ਸ਼ਹਿਨਾਜ਼ ਦੀ ਇਸ ਸਾਲ ਦੀ ਵੱਡੀ ਕਾਮਯਾਬੀ, ਬਾਲੀਵੁੱਡ ਤੇ ਪੰਜਾਬੀ ਕਲਾਕਾਰਾਂ ਨੂੰ ਪਛਾੜ ਹਾਸਲ ਕੀਤਾ ਇਹ ਮੁਕਾਮ

12/10/2021 2:37:00 PM

ਮੁੰਬਈ (ਬਿਊਰੋ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੂਗਲ ਨੇ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਗੂਗਲ ਵੱਲੋਂ ਜਾਰੀ ਟਾਪ-10 ਸੈਲੀਬ੍ਰਿਟੀਜ਼ ਦੀ ਲਿਸਟ 'ਚ ਨੀਰਜ ਚੋਪੜਾ ਟਾਪ 'ਤੇ ਹੈ ਪਰ ਦੂਜੇ ਨੰਬਰ 'ਤੇ ਬਾਲੀਵੁੱਡ ਦੇ ਕਿੰਗ ਅਖਵਾਉਣ ਵਾਲੇ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਾਹਰੁਖ ਦਾ ਨਾਂ ਟਾਪ-10 'ਚ ਕਿਤੇ ਵੀ ਨਹੀਂ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਨੂੰ ਵੀ ਸਭ ਤੋਂ ਜ਼ਿਆਦਾ ਲੋਕਾਂ ਨੇ ਗੂਗਲ 'ਤੇ ਸਰਚ ਕੀਤਾ ਹੈ।

ਨੀਰਜ ਚੋਪੜਾ
ਸਾਲ 2021 'ਚ ਸਭ ਤੋਂ ਜ਼ਿਆਦਾ ਸਰਚ ਨੀਰਜ ਚੋਪੜਾ ਨੂੰ ਲੈ ਕੇ ਕੀਤੀ ਗਈ ਹੈ। ਉਹ ਸਿਖਰ 'ਤੇ ਹਨ ਪਰ ਬਾਲੀਵੁੱਡ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕਾਂ ਨੇ ਸ਼ਾਹਰੁਖ ਦੇ ਪੁੱਤਰ ਆਰੀਅਨ ਨੂੰ ਵੀ ਸਰਚ ਕੀਤਾ ਹੈ। 

PunjabKesari

ਸ਼ਾਹਰੁਖ ਦਾ ਪੁੱਤਰ ਆਰੀਅਨ ਖ਼ਾਨ 
ਟਾਪ 10 ਦੀ ਸੂਚੀ 'ਚ ਨੀਰਜ ਚੋਪੜਾ ਤੋਂ ਬਾਅਦ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਦੂਜੇ ਨੰਬਰ 'ਤੇ ਹੈ। ਡਰੱਗ ਮਾਮਲੇ ਤੋਂ ਬਾਅਦ ਆਰੀਅਨ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ।

PunjabKesari

ਸ਼ਹਿਨਾਜ਼ ਗਿੱਲ
'ਬਿੱਗ ਬੌਸ 13' ਫੇਮ ਸ਼ਹਿਨਾਜ਼ ਗਿੱਲ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ। ਸ਼ਹਿਨਾਜ਼ ਨੂੰ 'ਬਿੱਗ ਬੌਸ' ਤੋਂ ਕਾਫੀ ਪ੍ਰਸਿੱਧੀ ਮਿਲੀ। ਸਤੰਬਰ 'ਚ ਉਸ ਦੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸ ਨੂੰ ਗੂਗਲ 'ਤੇ ਬਹੁਤ ਸਰਚ ਕੀਤਾ ਗਿਆ।

PunjabKesari

ਸਿਧਾਰਥ ਸ਼ੁਕਲਾ 
ਹਾਲਾਂਕਿ ਮਰਹੂਮ ਸਿਧਾਰਥ ਸ਼ੁਕਲਾ ਬਾਰੇ ਜਾਣਨ ਲਈ ਲੋਕਾਂ ਨੇ ਸਰਚ ਕੀਤਾ ਹੈ ਪਰ ਗੂਗਲ ਵੱਲੋਂ ਜਾਰੀ ਟਾਪ 10 ਦੀ ਸੂਚੀ 'ਚ ਉਨ੍ਹਾਂ ਦਾ ਨਾਂ ਨਹੀਂ ਹੈ। ਯਾਹੂ ਨੇ ਆਪਣੀ ਸੂਚੀ 'ਚ ਸਿਧਾਰਥ ਸ਼ੁਕਲਾ ਨੂੰ ਪਹਿਲਾ ਸਥਾਨ ਦਿੱਤਾ ਹੈ।

PunjabKesari

ਵਿੱਕੀ ਕੌਸ਼ਲ
ਵਿੱਕੀ ਕੌਸ਼ਲ ਵੀ ਇਸ ਸੂਚੀ 'ਚ ਛੇਵੇਂ ਨੰਬਰ 'ਤੇ ਹਨ। ਵਿੱਕੀ ਨੂੰ ਕੈਟਰੀਨਾ ਕੈਫ ਨਾਲ ਅਫੇਅਰ ਅਤੇ ਵਿਆਹ ਦੀਆਂ ਚਰਚਾਵਾਂ ਨੂੰ ਲੈ ਕੇ ਗੂਗਲ 'ਤੇ ਕਾਫ਼ੀ ਸਰਚ ਕੀਤਾ ਗਿਆ ਸੀ।

PunjabKesari

ਵਰੁਣ ਧਵਨ ਦੀ ਪਤਨੀ ਨਤਾਸ਼ਾ ਦਲਾਲ
ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਵਰੁਣ ਧਵਨ ਦੀ ਪਤਨੀ ਨਤਾਸ਼ਾ ਦਲਾਲ ਦਾ ਨਾਂ 10ਵੇਂ ਨੰਬਰ 'ਤੇ ਹੈ। ਇਸ ਸਾਲ ਵਰੁਣ ਅਤੇ ਨਤਾਸ਼ਾ ਦਾ ਵਿਆਹ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਣਨ ਲਈ ਗੂਗਲ 'ਤੇ ਕਾਫੀ ਸਰਚ ਕੀਤਾ ਗਿਆ।

PunjabKesari


ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News