ਜਦੋਂ ਕਮਰੇ ''ਚ ਲਟਕਦੀ ਮਿਲੀ ਸੀ ਪ੍ਰਤਿਊਸ਼ਾ ਬੈਨਰਜੀ ਦੀ ਲਾਸ਼, ਮੌਤ ਦਾ ਕਾਰਨ ਅੱਜ ਵੀ ਬਣਿਆ ਹੈ ਰਾਜ਼

Tuesday, Aug 10, 2021 - 10:06 AM (IST)

ਜਦੋਂ ਕਮਰੇ ''ਚ ਲਟਕਦੀ ਮਿਲੀ ਸੀ ਪ੍ਰਤਿਊਸ਼ਾ ਬੈਨਰਜੀ ਦੀ ਲਾਸ਼, ਮੌਤ ਦਾ ਕਾਰਨ ਅੱਜ ਵੀ ਬਣਿਆ ਹੈ ਰਾਜ਼

ਨਵੀਂ ਦਿੱਲੀ (ਬਿਊਰੋ) : ਪ੍ਰਤਿਊਸ਼ਾ ਬੈਨਰਜੀ ਉਨ੍ਹਾਂ ਟੀ. ਵੀ. ਅਦਾਕਾਰਾਂ 'ਚੋਂ ਇਕ ਸੀ, ਜਿਨ੍ਹਾਂ ਨੇ ਥੋੜ੍ਹੇ ਸਮੇਂ 'ਚ ਛੋਟੇ ਪਰਦੇ 'ਤੇ ਆਪਣੀ ਖ਼ਾਸ ਜਗ੍ਹਾ ਬਣਾਈ ਅਤੇ ਬਹੁਤ ਸੁਰਖੀਆਂ ਬਟੋਰੀਆਂ। ਉਸ ਨੇ ਬਹੁਤ ਸਾਰੇ ਟੀ. ਵੀ ਸੀਰੀਅਲਾਂ 'ਚ ਕੰਮ ਕੀਤਾ ਅਤੇ ਘਰ-ਘਰ ਮਸ਼ਹੂਰ ਹੋਈ। ਪ੍ਰਤਿਊਸ਼ਾ ਬੈਨਰਜੀ ਦਾ ਜਨਮਦਿਨ 10 ਅਗਸਤ ਯਾਨੀਕਿ ਅੱਜ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 'ਚ 'ਰਕਤ ਸੰਬੰਧ' ਅਤੇ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨਾਲ ਛੋਟੇ ਪਰਦੇ 'ਤੇ ਕੀਤੀ ਸੀ। ਇਸ ਤੋਂ ਬਾਅਦ ਪ੍ਰਤਿਊਸ਼ਾ ਬੈਨਰਜੀ ਨੇ ਪ੍ਰਸਿੱਧ ਸੀਰੀਅਲ 'ਬਾਲਿਕਾ ਵਧੂ' 'ਚ ਮੁੱਖ ਭੂਮਿਕਾ ਨਿਭਾਈ।

PunjabKesari

'ਬਾਲਿਕਾ ਵਧੂ' ਨਾਲ ਮਿਲਿਆ ਘਰ-ਘਰ 'ਚੋਂ ਪਿਆਰ
'ਬਾਲਿਕਾ ਵਧੂ' ਉਸ ਸਮੇਂ ਬਹੁਤ ਸਫ਼ਲ ਸਾਬਤ ਹੋਇਆ ਅਤੇ ਪ੍ਰਤਿਊਸ਼ਾ ਬੈਨਰਜੀ ਨੂੰ ਆਪਣੇ ਕਿਰਦਾਰ ਆਨੰਦੀ ਨਾਲ ਘਰ-ਘਰ ਹਰਮਨਪਿਆਰਤਾ ਹਾਸਲ ਹੋਈ। ਦਰਸ਼ਕਾਂ ਦੁਆਰਾ ਉਸ ਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। 'ਬਾਲਿਕਾ ਵਧੂ' ਤੋਂ ਬਾਅਦ ਪ੍ਰਤਿਊਸ਼ਾ ਬੈਨਰਜੀ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 5' ਅਤੇ 'ਬਿੱਗ ਬੌਸ 7' 'ਚ ਨਜ਼ਰ ਆਈ ਸੀ। ਇਨ੍ਹਾਂ ਤੋਂ ਇਲਾਵਾ ਉਸ ਨੇ 'ਸਸੁਰਾਲ ਸਿਮਰ ਕਾ', 'ਹਮ ਹੈਂ ਨਾ', 'ਕਾਮੇਡੀ ਕਲਾਸਾਂ', 'ਆਹਟ' ਅਤੇ 'ਸਾਵਧਾਨ ਇੰਡੀਆ' ਸਮੇਤ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕੀਤਾ।

PunjabKesari

ਕਮਰੇ 'ਚ ਲਟਕਦੀ ਮਿਲੀ ਸੀ ਲਾਸ਼
ਪ੍ਰਤਿਊਸ਼ਾ ਬੈਨਰਜੀ ਸਿਰਫ਼ ਛੇ ਸਾਲਾਂ 'ਚ ਇਕ ਮਸ਼ਹੂਰ ਟੀ. ਵੀ. ਅਦਾਕਾਰਾ ਬਣ ਗਈ ਸੀ ਪਰ 1 ਅਪ੍ਰੈਲ, 2016 ਨੂੰ ਜਦੋਂ ਇਹ ਖ਼ਬਰ ਆਈ ਕਿ ਪ੍ਰਤਿਊਸ਼ਾ ਬੈਨਰਜੀ ਦੀ ਲਾਸ਼ ਉਸ ਦੇ ਕਮਰੇ 'ਚ ਲਟਕਦੀ ਮਿਲੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਉਸ ਸਮੇਂ ਉਹ ਸਿਰਫ਼ 24 ਸਾਲ ਦੀ ਸੀ। ਉਸ ਦੀ ਮੌਤ 'ਚ ਬੁਆਏਫ੍ਰੈਂਡ ਰਾਹੁਲ ਰਾਜ ਸਿੰਘ ਵੀ ਅੱਗੇ ਆਏ। ਰਾਹੁਲ ਰਾਜ ਸਿੰਘ 'ਤੇ ਪ੍ਰਤਿਊਸ਼ਾ ਬੈਨਰਜੀ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ ਹੈ, ਨਾਲ ਹੀ ਉਸ ਵਿਰੁੱਧ ਕੇਸ ਚੱਲ ਰਿਹਾ ਹੈ।

PunjabKesari

ਹਾਲੇ ਵੀ ਮਾਪੇ ਹਨ ਸਦਮੇ 'ਚ
ਸਾਲ 2016 'ਚ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੀ ਪ੍ਰਤਿਊਸ਼ਾ ਦੇ ਮਾਪੇ ਅਜੇ ਇਸ ਸਦਮੇ ਤੋਂ ਉਭਰ ਨਹੀਂ ਸਕੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਬੇਟੀ ਦੇ ਜਾਣ ਤੋਂ ਬਾਅਦ ਉਹ ਟੁੱਟ ਗਏ ਹਨ। ਪ੍ਰਤਿਊਸ਼ਾ ਬੈਨਰਜੀ ਦੇ ਪਿਤਾ ਸ਼ੰਕਰ ਬੈਨਰਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਧੀ ਦੀ ਮੌਤ ਤੋਂ ਬਾਅਦ ਇਕ ਵੱਡਾ ਤੂਫਾਨ ਆ ਗਿਆ ਹੈ ਅਤੇ ਸਭ ਕੁਝ ਲੈ ਕੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਸ ਲੜਦਿਆਂ ਸਭ ਕੁਝ ਗੁਆ ਦਿੱਤਾ ਹੈ। ਹੁਣ ਉਨ੍ਹਾਂ ਕੋਲ ਇਕ ਰੁਪਿਆ ਵੀ ਬਾਕੀ ਨਹੀਂ ਹੈ। ਸਥਿਤੀ ਅਜਿਹੀ ਹੈ ਕਿ ਉਹ ਇਕ ਕਮਰੇ 'ਚ ਰਹਿਣ ਲਈ ਮਜਬੂਰ ਹਨ ਅਤੇ ਪੂਰੀ ਤਰ੍ਹਾਂ ਕਰਜ਼ੇ 'ਚ ਡੁੱਬੇ ਹੋਏ ਹਨ।

PunjabKesari

ਗੁਜ਼ਾਰੇ ਲਈ ਮਾਂ ਚਾਈਲਡ ਕੇਅਰ ਸੈਂਟਰ 'ਚ ਕਰਦੀ ਹੈ ਕੰਮ 
ਗੁਜ਼ਾਰੇ ਲਈ ਪ੍ਰਤਿਊਸ਼ਾ ਦੀ ਮਾਂ ਚਾਈਲਡ ਕੇਅਰ ਸੈਂਟਰ 'ਚ ਕੰਮ ਕਰਦੀ ਹੈ। ਇਸ ਪੈਸੇ ਨਾਲ ਉਨ੍ਹਾਂ ਦੀ ਜ਼ਿੰਦਗੀ ਕਿਸੇ ਤਰ੍ਹਾਂ ਸੰਭਾਲੀ ਜਾ ਰਹੀ ਹੈ। ਇਸਦੇ ਨਾਲ ਹੀ ਪ੍ਰਤਿਊਸ਼ਾ ਦੇ ਪਿਤਾ ਇਸ ਉਮੀਦ 'ਚ ਕੁਝ ਕਹਾਣੀਆਂ ਲਿਖਦੇ ਰਹਿੰਦੇ ਹਨ ਕਿ ਸ਼ਾਇਦ ਕੁਝ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਮੁੜ ਲੀਹ 'ਤੇ ਆ ਜਾਵੇਗੀ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਦਾ ਕਾਰਨ ਕੀ ਸੀ।

PunjabKesari


author

sunita

Content Editor

Related News