ਹੰਸਿਕਾ ਮੋਟਵਾਨੀ ਦੇ ਹੱਥਾਂ ''ਤੇ ਲੱਗੀ ਪਿਆਰ ਸੋਹੇਲ ਦੇ ਨਾਂ ਦੀ ਮਹਿੰਦੀ, ਦੇਖੋ ਖੂਬਸੂਰਤ ਤਸਵੀਰਾਂ

Friday, Dec 02, 2022 - 05:01 PM (IST)

ਹੰਸਿਕਾ ਮੋਟਵਾਨੀ ਦੇ ਹੱਥਾਂ ''ਤੇ ਲੱਗੀ ਪਿਆਰ ਸੋਹੇਲ ਦੇ ਨਾਂ ਦੀ ਮਹਿੰਦੀ, ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- ਅਦਾਕਾਰਾ ਹੰਸਿਕਾ ਮੋਟਵਾਨੀ ਜਲਦ ਹੀ ਆਪਣੇ ਬਿਜਨੈੱਸਮੈਨ ਮੰਗੇਤਰ ਸੋਹੇਲ ਕਥੁਰੀਆ ਨਾਲ ਸੱਤ ਫੇਰੇ ਲੈਣ ਵਾਲੀ ਹੈ। ਜੋੜੇ ਦੇ ਵਿਆਹ ਦੀਆਂ ਪ੍ਰੀ-ਵੈਡਿੰਗ ਰਸਮਾਂ ਦੀ ਸ਼ੁਰੂਆਤ ਹੋ ਗਈ ਹੈ। ਹੰਸਿਕਾ ਦੇ ਹੱਥਾਂ 'ਤੇ ਸੋਹੇਲ ਦੇ ਨਾਂ ਦੀ ਮਹਿੰਦੀ ਵੀ ਲੱਗ ਗਈ ਹੈ, ਜਿਸ ਦੀਆਂ ਕੁਝ ਝਲਕੀਆਂ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। 

PunjabKesari
ਹੰਸਿਕਾ ਦੇ ਪ੍ਰੀ-ਵੈਡਿੰਗ ਦੀਆਂ ਰਸਮਾਂ ਜੈਪੁਰ 'ਚ ਹੋ ਰਹੀਆਂ ਹਨ ਕਿਉਂਕਿ ਉਹ ਸੋਹੇਲ ਨਾਲ ਜੈਪੁਰ 'ਚ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਹਾਲ ਹੀ 'ਚ ਸਾਹਮਣੇ ਆਈਆਂ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਹੰਸਿਕਾ ਐਥਨਿਕ ਆਊਟਫਿੱਟ 'ਚ ਆਪਣੇ ਹੱਥਾਂ 'ਤੇ ਮਹਿੰਦੀ ਲਗਵਾ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by 👑 👑 👑 HANSU IS MY WORLD 👑 👑 👑 (@hansika.officiaal)

ਦੋਵੇਂ ਹੱਥਾਂ 'ਤੇ ਪਿਆਰ ਸੋਹੇਲ ਦੇ ਨਾਂ ਦੀ ਮਹਿੰਦੀ ਲਗਾਉਂਦੇ ਹੋਏ ਉਹ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਉਧਰ ਇਸ ਦੌਰਾਨ ਅਦਾਕਾਰਾ ਦੇ ਹੋਣ ਵਾਲੇ ਪਤੀ ਸੋਹੇਲ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Sohael Khaturiya (@sohaelkaturiya)

 

ਸੋਹੇਲ ਪੀਚ ਰੰਗ ਦੇ ਕੁੜਤੇ 'ਚ ਨਜ਼ਰ ਆ ਰਹੇ ਹਨ ਜਦੋਂਕਿ ਹੰਸਿਕਾ ਆਰੇਂਜ ਰੰਗ ਦੇ ਸੂਟ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ। 


author

Aarti dhillon

Content Editor

Related News