'ਦਿ ਕਪਿਲ ਸ਼ਰਮਾ ਸ਼ੋਅ' ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਇਸ ਤਾਰੀਕ ਨੂੰ ਸ਼ੋਅ ਹੋਣ ਵਾਲਾ ਹੈ ਆਨ ਏਅਰ

Sunday, Jul 18, 2021 - 04:53 PM (IST)

'ਦਿ ਕਪਿਲ ਸ਼ਰਮਾ ਸ਼ੋਅ' ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਇਸ ਤਾਰੀਕ ਨੂੰ ਸ਼ੋਅ ਹੋਣ ਵਾਲਾ ਹੈ ਆਨ ਏਅਰ

ਮੁੰਬਈ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਟੀਵੀ ਦੇ ਸਭ ਤੋਂ ਇੰਟਰਟੇਨਿੰਗ ਸ਼ੋਅ ਇਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਆਉਣ ਵਾਲਾ ਹੈ। ਪ੍ਰਸ਼ੰਸਕ ਕਾਫੀ ਸਮੇਂ ਤੋਂ ਇਸ ਦੇ ਆਨ ਏਅਰ ਹੋਣ ਦੇ ਇੰਤਜ਼ਾਰ ’ਚ ਸਨ ਤੇ ਹੁਣ ਇਕ ਅਜਿਹੀ ਖ਼ਬਰ ਆਈ ਹੈ ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਫੈਨਜ਼ ਦਾ ਇੰਤਜ਼ਾਰ ਜਲਦ ਹੀ ਖ਼ਤਮ ਹੋਣ ਵਾਲਾ ਹੈ। ਨਵੀਂ ਰਿਪੋਰਟ ’ਚ ਇਹ ਡਿਟੇਲ ਸਾਹਮਣੇ ਆ ਗਈ ਹੈ ਕਿ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਹੱਸਾਉਣ ਆ ਰਹੇ ਹਨ।
21 ਅਗਸਤ ਤੋਂ ਸ਼ੁਰੂ ਹੋ ਰਿਹਾ ਸ਼ੋਅ
ਟੇਲੀ ਚੱਕਰ ਦੀ ਰਿਪੋਰਟਰ ਮੁਤਾਬਕ ਕਪਿਲ ਸ਼ਰਮਾ ਦਾ ਸ਼ੋਅ 21 ਅਗਸਤ ਆਨ ਏਅਰ ਕੀਤਾ ਜਾਵੇਗਾ। ਭਾਵ ਰੱਖੜੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਸ਼ੋਅ ਦਾ ਟੈਲੀਕਾਸਟ ਸ਼ੁਰੂ ਹੋ ਜਾਵੇਗਾ। 
ਅਰਚਨਾ ਦੇ ਸ਼ੋਅ ਛੱਡਣ ਦੀ ਆਈ ਸੀ ਖ਼ਬਰ 
ਹੁਣ ਲੱਗਦਾ ਹੈ ਪ੍ਰਸ਼ੰਸਕਾਂ ਨੂੰ ਹੋਰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਦੱਸਣਯੋਗ ਹੈ ਕਿ ਅਰਚਨਾ ਪੂਰਨ ਸਿੰਘ ਦੇ ਛੱਡਣ ਦੀਆਂ ਅਫਵਾਹਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਸੀ ਕਿ, ‘ਮੈਂ ਇਸ ਦੇ ਆਉਣ ਵਾਲੇ ਸੀਜ਼ਨ ’ਚ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹਾਂ।’ 


author

Aarti dhillon

Content Editor

Related News