Happy Birthday Ranveer: ਜਾਣੋ ਜਨਮਦਿਨ ਮੌਕੇ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ

07/06/2022 4:18:35 PM

ਬਾਲੀਵੁੱਡ ਡੈਸਕ: ਬਾਲੀਵੁੱਡ ਇੰਡਸਟਰੀ ’ਚ ਆਪਣਾ ਵੱਖ ਮੁਕਾਮ ਬਣਾਉਣ ਵਾਲੇ ਰਣਵੀਰ ਸਿੰਘ ਅੱਜ ਆਪਣਾ 37ਵਾਂ ਜਨਮਦਿਨ ਮਣਾ ਰਹੇ ਹਨ। ਅਦਾਕਾਰ ਆਪਣੇ ਕਰੀਅਰ ’ਚ ਇਕ ਤੋਂ ਵੱਧ ਇਕ ਸ਼ਾਨਦਾਰ ਕਿਰਦਾਰ ’ਚ ਨਜ਼ਰ ਆਉਂਦੇ ਰਹਿੰਦੇ ਹਨ। ਰਣਵੀਰ ਸਿੰਘ ਨੇ ਆਪਣੇ ਹਰ ਰੋਲ ’ਚ ਚੰਗੀ ਛਾਪ ਛੱਡੀ ਹੈ। ਹਾਲਾਂਕਿ ਰਣਬੀਰ ਸਿੰਘ ਹਰ ਕਲਾਕਾਰ ਦੀ ਤਰ੍ਹਾਂ ਫ਼ਿਲਮੀ ਦੁਨੀਆ ’ਚ ਆਉਣ ਲਈ ਸੰਘਰਸ਼ ਕਰਨਾ ਪਿਆ ਸੀ।

PunjabKesari

ਅਦਾਕਾਰ ਰਣਵੀਰ ਆਪਣੇ ਨਾਮ ਦੇ ਅੱਗੇ ਸਿੰਘ ਸਰਨੇਮ ਲਗਾਉਂਦੇ ਹਨ, ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਕਪੂਰ ਪਰਿਵਾਰ ਨਾਲ ਵੀ ਸਬੰਧਤ ਰੱਖਦੇ ਹਨ। ਦਰਅਸਲ ਰਣਵੀਰ ਸਿੰਘ ਦਾ ਸਬੰਧ ਸੋਨਮ ਕਪੂਰ ਦੀ ਮਾਂ ਸੁਨੀਤਾ ਦੇ ਪਰਿਵਾਰ ਨਾਲ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਦਾ ਪਹਿਲਾਂ ਨਾਂ ਰਣਵੀਰ ਭਵਨਾਨੀ ਸੀ, ਜਿਸ ਨੂੰ ਬਾਅਦ ’ਚ ਬਦਲ ਅਦਾਕਾਰ ਨੇ ਬਦਲ ਲਿਆ।

ਇਹ ਵੀ ਪੜ੍ਹੋ : ਵਿਜੇ ਬਾਬੂ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ, ਅਗਾਊਂ ਜ਼ਮਾਨਤ ’ਚ ਦਖ਼ਲ ਦੇਣ ਤੋਂ ਇਨਕਾਰ

ਹੁਣ ਅਦਾਕਾਰ ਨੂੰ ਆਪਣੇ ਵੱਖ ਅੰਦਾਜ਼ ਨਾਲ ਜਾਣਿਆ ਜਾਂਦਾ ਹੈ। ਖ਼ਬਰਾ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਰਣਵੀਰ ਨੇ ਕਾਲਜ ਦੇ ਦਿਨਾਂ ’ਚ ਪਾਰਟ ਟਾਈਮ ਨੌਕਰੀ ਕਰਨ ਤੋਂ ਲੈ ਕੇ ਬਟਰ ਚਿਕਨ ਬਣਾਉਣ ਤੱਕ ਕੰਮ ਕੀਤਾ ਹੈ।ਅਦਾਕਾਰ ਰਣਵੀਰ ਸਿੰਘ ਨੇ ਬੈਚਲਰ ਦੀ ਡਿਗਰੀ ਹਾਸਲ ਕਰਨ ਲਈ ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ’ਚ ਦਾਖਲਾ ਲਿਆ ਜਿੱਥੇ ਉਨ੍ਹਾਂ ਨੇ ਅਦਾਕਾਰੀ ਅਤੇ ਥੀਏਟਕ ਸਿੱਖਣਾ ਸ਼ੁਰੂ ਕੀਤਾ।

ਇਹ ਵੀ ਪੜ੍ਹੋ : ਜਨਮਦਿਨ ਦੇ ਮੌਕੇ ਪਤੀ ਹਰਸ਼ ਲਿੰਬਾਚੀਆ ਨੇ ਭਾਰਤੀ ਨੂੰ ਦਿੱਤੇ ਕੀਮਤੀ ਤੋਹਫ਼ੇ, 1.5 ਲੱਖ ਹੈ ਬੈਗ ਦੀ ਕੀਮਤ

ਰਿਪੋਰਟਰਾਂ ਦੇ ਅਨੁਸਾਰ ਅਦਾਕਾਰ ਨੇ ਇਸ ਦੌਰਾਨ ਸਟਾਰਬਕਸ ’ਚ ਪਾਰਟ ਟਾਈਮ ਨੌਕਰੀ ਕੀਤੀ। ਇਸ ਤੋਂ ਇਲਾਵਾ ਵਾਧੂ ਆਮਦਨ ਲਈ ਆਪਣੇ ਕਮਰੇ ’ਚ ਬਟਰ ਚਿਕਨ ਬਣਾ ਵੇਚਦੇ ਸੀ। ਅਦਾਕਾਰ ਨੇ ਇਕ ਵਾਰ ਦੱਸਿਆ ਕਿ ਉਹ ਕਾਲਜ ਦੇ ਦਿਨਾਂ ’ਚ ਆਪਣੇ ਦੋਸਤਾਂ ਲਈ ਬਟਰ ਚਿਕਨ ਬਣਾਉਂਦੇ ਸੀ ਤਾਂ ਜੋ ਉਹ ਆਪਣਾ ਹੋਮਵਰਕ ਅਤੇ ਹੋਰ ਬਾਕੀ ਕੰਮ ਕਰਵਾ ਸਕਣ।


 


Anuradha

Content Editor

Related News