ਹੁਣ ਸਿਲਵਰ ਸਕ੍ਰੀਨ 'ਤੇ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦੀ ਜੋੜੀ ਲੁੱਟੇਗੀ ਲੋਕਾਂ ਦੇ ਦਿਲ
Wednesday, Jul 15, 2020 - 01:58 PM (IST)

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ 'ਗੁੱਡੀਆਂ ਪਟੋਲੇ' ਅਤੇ 'ਸੁਰਖ਼ੀ ਬਿੰਦੀ' ਦੀ ਕਾਮਯਾਬੀ ਤੋਂ ਬਾਅਦ ਇੱਕ ਵਾਰ ਮੁੜ ਤੋਂ ਆਪਣੀ ਨਵੀਂ ਫ਼ਿਲਮ ਨਾਲ ਪਰਦੇ 'ਤੇ ਨਜ਼ਰ ਆਉਣਗੇ। ਇਸ ਵਾਰ ਉਨ੍ਹਾਂ ਦੀ ਜੋੜੀ ਅੜਬ ਮੁਟਿਆਰ ਯਾਨੀਕਿ ਸੋਨਮ ਬਾਜਵਾ ਨਾਲ ਬਣ ਰਹੀ ਹੈ। ਜੀ ਹਾਂ ਰੁਪਿੰਦਰ ਇੰਦਰਜੀਤ ਵੱਲੋਂ ਲਿਖੀ ਗਈ ਅਤੇ ਡਾਇਰੈਕਸ਼ਨ ਹੇਠ ਬਣ ਰਹੀ ਇਸ ਫ਼ਿਲਮ 'ਚ ਸੋਨਮ ਬਾਜਵਾ ਗੁਰਨਾਮ ਭੁੱਲਰ ਨਾਲ ਨਜ਼ਰ ਆਉਣਗੇ।
ਇਸ ਦੀ ਇੱਕ ਤਸਵੀਰ ਗੁਰਨਾਮ ਭੁੱਲਰ ਨੇ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਗੁਰਨਾਮ ਭੁੱਲਰ 'ਤੇ ਸੋਨਮ ਬਾਜਵਾ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦਾ ਟਾਈਟਲ ਹੈ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ'। ਇਹ ਫ਼ਿਲਮ ਤਾਲਾਬੰਦੀ ਤੋਂ ਬਾਅਦ ਰਿਲੀਜ਼ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਕਾਫ਼ੀ ਉਤਸ਼ਾਹਿਤ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਨਾਮ ਭੁੱਲਰ ਸੋਨਮ ਬਾਜਵਾ ਨਾਲ ਫ਼ਿਲਮ 'ਗੁੱਡੀਆਂ ਪਟੋਲੇ' ਨਾਲ ਸਕ੍ਰੀਨ ਸਾਂਝੀ ਕਰ ਚੁੱਕੇ ਹਨ। ਇਸ ਫ਼ਿਲਮ 'ਚ ਹੋਰ ਕਿਹੜੇ ਅਦਾਕਾਰ ਹੋਣਗੇ, ਇਸ ਬਾਰੇ ਭੁੱਲਰ ਵੱਲੋਂ ਕੋਈ ਵੀ ਖ਼ੁਲਾਸਾ ਨਹੀਂ ਕੀਤਾ ਗਿਆ।