ਦੁਬਈ ਦੀ ‘ਫੇਮ ਪਾਰਕ’ ਪੁੱਜੇ ਗੁਰੂ ਰੰਧਾਵਾ, ਸ਼ੇਰ ਨਾਲ ਇੰਝ ਕੀਤੀ ਮਸਤੀ

Thursday, Jun 03, 2021 - 02:01 PM (IST)

ਦੁਬਈ ਦੀ ‘ਫੇਮ ਪਾਰਕ’ ਪੁੱਜੇ ਗੁਰੂ ਰੰਧਾਵਾ, ਸ਼ੇਰ ਨਾਲ ਇੰਝ ਕੀਤੀ ਮਸਤੀ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੁਰੂ ਰੰਧਾਵਾ ਬੀਤੇ ਦਿਨੀਂ ਦੁਬਈ ਦੀ ‘ਫੇਮ ਪਾਰਕ’ ਪਹੁੰਚੇ। ਇਹ ਇਕ ਪ੍ਰਾਈਵੇਟ ਪਾਰਕ ਹੈ, ਜਿਸ ’ਚ ਕਈ ਜਾਨਵਰ ਮੌਜੂਦ ਹਨ। ਗੁਰੂ ਰੰਧਾਵਾ ਨੇ ਇਥੇ ਪਹੁੰਚ ਕੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚੋਂ ਇਕ ’ਚ ਉਹ ਸ਼ੇਰ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਸਮੇਤ ਇਹ ਸਿਤਾਰੇ ਘੱਟ ਉਮਰ ’ਚ ਦੁਨੀਆ ਨੂੰ ਆਖ ਗਏ ਅਲਵਿਦਾ

ਅਸਲ ’ਚ ਜੋ ਵੀਡੀਓ ਗੁਰੂ ਰੰਧਾਵਾ ਨੇ ਸਾਂਝੀ ਕੀਤੀ ਹੈ, ਉਸ ’ਚ ਇਕ ਪਾਸੇ ਸ਼ੇਰ ਰੱਸੀ ਖਿੱਚ ਰਿਹਾ ਹੈ ਤੇ ਦੂਜੇ ਪਾਸੇ ਗੁਰੂ ਰੰਧਾਵਾ ਇਕੱਲੇ ਹਨ, ਜਿਨ੍ਹਾਂ ਨੂੰ ਸ਼ੇਰ ਆਪਣੇ ਵੱਲ ਖਿੱਚ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Saif Ahmad Belhasa (@sb_belhasa)

ਇਸ ਵੀਡੀਓ ਦੀ ਕੈਪਸ਼ਨ ’ਚ ਗੁਰੂ ਰੰਧਾਵਾ ਲਿਖਦੇ ਹਨ, ‘ਅੱਜ ਤੋਂ ਜਿਮ ਦੋ ਟਾਈਮ। ਕੀ ਸ਼ਾਨਦਾਰ ਤਜਰਬਾ ਰਿਹਾ।’

 
 
 
 
 
 
 
 
 
 
 
 
 
 
 
 

A post shared by Guru Randhawa (@gururandhawa)

ਦੱਸਣਯੋਗ ਹੈ ਕਿ ਇਸ ਪਾਰਕ ਦਾ ਮਾਲਕ ਸੈਫ ਅਹਿਮਦ ਬੇਲਹਾਸਾ ਹੈ। ਇਸ ਪਾਰਕ ’ਚ ਦੁਨੀਆ ਭਰ ਦੇ ਮਸ਼ਹੂਰ ਸਿਤਾਰੇ ਸ਼ਿਰਕਤ ਕਰਦੇ ਹਨ। ਇਨ੍ਹਾਂ ’ਚ ਪੰਜਾਬੀ ਗਾਇਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੇ ਵਿਸ਼ਵ ਪ੍ਰਸਿੱਧ ਖਿਡਾਰੀ ਵੀ ਸ਼ਾਮਲ ਹਨ।

 
 
 
 
 
 
 
 
 
 
 
 
 
 
 
 

A post shared by Guru Randhawa (@gururandhawa)

ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਵੀ ਇਸ ਪਾਰਕ ’ਚ ਸ਼ਿਰਕਤ ਕੀਤੀ ਸੀ, ਜਿਸ ਦੀ ਵੀਡੀਓ ਸੈਫ ਅਹਿਮਦ ਬੇਲਹਾਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸੀ।

ਨੋਟ– ਗੁਰੂ ਰੰਧਾਵਾ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News