ਭਲਕੇ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ‘ਗੋਡੇ ਗੋਡੇ ਚਾਅ 2’ !

Monday, Oct 20, 2025 - 11:26 AM (IST)

ਭਲਕੇ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ‘ਗੋਡੇ ਗੋਡੇ ਚਾਅ 2’ !

ਵੈੱਬ ਡੈਸਕ- ਜ਼ੀ ਸਟੂਡੀਓਜ਼ ਵੱਲੋਂ ਵੀ. ਐੱਚ. ਐਂਟਰਟੇਨਮੈਂਟ ਨਾਲ ਮਿਲ ਕੇ ਇਸ ਦੀਵਾਲੀ ਮੌਕੇ 21 ਅਕਤੂਬਰ ਨੂੰ ਬੇਸਬਰੀ ਨਾਲ ਉਡੀਕੀ ਰਹੀ ਪੰਜਾਬੀ ਫੈਮਿਲੀ ਐਂਟਰਟੇਨਰ ਫਿਲਮ ‘ਗੋਡੇ ਗੋਡੇ ਚਾਅ 2’ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਮ ਵਿਚ ਐਮੀ ਵਰਕ, ਤਾਨੀਆ, ਗੁਰਜੈਜ਼, ਗੀਤਾਜ਼ ਬਿੰਦਰਖੀਆ, ਨਿਕੀਤ ਢਿੱਲੋਂ, ਅਮ੍ਰਿਤ ਐਂਬੀ, ਮਿੰਟੂ ਕਾਪਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਤੇ ਗੁਰਪ੍ਰੀਤ ਭੰਗੂ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ਮਸ਼ਹੂਰ ਲੇਖਕ ਜਗਦੀਪ ਸਿੱਧੂ ਵੱਲੋਂ ਲਿਖੀ ਅਤੇ ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਹਰ ਉਮਰ ਦੇ ਦਰਸ਼ਕਾਂ ਲਈ ਹਾਸਾ, ਜਜ਼ਬਾਤ ਅਤੇ ਪੁਰਾਣੀਆਂ ਯਾਦਾਂ ਵਾਪਸ ਲਿਆਉਣ ਦਾ ਵਾਅਦਾ ਕਰਦੀ ਹੈ। ਕਹਾਣੀ ਪਹਿਲੇ ਹਿੱਸੇ ‘ਗੋਡੇ ਗੋਡੇ ਚਾਅ’ ਦੀ ਵਿਰਾਸਤ ਨੂੰ ਖੂਬਸੂਰਤੀ ਨਾਲ ਅੱਗੇ ਵਧਾਉਂਦੀ ਹੈ, ਜਿਸ ਨੂੰ ਬੈਸਟ ਪੰਜਾਬੀ ਫਿਲਮ ਦਾ ਨੈਸ਼ਨਲ ਅਵਾਰਡ ਮਿਲਿਆ ਸੀ।

ਫਿਲਮ ਦਾ ਮਿਊਜ਼ਿਕ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਇਸ ਦੇ ਗੀਤ ਹਰ ਪਲੇਟਫਾਰਮ ’ਤੇ ਟਰੈਂਡ ਕਰ ਰਹੇ ਹਨ ਅਤੇ ਹਰ ਉਮਰ ਦੇ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਰਹੇ ਹਨ। ਆਪਣੀ ਸ਼ਾਨਦਾਰ ਕਾਸਟ, ਦਿਲ ਨੂੰ ਛੂਹਣ ਵਾਲੇ ਮਿਊਜ਼ਿਕ ਅਤੇ ਇਮੋਸ਼ਨਲ ਕਹਾਣੀ ਨਾਲ ‘ਗੋਡੇ ਗੋਡੇ ਚਾਅ 2’ ਇਸ ਤਿਉਹਾਰ ਦੇ ਮੌਕੇ ਨੂੰ ਖੁਸ਼ੀ ਨਾਲ ਰੌਸ਼ਨ ਕਰਨ ਲਈ ਤਿਆਰ ਹੈ।


author

cherry

Content Editor

Related News