ਗੁਰੂ ਰੰਧਾਵਾ ਨੇ ਯੋ ਯੋ ਹਨੀ ਸਿੰਘ ਨਾਲ ਸੋਸ਼ਲ ਮੀਡੀਆ ''ਤੇ ਕੀਤਾ ਵੱਡਾ ਐਲਾਨ

Friday, Mar 12, 2021 - 02:38 PM (IST)

ਗੁਰੂ ਰੰਧਾਵਾ ਨੇ ਯੋ ਯੋ ਹਨੀ ਸਿੰਘ ਨਾਲ ਸੋਸ਼ਲ ਮੀਡੀਆ ''ਤੇ ਕੀਤਾ ਵੱਡਾ ਐਲਾਨ

ਚੰਡੀਗੜ੍ਹ : ਪੰਜਾਬੀ ਸੁਪਰਸਟਾਰ ਗਾਇਕ ਗੁਰੂ ਰੰਧਾਵਾ ਤੇ ਰੈਪਰ ਯੋ ਯੋ ਹਨੀ ਸਿੰਘ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦੇਣ ਜਾ ਰਹੇ ਹਨ। ਦੋਵਾਂ ਦੀ ਜੋੜੀ ਇੱਕ ਗੀਤ ਵਿਚ ਨਜ਼ਰ ਆਏਗੀ। ਹਾਲ ਹੀ ਵਿਚ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਸ ਦਾ ਐਲਾਨ ਕੀਤਾ ਹੈ। ਜਿੱਥੇ ਉਸ ਨੇ ਯੋ ਯੋ ਹਨੀ ਸਿੰਘ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਦੋਵੇਂ ਆਪਣੀ ਬਾਡੀ ਫਲਾਂਟ ਕਰ ਰਹੇ ਹਨ ਤੇ ਇਹ ਤਸਵੀਰ ਬਹੁਤ ਆਕਰਸ਼ਕ ਹੈ। ਗੁਰੂ ਰੰਧਾਵਾ ਨੇ ਕੈਪਸ਼ਨ 'ਤੇ ਵੀ ਧਿਆਨ ਦੇਣ ਲਈ ਕਿਹਾ ਹੈ।

 
 
 
 
 
 
 
 
 
 
 
 
 
 
 
 

A post shared by Guru Randhawa (@gururandhawa)

ਕੈਪਸ਼ਨ ਵਿਚ ਉਸ ਨੇ ਖੁਲਾਸਾ ਕੀਤਾ ਕਿ ਉਹ ਯੋ ਯੋ ਹਨੀ ਸਿੰਘ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਦਾ ਗਾਣਾ ਜਲਦ ਹੀ ਸਾਹਮਣੇ ਆ ਰਿਹਾ ਹੈ, ਜੋ ਉਨ੍ਹਾਂ ਦੋਵਾਂ ਵਿਚਕਾਰ ਪਹਿਲਾ ਕੋਲੈਬੋਰੇਸ਼ਨ ਹੋਏਗਾ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਗੁਰੂ ਰੰਧਾਵਾ ਨੇ ਕੈਪਸ਼ਨ ’ਚ ਲਿਖਿਆ, “BTW ਗਾਣਾ ਤਿਆਰ ਹੈ ਪਹਿਲੀ ਵਾਰ  @Yoyohoneysingh ਤੇ @gururandhawa ਇਕੱਠੇ ਆ ਰਹੇ ਹਨ। ” 

PunjabKesari
ਜ਼ਿਕਰਯੋਗ ਹੈ ਕਿ ਗੁਰੂ ਰੰਧਾਵਾ ਤੇ ਯੋ ਯੋ ਹਨੀ ਸਿੰਘ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਮਸ਼ਹੂਰ ਨਾਮ ਹਨ ਤੇ ਖੁਸ਼ਕਿਸਮਤੀ ਨਾਲ ਦੋਵਾਂ ਨੇ ਬਾਲੀਵੁੱਡ ਇੰਡਸਟਰੀ ਵਿਚ ਵੀ ਬਹੁਤ ਵੱਡਾ ਫੈਨ ਬੇਸ ਬਣਾਇਆ ਹੈ। ਫਿਲਹਾਲ, ਉਨ੍ਹਾਂ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਕੋਈ ਹੋਰ ਵੇਰਵੇ ਜ਼ਾਹਰ ਨਹੀਂ ਕੀਤੇ ਪਰ ਜੋ ਕੁਝ ਵੀ ਹੈ, ਉਸ ਦਾ ਬਹੁਤ ਇੰਤਜ਼ਾਰ ਹੈ।


author

sunita

Content Editor

Related News