Birthday Special : ਦੇਖੋ ਹੌਟ ਸੋਨਮ ਬਾਜਵਾ ਦੀਆਂ ਕੁਝ ਖਾਸ ਤਸਵੀਰਾਂ

Sunday, Aug 16, 2015 - 11:40 AM (IST)

Birthday Special : ਦੇਖੋ ਹੌਟ ਸੋਨਮ ਬਾਜਵਾ ਦੀਆਂ ਕੁਝ ਖਾਸ ਤਸਵੀਰਾਂ
ਜਲੰਧਰ- ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਉਤਰਾਖੰਡ ਭਾਰਤ ਵਿਚ ਹੋਇਆ। ਉਸ ਨੇ ਆਪਣੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਪੂਰੀ ਕੀਤੀ। ਸੋਨਮ ਅਭਿਨੇਤਰੀ ਹੋਣ ਤੋਂ ਪਹਿਲਾਂ ਇਕ ਮਾਡਲ ਤੇ ਏਅਰ ਹੋਸਟੈੱਸ ਵੀ ਰਹਿ ਚੁੱਕੀ ਹੈ। ਸੋਨਮ ਨੇ ਪੰਜਾਬੀ ਫਿਲਮ ਇੰਡਸਡਟਰੀ ''ਚ ਆਪਣੀ ਸ਼ੁਰੂਆਤ ''ਬੈਸਟ ਆਫ ਲੱਕ'' ਫਿਲਮ ਨਾਲ ਕੀਤੀ। ਇਸ ਤੋਂ ਇਲਾਵਾ ਦਿਲਜੀਤ ਦੁਸਾਂਝ ਨਾਲ ਉਸ ਦੀ ਫਿਲਮ ''ਪੰਜਾਬ 1984'' ਆਈ, ਜਿਹੜੀ ਬਲਾਕਬਸਟਰ ਸਾਬਿਤ ਹੋਈ।
ਸੋਨਮ ਪੰਜਾਬੀ ਫਿਲਮਾਂ ਤੋਂ ਇਲਾਵਾ ਤਾਮਿਲ ਫਿਲਮ ਇੰਡਸਟਰੀ ਵਿਚ ਵੀ ਕੰਮ ਕਰ ਚੁੱਕੀ ਹੈ। ਸੋਨਮ ਨੇ 2012 ''ਚ ਫੇਮੀਨਾ ਮਿਸ ਇੰਡੀਆ ਮੁਕਾਬਲੇ ਵਿਚ ਹਿੱਸਾ ਵੀ ਲਿਆ ਸੀ। ਸੋਨਮ ਨੇ ਜਨਮਦਿਨ ਦੀਆਂ ਕੁਝ ਤਸਵੀਰਾਂ ਆਪਣੇ ਫੇਸਬੁੱਕ ਪੇਜ ''ਤੇ ਵੀ ਸ਼ੇਅਰ ਕੀਤੀਆਂ ਹਨ। ਆਓ ਤਸਵੀਰਾਂ ਵਿਚ ਦਿਖਾਉਂਦੇ ਹਾਂ ਤੁਹਾਨੂੰ ਸੋਨਮ ਦੇ ਕੁਝ ਹੌਟ ਐਂਡ ਕੂਲ ਅੰਦਾਜ਼।

Related News