ਮਾਮੇ ਗੋਵਿੰਦਾ ਨੂੰ ਹਸਪਤਾਲ ਮਿਲਣ ਕਿਉਂ ਨਹੀਂ ਪਹੁੰਚੇ ਕ੍ਰਿਸ਼ਨਾ ਅਭਿਸ਼ੇਕ? ਸਾਹਮਣੇ ਆਇਆ ਸੱਚ

Thursday, Oct 03, 2024 - 11:45 AM (IST)

ਮਾਮੇ ਗੋਵਿੰਦਾ ਨੂੰ ਹਸਪਤਾਲ ਮਿਲਣ ਕਿਉਂ ਨਹੀਂ ਪਹੁੰਚੇ ਕ੍ਰਿਸ਼ਨਾ ਅਭਿਸ਼ੇਕ? ਸਾਹਮਣੇ ਆਇਆ ਸੱਚ

ਐਂਟਰਟੇਨਮੈਂਟ ਡੈਸਕ : ਅਦਾਕਾਰ ਗੋਵਿੰਦਾ ਨੂੰ ਮੰਗਲਵਾਰ ਸਵੇਰੇ 5 ਵਜੇ ਗੋਲੀ ਲੱਗ ਗਈ ਸੀ। ਉਨ੍ਹਾਂ ਕੋਲੋਂ ਆਪਣੇ ਹੀ ਰਿਵਾਲਵਰ ਨਾਲ ਪੈਰ 'ਤੇ ਗੋਲੀ ਵੱਜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉੱਥੇ ਉਸ ਦੇ ਬੱਚੇ ਤੇ ਭਰਾ ਮਿਲਣ ਆਏ। ਇਸ ਤੋਂ ਇਲਾਵਾ ਕਸ਼ਮੀਰਾ ਸ਼ਾਹ ਵੀ ਉਨ੍ਹਾਂ ਨੂੰ ਦੇਖਣ ਹਸਪਤਾਲ ਆਈ।

ਗੋਵਿੰਦਾ ਨੂੰ ਨਹੀਂ ਮਿਲਣ ਆਏ ਕ੍ਰਿਸ਼ਨਾ
ਕਸ਼ਮੀਰਾ ਇੱਕਲੇ ਹੀ ਗੋਵਿੰਦਾ ਨੂੰ ਮਿਲਣ ਅਤੇ ਹਾਲਚਾਲ ਪੁੱਛਣ ਪਹੁੰਚੀ ਸੀ। ਉਸ ਦੇ ਨਾਲ ਕ੍ਰਿਸ਼ਨਾ ਅਭਿਸ਼ੇਕ ਨਹੀਂ ਸੀ, ਜਿਸ ਦੇ ਆਉਣ ਦੀ ਫੈਨਜ਼ ਨੂੰ ਪੂਰੀ ਉਮੀਦ ਸੀ। ਕ੍ਰਿਸ਼ਨਾ ਨੇ ਦੱਸਿਆ ਕਿ ਉਹ ਆਪਣੇ ਮਾਮਾ ਨੂੰ ਮਿਲਣ ਕਿਉਂ ਨਹੀਂ ਆਏ। ਇਸ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਬਾਰੇ ਵੀ ਅਪਡੇਟ ਦਿੱਤੀ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ

ਗੋਵਿੰਦਾ-ਕ੍ਰਿਸ਼ਨਾ ਦੇ ਰਿਸ਼ਤੇ 'ਚ ਆ ਗਿਆ ਤਣਾਅ
ਕ੍ਰਿਸ਼ਨਾ ਅਭਿਸ਼ੇਕ ਤੇ ਗੋਵਿੰਦਾ ਵਿਚਕਾਰ ਲੰਮੇ ਸਮੇਂ ਤਕ ਤਣਾਅ ਦਾ ਮਾਹੌਲ ਰਿਹਾ। ਦੋਵਾਂ 'ਚ ਕੁਝ ਪਰਿਵਾਰਕ ਤਣਾਅ ਰਹੇ, ਜਿਸ ਕਾਰਨ ਮਾਮੇ-ਭਾਣਜੇ ਦੀ ਜੋੜੀ ਕਿਸੇ ਸ਼ੋਅ ਜਾਂ ਫ਼ਿਲਮ 'ਚ ਇਕੱਠੇ ਨਜ਼ਰ ਨਹੀਂ ਆਈ। ਗੋਵਿੰਦਾ ਜੇਕਰ ਕਪਿਲ ਸ਼ਰਮਾ ਸ਼ੋਅ 'ਚ ਕਦੇ ਵੀ ਆਉਂਦੇ ਹਨ ਤਾਂ ਉਸ ਸਮੇਂ ਜਦੋਂ ਕ੍ਰਿਸ਼ਨਾ ਦਾ ਸ਼ੂਟ ਨਹੀਂ ਹੁੰਦਾ ਹੈ ਪਰ ਸਾਰੇ ਮਤਭੇਦ ਭੁੱਲ ਕੇ ਉਹ ਆਪਣੀ ਭਾਣਜੀ ਆਰਤੀ ਸਿੰਘ ਦੇ ਵਿਆਹ 'ਚ ਪਹੁੰਚੇ। ਇਸ ਤੋਂ ਬਾਅਦ ਗੋਵਿੰਦਾ ਤੇ ਕ੍ਰਿਸ਼ਨਾ ਦੇ ਰਿਸ਼ਤੇ 'ਚ ਕੁਝ ਹੱਦ ਤਕ ਸੁਧਾਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਕ੍ਰਿਸ਼ਨਾ ਨੇ ਦੱਸਿਆ ਹੁਣ ਮਾਮਾ ਦੀ ਸਿਹਤ ਕਿਵੇਂ ਹੈ?
ਰਿਸ਼ਤੇ 'ਚ ਸੁਧਾਰ ਤੋਂ ਬਾਅਦ ਕ੍ਰਿਸ਼ਨਾ ਨੇ ਮੀਡੀਆ 'ਚ ਆ ਕੇ ਕਿਹਾ ਕਿ ਉਹ ਸਭ ਕੁਝ ਭੁੱਲ ਕੇ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਹੈ। ਉਹ ਆਪਣੀ ਨਾਰਾਜ਼ ਮਾਮੀ ਤੇ ਮਾਮਾ ਨੂੰ ਮਨਾ ਲੈਣਗੇ। ਇਸ ਤੋਂ ਇਲਾਵਾ ਮੰਗਲਵਾਰ ਸ਼ਾਮ ਉਨ੍ਹਾਂ ਨੇ ਗੋਵਿੰਦਾ ਦੀ ਹੈਲਥ ਅਪਡੇਟ ਬਾਰੇ ਦੱਸਿਆ ਕਿ ਮਾਮਾ ਹੁਣ ਠੀਕ ਹਨ ਤੇ ਕੁਝ ਹੀ ਦਿਨਾਂ 'ਚ ਛੁੱਟੀ ਮਿਲ ਜਾਵੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗੋਵਿੰਦਾ ਦੇ ਪੈਰ 'ਚੋਂ ਗੋਲੀ ਕੱਢਣ ਵਾਲੇ ਡਾ.ਅਗਰਵਾਲ ਨੇ ਦੱਸਿਆ ਕਿ ਅਦਾਕਾਰ ਨੂੰ 9mm ਦੀ ਗੋਲੀ ਲੱਗੀ ਸੀ। ਗੋਲੀ ਗੋਡੇ ਤੋਂ ਦੋ ਇੰਚ ਥੱਲੇ ਲੱਗੀ ਹੈ, ਫਿਲਹਾਲ ਉਹ ਖ਼ਤਰੇ ਤੋਂ ਬਾਹਰ ਹਨ।

ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਦਿਲਜੀਤ ਦੋਸਾਂਝ ਦੇ ਹੋਣ ਵਾਲੇ ਸ਼ੋਅ ਲਈ ਲੱਗੀ ਹੋੜ, ਇਨ੍ਹਾਂ ਚੀਜ਼ਾਂ 'ਚ ਭਾਰੀ ਵਾਧਾ

ਕਿਉਂ ਨਹੀਂ ਆਏ ਮਾਮਾ ਨੂੰ ਮਿਲਣ ਹਸਪਤਾਲ?
ਕ੍ਰਿਸ਼ਨਾ ਅਭਿਸ਼ੇਕ ਨੇ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਉਹ ਆਸਟ੍ਰੇਲੀਆ 'ਚ ਹਨ। ਇਸ ਲਈ ਆਪਣੇ ਮਾਮੇ ਨੂੰ ਮਿਲਣ ਨਹੀਂ ਆ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News