ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦਾ ਇਕ ਹੋਰ ਇੰਟਰਵਿਊ, ਸਲਮਾਨ ਖ਼ਾਨ ਨੂੰ ਫਿਰ ਦਿੱਤੀ ਧਮਕੀ, ਕਿਹਾ– ‘ਨਹੀਂ ਛੱਡਾਂਗੇ’
Sunday, Jan 21, 2024 - 11:38 AM (IST)
ਐਂਟਰਟੇਨਮੈਂਟ ਡੈਸਕ– ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ ਤੋਂ ਇੰਟਰਵਿਊ ਦਾ ਮਾਮਲਾ ਅਜੇ ਵੀ ਵਿਵਾਦਾਂ ’ਚ ਹੈ, ਇਸੇ ਦੌਰਾਨ ਹੁਣ ਕੈਨੇਡਾ ’ਚ ਬੈਠੇ ਅੱਤਵਾਦੀ ਗੋਲਡੀ ਬਰਾੜ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਹੈ। ਇਸ ’ਚ ਗੋਲਡੀ ਨੇ ਰਾਜਸਥਾਨ ’ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਬਰਾੜ ਨੇ ਇੰਟਰਵਿਊ ’ਚ ਕਿਹਾ ਹੈ ਕਿ ਅੱਤਵਾਦੀ ਅਰਸ਼ਦੀਪ ਡੱਲਾ ਹੁਣ ਉਨ੍ਹਾਂ ਦਾ ਨਿਸ਼ਾਨਾ ਹੈ। ਗੋਲਡੀ ਨੇ ਕਿਹਾ ਕਿ ਬੰਬੀਹਾ ਗੈਂਗ ਦੇ ਕੁਝ ਮੈਂਬਰ ਰਹਿ ਗਏ ਹਨ ਤੇ ਉਨ੍ਹਾਂ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ। ਇਹ ਕੋਈ ਗੈਂਗ ਨਹੀਂ, ਸਦੋਂ ਇਸ ਗੈਂਗ ਦੇ ਸਾਰੇ ਨਸ਼ੇੜੀ ਹਨ। ਬਰਾੜ ਨੇ ਕਿਹਾ ਕਿ ਜਲਦ ਹੀ ਨਵਾਂ ਨਿਸ਼ਾਨਾ ਮਾਰਿਆ ਜਾਵੇਗਾ। ਸਾਡੇ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ।
ਇੰਟਰਵਿਊ ’ਚ ਹਨੀ ਸਿੰਘ ਤੋਂ ਫਿਰੌਤੀ ਲੈਣ ਦੀ ਗੱਲ ਵੀ ਸ਼ਾਮਲ
ਬਰਾੜ ਨੇ ਫਿਰ ਕਿਹਾ ਕਿ ਉਹ ਸਲਮਾਨ ਖ਼ਾਨ ਨੂੰ ਨਹੀਂ ਛੱਡਣਗੇ। ਮਸ਼ਹੂਰ ਪੰਜਾਬੀ ਗਾਇਕ ਹਨੀ ਸਿੰਘ ਤੋਂ ਫਿਰੌਤੀ ਲੈਣ ਦਾ ਮਾਮਲਾ ਵੀ ਇੰਟਰਵਿਊ ’ਚ ਸਾਹਮਣੇ ਆਇਆ ਹੈ। ਲਾਰੈਂਸ ਗੈਂਗ ਨੂੰ ਕੈਨੇਡਾ ਬੈਠਾ ਗੋਲਡੀ ਬਰਾੜ ਚਲਾ ਰਿਹਾ ਹੈ। ਹਾਲ ਹੀ ’ਚ ਉਸ ਨੂੰ ਅੱਤਵਾਦੀ ਐਲਾਨਿਆ ਗਿਆ ਹੈ। ਲਾਰੈਂਸ ਦੀ ਇੰਟਰਵਿਊ ਕਿਤੇ ਨਾ ਕਿਤੇ ਰਾਜਸਥਾਨ ਨਾਲ ਵੀ ਜੁੜੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਹਾਏ ਮੇਰੇ ਰੱਬਾ! ਮਸ਼ਹੂਰ ਰੈਪਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ, ਕੀਮਤ ਜਾਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ
ਅਜਿਹਾ ਦਾਅਵਾ ਪੰਜਾਬ ਪੁਲਸ ਵਲੋਂ ਕੀਤਾ ਜਾ ਰਿਹਾ ਹੈ। ਪੰਜਾਬ ਪੁਲਸ ਨੇ ਲਾਰੈਂਸ ਇੰਟਰਵਿਊ ਮਾਮਲੇ ’ਚ ਐੱਫ. ਆਈ. ਆਰ. ਦਰਜ ਕਰ ਲਈ ਹੈ। ਇਕ ਐੱਫ. ਆਈ. ਆਰ. ’ਚ ਉਸ ਚੈਨਲ ਦਾ ਨਾਮ ਵੀ ਹੈ, ਜਿਸ ’ਤੇ ਲਾਰੈਂਸ ਦਾ ਇੰਟਰਵਿਊ ਪ੍ਰਸਾਰਿਤ ਕੀਤਾ ਗਿਆ ਸੀ। ਇਸ ਮਾਮਲੇ ’ਚ ਪੰਜਾਬ ਪੁਲਸ ਦੀ ਟੀਮ ਵਲੋਂ ਜਲਦ ਹੀ ਰਾਜਸਥਾਨ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਲਾਰੈਂਸ ਇੰਟਰਵਿਊ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਬਰਾੜ ਦੀ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀਆਂ ਏਜੰਸੀਆਂ ਵੀ ਹਰਕਤ ’ਚ ਆ ਗਈਆਂ ਹਨ।
ਅੱਤਵਾਦੀ ਸੰਗਠਨ ਨਾਲ ਕੋਈ ਸਬੰਧ ਨਹੀਂ : ਬਰਾੜ
ਬਰਾੜ ਨੇ ਕਿਹਾ ਕਿ ਉਸ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ। ਸਾਡਾ ਅੱਤਵਾਦੀਆਂ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਡੀ ਕੰਪਨੀ ਨਾਲ ਕੋਈ ਸਬੰਧ ਹੈ। ਉਸ ਨੇ ਦੱਸਿਆ ਕਿ ਗੋਗਾਮੇੜੀ ਨਾਲ ਜਾਇਦਾਦ ਦਾ ਝਗੜਾ ਸੀ, ਜਿਸ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ। ਬਰਾੜ ਨੇ ਇੰਟਰਵਿਊ ’ਚ ਹਨੀ ਸਿੰਘ ਤੋਂ ਫਿਰੌਤੀ ਲੈਣ ਤੇ ਗੈਂਗਸਟਰ ਸੁੱਖਾ ਦੁਨਕੇ ਨੂੰ ਮਾਰਨ ਦੀ ਗੱਲ ਕਬੂਲੀ ਹੈ।
ਬਰਾੜ ਨੂੰ ਹਾਲ ਹੀ ’ਚ ਕੇਂਦਰੀ ਏਜੰਸੀਆਂ ਨੇ ਅੱਤਵਾਦੀ ਐਲਾਨਿਆ ਹੋਇਆ ਹੈ। ਗਾਇਕ ਸਿੱਧੂ ਮੂਸੇ ਵਾਲਾ ਦਾ 29 ਮਈ, 2022 ਨੂੰ ਕਤਲ ਕਰ ਦਿੱਤਾ ਗਿਆ ਸੀ। ਉਸ ਵਿਰੁੱਧ ਦੋ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ। ਉਸ ਦਾ ਆਖਰੀ ਟਿਕਾਣਾ ਕੈਲੀਫੋਰਨੀਆ, ਅਮਰੀਕਾ ਸੀ। ਉਸ ਨੂੰ ਫੜਨ ਲਈ ਏਜੰਸੀਆਂ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।