ਚਿਰੰਜੀਵੀ ਤੇ ਸਲਮਾਨ ਖ਼ਾਨ ਦੀ ਫ਼ਿਲਮ ਨੇ ਬਾਕਸ ਆਫਿਸ ’ਤੇ ਮਚਾਇਆ ਧਮਾਲ, ਤੀਜੇ ਦਿਨ ਵੀ ਕੀਤੀ ਮੋਟੀ ਕਮਾਈ

10/08/2022 5:47:27 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਤੇ ਸਾਊਥ ਇੰਡੀਅਨ ਫ਼ਿਲਮਾਂ ਦੇ ਮੇਗਾਸਟਾਰ ਚਿਰੰਜੀਵੀ ਦੀ ਫ਼ਿਲਮ ‘ਗੌਡਫਾਦਰ’ ਨੇ ਬਾਕਸ ਆਫਿਸ ’ਤੇ ਤਹਿਲਕਾ ਮਚਾ ਦਿੱਤਾ ਹੈ। ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਪਾਲੀਟੀਕਲ-ਥ੍ਰਿਲਰ ਫ਼ਿਲਮ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਦਾ ਦਿਖ ਰਿਹਾ ਹੈ।

‘ਗੌਡਫਾਦਰ’ ਦੀ ਮੋਟੀ ਕਮਾਈ ਜਾਰੀ ਹੈ ਤੇ ਤੀਜੇ ਦਿਨ ਵੀ ਫ਼ਿਲਮ ਨੇ ਰਿਕਾਰਡ ਕਮਾਈ ਕੀਤੀ ਹੈ। ਰਿਲੀਜ਼ ਦੇ ਪਹਿਲੇ ਦਿਨ ਹੀ ਲਗਭਗ 38 ਕਰੋੜ ਰੁਪਏ ਦੀ ਬਾਕਸ ਆਫਿਸ ਕਲੈਕਸ਼ਨ ਕਰਨ ਵਾਲੀ ਇਸ ਫ਼ਿਲਮ ਨੇ ਰਿਲੀਜ਼ ਦੇ ਤੀਜੇ ਦਿਨ ਵੀ ਆਪਣੇ ਨਿਰਮਾਤਾਵਾਂ ਨੂੰ ਨਿਰਾਸ਼ ਨਹੀਂ ਕੀਤਾ।

ਇਹ ਖ਼ਬਰ ਵੀ ਪੜ੍ਹੋ : ‘ਰਾਮਾਇਣ’ ਫੇਮ ਅਰੁਣ ਗੋਵਿਲ ਦਾ ਫੁੱਟਿਆ ਫ਼ਿਲਮ ‘ਆਦਿਪੁਰਸ਼’ ’ਤੇ ਗੁੱਸਾ, ਕਿਹਾ– ‘ਸੰਸਕ੍ਰਿਤੀ ਨਾਲ ਛੇੜਛਾੜ...’

‘ਗੌਡਫਾਦਰ’ ਦੀ ਤੀਜੇ ਦਿਨ ਦੀ ਬਾਕਸ ਆਫਿਸ ਕਲੈਕਸ਼ਨ ਲਗਭਗ 32 ਕਰੋੜ ਰੁਪਏ ਰਹੀ। ਰਿਲੀਜ਼ ਦੇ ਦੂਜੇ ਦਿਨ ‘ਗੌਡਫਾਦਰ’ ਨੇ ਬਾਕਸ ਆਫਿਸ ’ਤੇ 31 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਨਾਲ ਸਲਮਾਨ ਖ਼ਾਨ ਤੇ ਚਿਰੰਜੀਵੀ ਦੀ ਫ਼ਿਲਮ 100 ਕਰੋੜ ਦੇ ਅੰਕੜੇ ਨੂੰ ਛੂਹਣ ਦੇ ਬੇਹੱਦ ਨਜ਼ਦੀਕ ਪਹੁੰਚ ਗਈ ਹੈ।

ਰਿਲੀਜ਼ ਦੇ ਚੌਥੇ ਹੀ ਦਿਨ ਫ਼ਿਲਮ 100 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਸਿਰਫ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ’ਚ ਇਸ ਫ਼ਿਲਮ ਪ੍ਰਤੀ ਉਤਸ਼ਾਹ ਦੇਖਣ ਲਈ ਮਿਲ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News