ਢੋਲ ਵਜਾਉਂਦੇ ਹੋਏ ਸੁਨੰਦਾ ਸ਼ਰਮਾ ਨੇ ਸਾਂਝੀ ਕੀਤੀ ਸ਼ਾਨਦਾਰ ਵੀਡੀਓ, ਪ੍ਰਸ਼ੰਸਕਾਂ ਦਾ ਜਿੱਤ ਰਹੀ ਹੈ ਦਿਲ

Friday, Dec 10, 2021 - 03:08 PM (IST)

ਢੋਲ ਵਜਾਉਂਦੇ ਹੋਏ ਸੁਨੰਦਾ ਸ਼ਰਮਾ ਨੇ ਸਾਂਝੀ ਕੀਤੀ ਸ਼ਾਨਦਾਰ ਵੀਡੀਓ, ਪ੍ਰਸ਼ੰਸਕਾਂ ਦਾ ਜਿੱਤ ਰਹੀ ਹੈ ਦਿਲ

ਚੰਡੀਗੜ੍ਹ- ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਉੱਤੇ ਬੇਹੱਦ ਐਕਟਿਵ ਰਹਿੰਦੀ ਹੈ। ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਸੁਨੰਦਾ ਢੋਲ ਵਜਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਲੋਕ ਢੋਲ ਦੀ ਥਾਪ 'ਤੇ ਨੱਚ ਰਹੇ ਹਨ।

PunjabKesari
ਸੁਨੰਦਾ ਸ਼ਰਮਾ ਗਾਇਕੀ ਦੇ ਨਾਲ-ਨਾਲ ਨੱਚਣ ਤੇ ਢੋਲ ਵਜਾਉਣ 'ਚ ਵੀ ਮਾਹਿਰ ਹੈ। ਇਸ ਵੀਡੀਓ ਦੇ 'ਚ ਤੁਸੀਂ ਸੁਨੰਦਾ ਸ਼ਰਮਾ ਨੂੰ ਢੋਲ ਵਜਾਉਂਦੇ ਹੋਏ ਵੇਖ ਸਕਦੇ ਹੋ। ਇਸ ਵੀਡੀਓ 'ਚ ਸੁਨੰਦਾ ਇਕ ਸ਼ੋਅ ਦੌਰਾਨ ਆਪਣੇ ਸਾਜ਼ੀਆਂ ਦੇ ਨਾਲ ਢੋਲ ਵਜਾ ਰਹੀ ਹੈ ਅਤੇ ਲੱਖਾਂ ਸਰੋਤੇ ਢੋਲ ਦੀ ਥਾਪ ਉੱਤੇ ਖੁਸ਼ੀ ਨਾਲ ਨੱਚਦੇ ਤੇ ਝੂਮਦੇ ਹੋਏ ਨਜ਼ਰ ਆ ਰਹੇ ਹਨ।


ਅਜਿਹਾ ਕਿਹਾ ਜਾ ਸਕਦਾ ਹੈ ਕਿ ਸੁਨੰਦਾ ਸ਼ਰਮਾ ਮਹਿਜ਼ ਇਕ ਗਾਇਕਾ ਹੀ ਨਹੀਂ ਸਗੋਂ ਬਲਕਿ ਬਹੁਪੱਖੀ ਗੁਣਾਂ ਦੀ ਮਾਲਕ ਹੈ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਲੋਕ ਸਾਜ ਵਜਾ ਕੇ ਵੀ ਆਪਣੇ ਸਰੋਤਿਆਂ ਦਾ ਦਿਲ ਜਿੱਤਣਾ ਜਾਣਦੀ ਹੈ। ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਨੂੰ ਸ਼ਾਇਰੀ ਕਰਨ ਦਾ ਵੀ ਸ਼ੌਕ ਹੈ। ਉਹ ਲਗਾਤਾਰ ਇੰਸਟਾਗ੍ਰਾਮ ਰੀਲਸ ਬਣਾ ਕੇ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਸੁਨੰਦਾ ਨੇ 'ਸੱਜਨ ਸਿੰਘ ਰੰਗਰੂਟ' ਫਿਲਮ ਦੇ ਨਾਲ ਬਾਲੀਵੁੱਡ 'ਚ ਡੈਬਿਓ ਕੀਤਾ।
ਦੱਸਣਯੋਗ ਹੈ ਕਿ ਸੁਨੰਦਾ ਸ਼ਰਮਾ ਦਾ ਜਨਮ 30 ਜਨਵਰੀ 1992 'ਚ ਹੋਇਆ। ਸੁਨੰਦਾ ਨੂੰ ਬਚਪਨ ਤੋਂ ਹੀ ਨੱਚਣ ਤੇ ਗਾਉਣ ਦਾ ਸ਼ੌਕ ਸੀ। ਉਹ ਆਪਣੇ ਸਕੂਲ ਤੇ ਕਾਲਜ ਦੀ ਪੜ੍ਹਾਈ ਦੇ ਦੌਰਾਨ ਅਕਸਰ ਸੱਭਿਆਚਾਰਕ ਪ੍ਰੋਗਰਾਮਾਂ 'ਚ ਹਿੱਸਾ ਲੈਂਦੀ ਰਹਿੰਦੀ ਸੀ। ਹੌਲੀ-ਹੌਲੀ ਸੁਨੰਦਾ ਦਾ ਇਹ ਸ਼ੌਕ ਵਧਦਾ ਗਿਆ ਤੇ ਆਪਣੀ ਮਿਹਨਤ ਸਦਕਾ ਸੁਨੰਦਾ ਨੇ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।


author

Aarti dhillon

Content Editor

Related News