‘ਹੈਪੀ ਫੈਮਿਲੀ : ਕੰਡੀਸ਼ਨਜ਼ ਅਪਲਾਈ’ ਦਾ ਟਰੇਲਰ ਰਿਲੀਜ਼

Saturday, Mar 04, 2023 - 02:21 PM (IST)

‘ਹੈਪੀ ਫੈਮਿਲੀ : ਕੰਡੀਸ਼ਨਜ਼ ਅਪਲਾਈ’ ਦਾ ਟਰੇਲਰ ਰਿਲੀਜ਼

ਮੁੰਬਈ (ਬਿਊਰੋ) : ਪ੍ਰਾਈਮ ਵੀਡੀਓ ਨੇ ਪਰਿਵਾਰਕ ਕਾਮੇਡੀ, ਅਮੇਜਨ ਓਰੀਜਨਲ ਸੀਰੀਜ਼ ‘ਹੈਪੀ ਫੈਮਿਲੀ : ਕੰਡੀਸ਼ਨਜ਼ ਅਪਲਾਈ’ਦੇ ਦਿਲਚਸਪ ਟ੍ਰੇਲਰ ਦੇ ਲਾਂਚ ਨਾਲ ਗਲੋਬਲ ਪ੍ਰੀਮੀਅਰ ਦਾ ਐਲਾਨ ਕੀਤਾ। ਸੀਰੀਜ਼ ’ਚ ਰਾਜ ਬੱਬਰ, ਰਤਨਾ ਪਾਠਕ ਸ਼ਾਹ, ਅਤੁਲ ਕੁਲਕਰਨੀ ਅਤੇ ਆਇਸ਼ਾ ਜੁਲਕਾ ਵਰਗੇ ਕਲਾਕਾਰਾਂ ਨਾਲ ਰੌਣਕ ਕਾਮਦਾਰ, ਮੀਨਲ ਸਾਹੂ, ਸਨਾਹ ਕਪੂਰ ਅਤੇ ਅਹਾਨ ਸਾਬੂ ਵਰਗੇ ਨੌਜਵਾਨ ਅਭਿਨੇਤਵਾਂ ਨੂੰ ਕਾਸਟ ਕੀਤਾ ਗਿਆ ਹੈ।

ਪਹਿਲੇ ਚਾਰ ਐਪੀਸੋਡ ਪ੍ਰਾਈਮ ਵੀਡੀਓ ’ਤੇ 10 ਮਾਰਚ ਨੂੰ 240 ਤੋਂ ਵੱਧ ਦੇਸ਼ਾਂ ਅਤੇ ਟੇਰੀਟਰੀਜ਼ ਵਿਚ ਐਕਸਕਲੂਸਿਟ ਪ੍ਰੀਮੀਅਰ ਕੀਤੇ ਜਾਣਗੇ। ਇਸ ਤੋਂ ਬਾਅਦ 31 ਮਾਰਚ ਤੱਕ ਹਰ ਸ਼ੁੱਕਰਵਾਰ ਨੂੰ 2 ਐਪੀਸੋਡ ਰਿਲੀਜ਼ ਹੋਣਗੇ। ਹਾਸੇ-ਮਜ਼ਾਕ ਵਾਲਾ ਟ੍ਰੇਲਰ ਦਰਸ਼ਕਾਂ ਨੂੰ ਢੋਲਕਿਆਜ ਦੇ ਪਰਿਵਾਰ ਦੀ ਦੁਨੀਆ ਵਿਚ ਲੈ ਜਾਂਦਾ ਹੈ, ਜਿੱਥੇ ਇਕੋ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਇਕੱਠੇ ਜੀਵਨ ਦੇ ਉਤਾਰ-ਚੜ੍ਹਾਅ ਦਾ ਸਾਹਮਣਾ ਕਰਦੀਆਂ ਹਨ। 

ਸੰਸਾਰ ਲਈ ਢੋਲਕਿਆਜ਼ ਭਾਵੇਂ ਪਿਕਚਰ-ਪ੍ਰਫੈਕਟ ਹੋਣ ਪਰ ਆਮ ਪਰਿਵਾਰ ਵਾਂਗ ਉਹ ਵੀ ਬੇਤਰਤੀਬ ਹਨ; ਹਰ ਇਕ ਦੀ ਆਪਣੀ ਵਿਲੱਖਣ ਸਨਕ, ਧੁਨ ਅਤੇ ਬੋਲੀ ਹੈ ਪਰ ਇਹ ਸਾਰੀਆਂ ਖਾਮੀਆਂ ਹੀ ਉਨ੍ਹਾਂ ਨੂੰ ਅਜਿਹੇ ਅਨੋਖੇ ਬੰਧਨ ਵਿਚ ਬੰਨ੍ਹਦੀਆਂ ਹਨ, ਜੋ ਉਨ੍ਹਾਂ ਨੂੰ ਮਜ਼ਬੂਤੀ ਨਾਲ ਜੋੜੀ ਰਖਦੀਆਂ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News