ਦੇਖੋ ਸ਼ਰਧਾ ਕਪੂਰ ਦੀਆਂ ਬਚਪਨ ਤੋਂ ਲੈ ਕੇ ਅੱਜ ਤੱਕ ਦੀਆਂ ਖਾਸ ਤਸਵੀਰਾਂ

Thursday, Mar 03, 2016 - 11:25 AM (IST)

 ਦੇਖੋ ਸ਼ਰਧਾ ਕਪੂਰ ਦੀਆਂ ਬਚਪਨ ਤੋਂ ਲੈ ਕੇ ਅੱਜ ਤੱਕ ਦੀਆਂ ਖਾਸ ਤਸਵੀਰਾਂ

ਮੁੰਬਈ : ਸ਼ਕਤੀ ਕਪੂਰ ਦੀ ਬੇਟੀ ਅਤੇ ਅਦਾਕਾਰਾ ਸ਼ਰਧਾ ਕਪੂਰ ਅੱਜ ਭਾਵ 3 ਮਾਰਚ ਨੂੰ 27 ਸਾਲ ਦੀ ਹੋ ਗਈ ਹੈ। ਮੁੰਬਈ ''ਚ ਜਨਮੀ ਸ਼ਰਧਾ ਦੀ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਉਂਝ ਤਾਂ ਜ਼ਿਆਦਾਤਰ ਲੋਕ ਜਾਣਦੇ ਹਨ।
ਸ਼ਰਧਾ ਦੇ ਪਿਤਾ ਪੰਜਾਬੀ ਅਤੇ ਮਾਂ ਮਰਾਠੀ ਹੈ। ਉਹ ਵੀ ਮਾਂ ਵਾਂਗ ਖੁਦ ਨੂੰ ਮਰਾਠੀ ਹੀ ਮੰਨਦੀ ਹੈ। ਉਨ੍ਹਾਂ ਦੇ ਪਿਤਾ ਸ਼ਕਤੀ ਕਪੂਰ ਅਤੇ ਮਾਂ ਸ਼ਿਵਾਂਗੀ ਕੋਲਹਾਪੁਰੀ ਕਪੂਰ ਦੋਵੇਂ  ਬਾਲੀਵੁੱਡ ਫਿਲਮਾਂ ''ਚ ਅਦਾਕਾਰੀ ਕਰ ਚੁੱਕੇ ਹਨ।
ਸ਼ਰਧਾ ਕਪੂਰ ਨੇ ਬਾਲੀਵੁੱਡ ''ਚ ਫਿਲਮ ''ਤਿੰਨ ਪੱਤੀ'' ਨਾਲ ਐਂਟਰੀ ਕੀਤੀ। ਇਸ ''ਚ ਅਮਿਤਾਭ ਬੱਚਨ, ਬੇਨ ਕਿੰਗਸਲੇ ਅਤੇ ਆਰ.ਮਾਧਵਨ ਆਦਿ ਨੇ ਵੀ ਕੰਮ ਕੀਤਾ ਸੀ। ਉਹ ''ਤਿੰਨ ਪੱਤੀ'', ''ਲਵ ਕਾ ਦਿ ਐਂਡ'', ''ਆਸ਼ਿਕੀ 2'', ''ਗੋਰੀ ਤੇਰੇ ਪਿਆਰ ਮੇਂ'', ''ਵਿਲਨ'', ''ਹੈਦਰ'' ਅਤੇ ''ਏ.ਬੀ.ਸੀ.ਡੀ. 2'' ਵਰਗੀਆਂ ਫਿਲਮਾਂ ''ਚ ਕੰਮ ਕਰ ਚੁੱਕੀ ਹੈ।


Related News