B''Day Spl : ''ਮਾਂ'' ਦੇ ਕਿਰਦਾਰ ''ਚ ਜਾਨ ਪਾਉਣ ਵਾਲੀ ਰੁਪਿੰਦਰ ਰੂਪੀ ਨੇ ਇੰਝ ਕੀਤੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ

11/18/2020 4:59:14 PM

ਜਲੰਧਰ (ਬਿਊਰੋ) : ਮਸ਼ਹੂਰ ਅਦਾਕਾਰਾ ਰੁਪਿੰਦਰ ਰੂਪੀ ਪੰਜਾਬੀ ਫ਼ਿਲਮਾਂ ਦੀ ਉਹ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਨਾਲ ਪਾਲੀਵੁੱਡ ਫ਼ਿਲਮ ਇੰਡਸਟਰੀ 'ਚ ਵੱਖਰੀ ਛਾਪ ਛੱਡੀ ਹੈ। ਉਨ੍ਹਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਰੁਪਿੰਦਰ ਰੂਪੀ ਦਾ ਜਨਮ 18 ਨਵੰਬਰ 1965 ਨੂੰ ਪੰਜਾਬ ਦੇ ਸ਼ਹਿਰ ਬਰਨਾਲਾ 'ਚ ਹੋਇਆ ਸੀ। ਰੁਪਿੰਦਰ ਰੂਪੀ ਨੂੰ ਅਦਾਕਾਰੀ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ। ਇਹੀ ਸ਼ੌਂਕ ਉਨ੍ਹਾਂ ਨੂੰ ਥਿਏਟਰ ਵੱਲ ਖਿੱਚ ਲਿਆਇਆ, ਪੰਜਾਬ ਰੰਗਮੰਚ ਨਾਲ ਜੁੜ ਕੇ ਉਨ੍ਹਾਂ ਨੇ ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ 'ਚ ਕਈ ਨਾਟਕ ਖੇਡੇ।

PunjabKesari

ਅਦਾਕਾਰਾ ਰੁਪਿੰਦਰ ਰੂਪੀ ਦੇ ਜਨਮਦਿਨ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਰੁਪਿੰਦਰ ਰੂਪੀ ਦੇ ਪਤੀ ਤੇ ਅਦਾਕਾਰ ਭੁਪਿੰਦਰ ਬਰਨਾਲਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, 'ਜਨਮਦਿਨ…ਮੁਬਾਰਕ ਮੇਰੀ ਸਰਦਾਰਨੀਏ।'

PunjabKesari

ਦੱਸ ਦਈਏ ਕਿ ਰੁਪਿੰਦਰ ਰੂਪੀ ਲਗਪਗ ਹਰ ਪੰਜਾਬੀ ਫ਼ਿਲਮ 'ਚ ਕਿਸੇ ਨਾ ਕਿਸੇ ਕਿਰਦਾਰ 'ਚ ਨਜ਼ਰ ਆ ਜਾਂਦੇ ਹਨ। ਉਨ੍ਹਾਂ ਤੋਂ ਬਿਨਾਂ ਪੰਜਾਬੀ ਫ਼ਿਲਮ ਅਧੂਰੀ ਲੱਗਦੀ ਹੈ। ਵੱਡੇ ਪਰਦੇ 'ਤੇ ਕੰਮ ਕਰਨ ਦੇ ਨਾਲ-ਨਾਲ ਰੁਪਿੰਦਰ ਰੂਪੀ ਨੇ ਛੋਟੇ ਪਰਦੇ 'ਤੇ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਟੀ. ਵੀ. ਸੀਰੀਅਲ 'ਸੁਫ਼ਨਿਆਂ ਦੇ ਸੁਦਾਗਰ' 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ 'ਰੇਡਿਓ ਐੱਫ ਐੱਮ' 'ਚ ਵੀ ਕੰਮ ਕਰ ਚੁੱਕੇ ਹਨ। ਅਦਾਕਾਰੀ ਦੇ ਖੇਤਰ 'ਚ ਉਨ੍ਹਾਂ ਦੇ ਬਿਹਤਰੀਨ ਕੰਮ ਦੇ ਲਈ ਕਈ ਐਵਾਰਡਜ਼ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਬਹੁਤ ਜਲਦ ਕਈ ਹੋਰ ਨਵੀਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ।

PunjabKesari

ਰੁਪਿੰਦਰ ਰੂਪੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ ਪੰਜਾਬ ਦੇ ਨਾਮਵਰ ਡਾਇਰੈਕਟਰ ਭੁਪਿੰਦਰ ਬਰਨਾਲਾ ਨਾਲ ਹੋਇਆ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ, ਜਿਸ ਦਾ ਨਾਂ ਇਬਾਦਤ ਹੈ। ਭੁਪਿੰਦਰ ਬਰਨਾਲਾ ਵੀ ਇੱਕ ਚੰਗੇ ਅਦਾਕਾਰ ਹਨ। 

PunjabKesari


sunita

Content Editor sunita