‘ਗੁੱਲਕ’ ਸੀਜ਼ਨ 4 ਦਾ ਦਿਲ ਛੂਹ ਲੈਣ ਵਾਲਾ ਟ੍ਰੇਲਰ ਰਿਲੀਜ਼

Monday, May 20, 2024 - 10:38 AM (IST)

‘ਗੁੱਲਕ’ ਸੀਜ਼ਨ 4 ਦਾ ਦਿਲ ਛੂਹ ਲੈਣ ਵਾਲਾ ਟ੍ਰੇਲਰ ਰਿਲੀਜ਼

ਮੁੰਬਈ (ਬਿਊਰੋ) - ਦਿ ਵਾਇਰਲ ਫੀਵਰ (ਟੀ. ਵੀ. ਐੱਫ) ਵਧੀਆ ਕੰਟੈਂਟ ਬਣਾਉਣ ਵਿਚ ਸਭ ਤੋਂ ਅੱਗੇ ਹੈ। ਉਨ੍ਹਾਂ ਦਾ ਅਜਿਹਾ ਹੀ ਇਕ ਸ਼ੋਅ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ ‘ਗੁੱਲਕ’ ਜੋ ਲਾਈਟ ਹਾਰਟਿਡ ਫੈਮਿਲੀ ਐਂਟਰਟੇਨਰ ਹੈ। ਸ਼੍ਰੇਆਂਸ਼ ਪਾਂਡੇ ਦੁਆਰਾ ਨਿਰਦੇਸ਼ਿਤ ਇਸ ਸ਼ੋਅ ਨੇ ਡਿਜੀਟਲ ਪਲੇਟਫਾਰਮ ਸੋਨੀ ਲਿਵ ’ਤੇ ਬਲਾਕਬਸਟਰ ਪ੍ਰਦਰਸ਼ਨ ਕੀਤਾ ਸੀ। ਤਿੰਨੋਂ ਸੀਜ਼ਨਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। 

ਜਦੋਂ ਚੌਥੇ ਸੀਜ਼ਨ ਦੀ ਘੋਸ਼ਣਾ ਕੀਤੀ ਗਈ, ਪ੍ਰਸ਼ੰਸਕ ਤੇ ਦਰਸ਼ਕ ਇਹ ਜਾਣਨ ਲਈ ਉਤਸੁਕ ਸਨ ਕਿ ਸ਼ੋਅ ’ਚ ਕੀ ਦੇਖਣ ਨੂੰ ਮਿਲਣ ਵਾਲਾ ਹੈ। ਟੀ. ਵੀ. ਐੱਫ. ਨੇ ਵੱਡਾ ਕਦਮ ਚੁੱਕਦੇ ਹੋਏ ‘ਗੁੱਲਕ’ ਦੇ ਚੌਥੇ ਸੀਜ਼ਨ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕੀਤਾ ਹੈ। ਟ੍ਰੇਲਰ ਦਰਸ਼ਕਾਂ ਲਈ ਇਕ ਹੋਰ ਮਨੋਰੰਜਨ ਭਰਪੂਰ ਤੇ ਦਿਲ ਨੂੰ ਛੂਹਣ ਵਾਲੀ ਯਾਤਰਾ ਦਾ ਵਾਅਦਾ ਕਰਦਾ ਹੈ। ਸ਼ੋਅ ਦੇ ਤੱਤ ਨੂੰ ਬਰਕਰਾਰ ਰੱਖਣ ਤੇ ਦਰਸ਼ਕਾਂ ਦੀਆਂ ਤਰਜੀਹਾਂ ਨੂੰ ਸੰਤੁਸ਼ਟ ਕਰਨ ਲਈ ਟੀ.ਵੀ.ਐੱਫ. ਤੇ ਇਸ ਦੇ ਕ੍ਰਿਏਟਰ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News