ਅਦਾਕਾਰ ਗੋਵਿੰਦਾ ਦੀ ਸਿਆਸਤ 'ਚ ਹੋਵੇਗੀ ਘਰ ਵਾਪਸੀ! ਇਸ ਪਾਰਟੀ ਤੋਂ ਲੜ ਸਕਦੇ ਨੇ ਲੋਕ ਸਭਾ ਚੋਣਾਂ

Saturday, Mar 23, 2024 - 03:40 PM (IST)

ਅਦਾਕਾਰ ਗੋਵਿੰਦਾ ਦੀ ਸਿਆਸਤ 'ਚ ਹੋਵੇਗੀ ਘਰ ਵਾਪਸੀ! ਇਸ ਪਾਰਟੀ ਤੋਂ ਲੜ ਸਕਦੇ ਨੇ ਲੋਕ ਸਭਾ ਚੋਣਾਂ

ਮੁੰਬਈ (ਬਿਊਰੋ) : ਲੋਕ ਸਭ ਚੋਣਾਂ 2024 ਨੂੰ ਲੈ ਕੇ ਹਰ ਪਾਸੇ ਸਿਆਸਤ ਦੇ ਹੀ ਚਰਚੇ ਹੋ ਰਹੇ ਹਨ। ਇੰਨਾਂ ਹੀ ਨਹੀਂ ਬਾਲੀਵੁੱਡ ਗਲਿਆਰਿਆਂ 'ਚ ਵੀ ਲੋਕ ਸਭਾ ਚੋਣਾਂ ਦੀ ਚਰਚਾ ਛਿੜੀ ਹੋਈ ਹੈ। ਆਏ ਦਿਨ ਕਿਸੇ ਨਾ ਕਿਸੇ ਸੈਲੀਬ੍ਰਿਟੀਜ਼ ਦੇ ਸਿਆਸਤ 'ਚ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਅੱਜ ਸਵੇਰੇ ਖ਼ਬਰ ਆਈ ਸੀ ਕਿ ਅਦਾਕਾਰਾ ਉਰਵਸ਼ੀ ਰੌਤੇਲਾ ਵੀ ਸਿਆਸਤ 'ਚ ਐਂਟਰੀ ਕਰ ਸਕਦੀ ਹੈ। ਉਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਬਾਲੀਵੁੱਡ ਅਦਾਕਾਰ ਗੋਵਿੰਦਾ ਵੀ ਸਿਆਸੀ ਪਾਰੀ ਖੇਡਣ ਨੂੰ ਤਿਆਰ ਬੈਠੇ ਹਨ। ਇਸ ਤੋਂ ਪਹਿਲਾਂ ਸਵਰਾ ਭਾਸਕਰ ਤੇ ਕੰਗਨਾ ਰਣੌਤ ਦਾ ਨਾਂ ਵੀ ਸਾਹਮਣੇ ਆ ਚੁੱਕਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ 'ਚ ਲੱਗੀਆਂ ਰੌਣਕਾਂ, ਛੋਟੇ ਭਰਾ ਸ਼ੁੱਭਦੀਪ ਦਾ ਹੋਇਆ ਗ੍ਰਹਿ ਪਰਵੇਸ਼

ਦੱਸ ਦਈਏ ਕਿ ਗੋਵਿੰਦਾ ਕਾਫੀ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹਨ। ਉਨ੍ਹਾਂ ਨੂੰ ਆਖਰੀ ਵਾਰ ਸਾਲ 2019 'ਚ ਰਿਲੀਜ਼ ਹੋਈ ਫ਼ਿਲਮ 'ਰੰਗੀਲਾ ਰਾਜਾ' 'ਚ ਦੇਖਿਆ ਗਿਆ ਸੀ। ਉਦੋਂ ਤੋਂ ਉਹ ਪਰਦੇ ਤੋਂ ਗਾਇਬ ਹਨ। ਹੁਣ ਖ਼ਬਰ ਆ ਰਹੀ ਹੈ ਕਿ ਗੋਵਿੰਦਾ ਰਾਜਨੀਤੀ 'ਚ ਸਿਆਸੀ ਪਾਰੀ ਖੇਡਣ ਜਾ ਰਹੇ ਹਨ। ਹਾਲਾਂਕਿ, ਗੋਵਿੰਦਾ ਪਹਿਲਾਂ ਵੀ ਰਾਜਨੀਤੀ ਦਾ ਹਿੱਸਾ ਰਹੇ ਹਨ ਅਤੇ ਹੁਣ ਉਹ ਇੱਕ ਵਾਰ ਫਿਰ ਸਿਆਸੀ ਖੇਤਰ 'ਚ ਆਪਣੀ ਕਿਸਮਤ ਅਜ਼ਮਾ ਸਕਦੇ ਹਨ।

ਖ਼ਬਰਾਂ ਮੁਤਾਬਕ, ਗੋਵਿੰਦਾ ਰਾਜਨੀਤੀ 'ਚ ਵਾਪਸੀ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਸਾਲ ਉਹ ਉੱਤਰ-ਪੱਛਮੀ ਮੁੰਬਈ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਵਿੰਦਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਦੀ ਟਿਕਟ 'ਤੇ ਚੋਣ ਲੜ ਸਕਦੇ ਹਨ। ਹਾਲਾਂਕਿ ਅਦਾਕਾਰ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਖ਼ਬਰਾਂ ਦੀ ਮੰਨੀਏ ਤਾਂ ਗੋਵਿੰਦਾ ਨੂੰ ਟਿਕਟ ਦੇ ਆਫਰ ਮਿਲ ਰਹੇ ਹਨ ਪਰ ਕੁਝ ਵੀ ਤੈਅ ਨਹੀਂ ਹੋਇਆ ਹੈ। ਇਸ ਦੀ ਪੁਸ਼ਟੀ ਇੱਕ ਤੋਂ ਦੋ ਦਿਨਾਂ 'ਚ ਸੰਭਵ ਹੋ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ ਕੀ ਕੰਗਨਾ ਰਣੌਤ ਕਰਵਾਉਣ ਜਾ ਰਹੀ ਹੈ ਵਿਆਹ? ਚਰਚਾਵਾਂ ਦਾ ਬਾਜ਼ਾਰ ਹੋਇਆ ਗਰਮ

ਦੱਸਣਯੋਗ ਹੈ ਕਿ ਅਦਾਕਾਰ ਗੋਵਿੰਦਾ ਨੇ 2004 'ਚ ਉੱਤਰੀ ਮੁੰਬਈ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਾਮ ਨਾਇਕ ਨੂੰ ਹਰਾਇਆ ਸੀ। ਗੋਵਿੰਦਾ ਦੀ ਜਿੱਤ ਨੇ ਉਨ੍ਹਾਂ ਨੂੰ 'ਜਾਇੰਟ ਕਿਲਰ' ਦਾ ਖਿਤਾਬ ਦਿੱਤਾ ਗਿਆ ਸੀ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News