ਪ੍ਰਾਈਮ ਵੀਡੀਓ ਨੇ ਫਿਲਮ ‘ਬੀ ਹੈਪੀ’ ਦਾ ਟ੍ਰੇਲਰ ਕੀਤਾ ਲਾਂਚ
Tuesday, Mar 04, 2025 - 04:58 PM (IST)

ਮੁੰਬਈ- ਪ੍ਰਾਈਮ ਵੀਡੀਓ ਨੇ ਫਿਲਮ ‘ਬੀ ਹੈਪੀ’ ਦਾ ਟ੍ਰੇਲਰ ਲਾਂਚ ਕੀਤਾ। ਲਿਜ਼ੇਲ ਰੈਮੋ ਡਿਸੂਜ਼ਾ ਦੁਆਰਾ ਰੈਮੋ ਡਿਸੂਜ਼ਾ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਨਿਰਮਿਤ ਅਤੇ ਰੈਮੋ ਡਿਸੂਜ਼ਾ ਦੁਆਰਾ ਨਿਰਦੇਸ਼ਿਤ ਪਰਿਵਾਰਿਕ ਮਨੋਰੰਜਕ ਫਿਲਮ, ਪਿਤਾ ਅਤੇ ਧੀ ਦੇ ਅਟੁੱਟ ਬੰਧਨ, ਸੁਪਣਿਆਂ ਪਿੱਛੇ ਭੱਜਣ ਦੇ ਜਾਦੂ ਅਤੇ ਡਾਂਸ ਪ੍ਰਤੀ ਡੂੰਘੇ ਜਨੂੰਨ ਦਾ ਜਸ਼ਨ ਮਨਾਉਂਦੀ ਹੈ।
ਇਹ ਵੀ ਪੜ੍ਹੋ-ਦਿਲਜੀਤ ਦੋਸਾਂਝ ਨੇ ਕਾਇਮ ਕੀਤਾ ਨਵਾਂ ਰਿਕਾਰਡ, ਬਣੇ Levi’s ਗਲੋਬਲ ਦੇ ਅੰਬੈਸਡਰ
ਇਕ ਖੁਸ਼ਮਿਜਾਜ਼ ਪਰਿਵਾਰ ਦੀ ਕਹਾਣੀ ਦੇ ਕੇਂਦਰ ‘ਬੀ ਹੈਪੀ’ ਵਿਚ ਅਭਿਸ਼ੇਕ ਬੱਚਨ, ਨੋਰਾ ਫਤੇਹੀ, ਨਾਸਰ ਅਤੇ ਇਨਾਇਤ ਵਰਮਾ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਫਿਲਮ 14 ਮਾਰਚ ਨੂੰ ਪ੍ਰਾਈਮ ਵੀਡੀਓ ’ਤੇ ਹਿੰਦੀ ਭਾਸ਼ਾ ਵਿਚ ਰਿਲੀਜ਼ ਹੋਵੇਗੀ। ਨਾਲ ਹੀ ਤਾਮਿਲ, ਤੇਲਗੂ, ਮਲਯਾਲਮ ਅਤੇ ਕੰਨਡ਼ ਵਿਚ ਡਬ ਐਡੀਸ਼ਨ ਵੀ ਉਪਲੱਬਧ ਹੋਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8