ਜਗਦੀਪ ਸਿੱਧੂ ਦੀ ਇਸ ਫ਼ਿਲਮ ਲਈ ਗੁਰਨਾਮ ਭੁੱਲਰ ਨੇ ਵਧਾਇਆ 30 ਕਿਲੋ ਭਾਰ, ਵੇਖੋ ਤਸਵੀਰਾਂ

4/5/2021 10:07:44 AM

ਚੰਡੀਗੜ੍ਹ (ਬਿਊਰੋ) : ਪੰਜਾਬੀ ਸੰਗੀਤ ਜਗਤ ਦੇ 'ਡਾਇਮੰਡ ਸਟਾਰ' ਗੁਰਨਾਮ ਭੁੱਲਰ ਨੇ ਆਪਣੀ ਸ਼ਾਨਦਾਰ ਗਾਇਕੀ ਦੇ ਸਦਕਾ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਦੇ ਨਾਲ ਫ਼ਿਲਮ 'ਗੁੱਡੀਆਂ ਪਟੋਲੇ' ਤੇ 'ਸੁਰਖੀ ਬਿੰਦੀ' ਤੋਂ ਗੁਰਨਾਮ ਭੁੱਲਰ ਨੂੰ ਬਿਹਤਰੀਨ ਅਦਾਕਾਰ ਦਾ ਟੈਗ ਵੀ ਮਿਲਿਆ। ਡਾਇਮੰਡ ਸਟਾਰ ਗੁਰਨਾਮ ਭੁੱਲਰ ਨੂੰ ਜੇਕਰ ਪੰਜਾਬੀ ਇੰਡਸਟਰੀ ਦਾ ਵਧੀਆ ਗਾਇਕ ਤੇ ਅਦਾਕਾਰ ਕਿਹਾ ਜਾਵੇ ਤਾਂ ਇਸ 'ਚ ਕੋਈ ਦੋ-ਰਾਏ ਨਹੀਂ ਹੋਵੇਗੀ।

 
 
 
 
 
 
 
 
 
 
 
 
 
 
 
 

A post shared by Gurnam Bhullar (@gurnambhullarofficial)

ਆਪਣੇ ਕੰਮ ਅਤੇ ਫ਼ਿਲਮਾਂ ਲਈ ਡੈਡੀਕੇਸ਼ਨ ਗੁਰਨਾਮ ਭੁੱਲਰ ਨੇ ਫ਼ਿਲਮ 'ਲੇਖ' ਲਈ ਆਪਣੀ ਬੌਡੀ ਟਰਾਂਸਫੋਰਮੇਸ਼ਨ ਨਾਲ ਦਿਖਾਈ ਹੈ। ਗੁਰਨਾਮ ਭੁੱਲਰ ਨੇ ਫ਼ਿਲਮ 'ਲੇਖ' ਦੇ ਲਈ 30 ਕਿਲੋ ਭਾਰ ਵਧਾਇਆ ਹੈ। ਨਵੀਆਂ ਤਸਵੀਰਾਂ 'ਚ ਗੁਰਨਾਮ ਭੁੱਲਰ ਨੂੰ ਪਛਾਨਣਾ ਔਖਾ ਹੈ।

PunjabKesari

ਇਸ ਫ਼ਿਲਮ ਲਈ ਲੁੱਕ ਦਾ ਐਕਸਪੈਰੀਮੈਂਟ ਗੁਰਨਾਮ ਭੁੱਲਰ ਨੇ ਰਾਈਟਰ ਤੇ ਡਾਇਰੈਕਟਰ ਜਗਦੀਪ ਸਿੱਧੂ ਕਰਕੇ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਦੀ ਲਿਖੀ ਹੈ। 'ਲੇਖ' ਫ਼ਿਲਮ 'ਚ ਗੁਰਨਾਮ ਭੁੱਲਰ ਦੇ ਆਪੌਜ਼ਿਟ ਅਦਾਕਾਰਾ ਤਾਨੀਆ ਨਜ਼ਰ ਆਵੇਗੀ।

PunjabKesari
ਦੱਸ ਦਈਏ ਕਿ ਫ਼ਿਲਮ 'ਲੇਖ' ਦੇ ਫਸਟ ਸ਼ੈਡਿਊਲ ਦਾ ਰੈਪਅੱਪ ਹੋ ਚੁੱਕਿਆ ਹੈ। ਰੈਪਅੱਪ ਬਾਰੇ ਦਸਦੇ ਹੋਏ ਗੁਰਨਾਮ ਭੁੱਲਰ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ''ਜਗਦੀਪ ਸਿੱਧੂ ਵੀਰੇ ਨੇ ਮੈਨੂੰ ਇਸ ਫ਼ਿਲਮ ਦੀ ਕਹਾਣੀ ਨਵੰਬਰ 'ਚ ਸੁਣਾਈ ਸੀ ਤੇ ਕਹਾਣੀ ਸੁਣਦਿਆਂ ਮੇਰੀਆਂ ਅੱਖਾਂ ਭਰ ਆਈਆਂ ਸਨ। 30-35 ਕਿਲੋ ਭਾਰ ਵਧਾਉਣਾ ਛੋਟੀ ਗੱਲ ਹੈ। ਮੇਰੀ ਥਾਂ ਕੋਈ ਹੋਰ ਹੁੰਦਾ ਸ਼ਾਇਦ ਉਹ ਵੀ ਕਰ ਲੈਂਦਾ ਪਰ ਮੈਂ ਆਪਣੇ-ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਜਗਦੀਪ ਸਿੱਧੂ ਬਾਈ ਮੈਨੂੰ ਚੁਣਿਆ।''

PunjabKesari
ਜਗਦੀਪ ਸਿੱਧੂ ਵਲੋਂ ਲਿਖੀ ਇਸ ਫ਼ਿਲਮ ਨੂੰ ਜਗਦੀਪ ਆਪ ਨਹੀਂ ਡਾਇਰੈਕਟ ਕਰ ਰਹੇ ਸਗੋਂ ਇਸ ਫ਼ਿਲਮ ਨੂੰ ਡਾਇਰੈਕਟ ਜਗਦੀਪ ਦੇ ਅਸਿਸਟੈਂਟ ਡਾਇਰੈਕਟਡ ਭਾਨੁ ਪ੍ਰਤਾਪ ਠਾਕੁਰ ਤੇ ਮਨਵੀਰ ਬਰਾੜ ਡਾਇਰੈਕਟ ਕਰ ਰਹੇ ਹਨ। ਬਤੌਰ ਡਾਇਰੈਕਟਰ ਦੋਹਾਂ ਦੀ ਇਹ ਡੈਬਿਊ ਫ਼ਿਲਮ ਹੈ।

PunjabKesari

ਗੁਰਨਾਮ ਭੁੱਲਰ

PunjabKesari

ਕਾਲੇ ਕੁੜਤੇ ਪਜਾਮੇ ਵਿਚ ਗੁਰਨਾਮ ਭੁੱਲਰ ਪੋਜ਼ ਦਿੰਦੇ ਹੋਏ

PunjabKesari

ਗੁਰਨਾਮ ਭੁੱਲਰ ਖ਼ੂਬਸੂਰਤ ਲੁੱਕ ਵਿਚ 


sunita

Content Editor sunita