ਗਾਇਕ ਗੁਰੂ ਰੰਧਾਵਾ ਨਾਲ ਬਰਫੀਲੀ ਵਾਦੀਆਂ ''ਚ ਰੋਮਾਂਟਿਕ ਹੋਈ ਮ੍ਰਿਣਾਲ ਠਾਕੁਰ, ਵੇਖੋ ਵੀਡੀਓ

Friday, Oct 22, 2021 - 11:29 AM (IST)

ਗਾਇਕ ਗੁਰੂ ਰੰਧਾਵਾ ਨਾਲ ਬਰਫੀਲੀ ਵਾਦੀਆਂ ''ਚ ਰੋਮਾਂਟਿਕ ਹੋਈ ਮ੍ਰਿਣਾਲ ਠਾਕੁਰ, ਵੇਖੋ ਵੀਡੀਓ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਰੋਮਾਂਟਿਕ ਗੀਤ 'ਏਸੇ ਨਾ ਛੋੜੋ ਮੂਝੇ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਗੁਰੂ ਰੰਧਾਵਾ ਨਾਲ ਪਹਿਲੀ ਵਾਰ ਮ੍ਰਿਣਾਲ ਠਾਕੁਰ ਨਜ਼ਰ ਆਈ ਹੈ। ਇਹ ਗੀਤ ਖੱਟੀ ਮਿੱਠੀ ਪ੍ਰੇਮ ਕਹਾਣੀ ਨੂੰ ਬਿਆਨ ਕਰਦਾ ਹੈ।
ਇਥੇ ਵੇਖੋ ਗੀਤ 'ਏਸੇ ਨਾ ਛੋੜੋ ਮੂਝੇ' ਦਾ ਵੀਡੀਓ-

ਇਸ ਕਹਾਣੀ ਨੂੰ ਬਰਫੀਲੀ ਪਹਾੜੀਆਂ 'ਤੇ ਫ਼ਿਲਮਾਇਆ ਗਿਆ ਹੈ। ਕਸ਼ਮੀਰ ਦੀਆਂ ਖ਼ੂਬਸੂਰਤ ਵਾਦੀਆਂ 'ਚ ਗੁਰੁ ਰੰਧਾਵਾ ਦੇ ਫ਼ਿਲਮਾਇਆ ਗਿਆ ਹੈ ਅਤੇ ਇਸ ਗੀਤ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਰਹੇ ਹਨ। ਇਸ ਗੀਤ ਦਾ ਮਿਊਜ਼ਿਕ Manan Bhardwaj ਨੇ ਤਿਆਰ ਕੀਤਾ ਹੈ, ਜਦੋਂ ਕਿ ਗੀਤ ਦੇ ਬੋਲ ਰਸ਼ਮੀ ਵਿਰਾਗ ਨੇ ਲਿਖੇ ਹਨ। ਇਸ ਗੀਤ ਨੂੰ ਲੈ ਕੇ ਮ੍ਰਿਣਾਲ ਠਾਕੁਰ ਕਾਫ਼ੀ ਉਤਸ਼ਾਹਿਤ ਹੈ। ਉਸ ਦਾ ਕਹਿਣਾ ਹੈ ਕਿ ਇਸ ਗੀਤ ਦੀ ਸ਼ੂਟਿੰਗ ਦੌਰਾਨ ਉਸ ਨੂੰ ਬਹੁਤ ਮਜਾ ਆਇਆ ਕਿਉਂਕਿ ਉਸ ਦਾ ਸੁਫ਼ਨਾ ਸੀ ਕਿ ਉਹ ਬਰਫ ਦੇ ਉਪਰ ਡਰਾਇਵ ਕਰੇ। ਇਸ ਗੀਤ ਨੇ ਉਸ ਦੇ ਮਨ ਦੀ ਇੱਛਾ ਨੂੰ ਪੂਰਾ ਕਰ ਦਿੱਤਾ ਹੈ ।

ਨੋਟ - ਗੁਰੂ ਰੰਧਾਵਾ ਦੇ ਇਸ ਗੀਤ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News