‘ਗਰਲਜ਼ ਵਿਲ ਬੀ ਗਰਲਜ਼’ ’ਚ ਸਹਿਜਤਾ ਹੈ ਤੇ ਬਹੁਤ ਸਾਰਾ ਮੰਮੀ ਲਵ ਵੀ : ਰਿਚਾ ਚੱਢਾ

Friday, Dec 27, 2024 - 02:30 PM (IST)

‘ਗਰਲਜ਼ ਵਿਲ ਬੀ ਗਰਲਜ਼’ ’ਚ ਸਹਿਜਤਾ ਹੈ ਤੇ ਬਹੁਤ ਸਾਰਾ ਮੰਮੀ ਲਵ ਵੀ : ਰਿਚਾ ਚੱਢਾ

ਰਿਚਾ ਚੱਢਾ ਨੇ ਪਤੀ ਅਲੀ ਫ਼ਜ਼ਲ ਨਾਲ ਮਿਲ ਕੇ ‘ਪੁਸ਼ਿੰਗ ਬਟਨ ਸਟੂਡੀਓਜ਼’ ਦੇ ਬੈਨਰ ਹੇਠ ਆਪਣੀ ਪਹਿਲੀ ਫਿਲਮ ‘ਗਰਲਜ਼ ਵਿਲ ਬੀ ਗਰਲਜ਼’ ਬਣਾਈ ਹੈ, ਜੋ ਰਿਲੀਜ਼ ਹੋਣ ਤੋਂ ਬਾਅਦ ਹੀ ਸੁਰਖ਼ੀਆਂ ’ਚ ਹੈ। ਸ਼ੁਚੀ ਤਲਤੀ ਵੱਲੋਂ ਨਿਰਦੇਸ਼ਤ ਇਹ ਫਿਲਮ ਹੁਣ ਓ. ਟੀ. ਟੀ. ਪਲੇਟਫਾਰਮ ’ਤੇ ਉਪਲਬਧ ਹੈ ਅਤੇ ਰਿਲੀਜ਼ ਦੇ 3 ਦਿਨਾਂ ਵਿਚ ਇਹ ਦਰਸ਼ਕਾਂ ਵਿਚਕਾਰ ਧੁੰਮਾਂ ਪਾਉਣ ’ਚ ਸਫਲ ਰਹੀ ਹੈ। ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਸਟ੍ਰੀਮਿੰਗ ਹੋ ਰਹੀ ਇਸ ਫਿਲਮ ਨੂੰ ਨਾ ਸਿਰਫ ਭਾਰਤ ’ਚ ਸਗੋਂ ਦੂਜੇ ਦੇਸ਼ਾਂ ’ਚ ਵੀ ਦਰਸ਼ਕਾਂ ਵੱਲੋਂ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ। ਰੋਮਾਂਸ ਅਤੇ ਡਰਾਮੇ ਨਾਲ ਭਰਪੂਰ ਇਹ ਫਿਲਮ ਇਕ ਇੰਡੋ-ਫ੍ਰੈਂਚ ਕਮਿੰਗ-ਆਫ-ਏਜ ਡਰਾਮਾ ਹੈ, ਜਿਸ ਵਿਚ ਹਿਮਾਲਿਆ ਦੀ ਤਲਹਟੀ ਵਿਚ ਸਥਿਤ ਇਕ ਬੋਰਡਿੰਗ ਸਕੂਲ ਦੀ ਕਹਾਣੀ ਨੂੰ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ। ਫਿਲਮ ਬਾਰੇ ਰਿਚਾ ਚੱਢਾ, ਅਲੀ ਫ਼ਜ਼ਲ, ਪ੍ਰੀਤੀ ਪਾਣਗ੍ਰਹੀ, ਕਣੀ ਕੁਸ਼ਰੁਤੀ ਅਤੇ ਕੇਸ਼ਵ ਬਿਨੋਏ ਕਿਰਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਅਲੀ ਫ਼ਜ਼ਲ

ਜਦੋਂ ਇਕ ਅਦਾਕਾਰ ਨਿਰਮਾਤਾ ਬਣਦਾ ਹੈ ਤਾਂ ਉਸ ਦੇ ਸਫ਼ਰ ਨਾਲ ਉਸ ਨੂੰ ਕਿੰਨੀ ਮਦਦ ਮਿਲਦੀ ਹੈ?
ਬਹੁਤ ਮਦਦ ਮਿਲਦੀ ਹੈ ਅਤੇ ਮੈਨੂੰ ਤਾਂ ਲੱਗਦਾ ਹੈ ਕਿ ਹਰ ਅਦਾਕਾਰ ਨੂੰ ਇਕ ਵਾਰ ਨਿਰਮਾਤਾ ਬਣਨਾ ਹੀ ਚਾਹੀਦਾ ਹੈ। ਮੈਂ ਅਤੇ ਰਿਚਾ ਕਈ ਵਾਰ ਇਹ ਸੋਚਦੇ ਹਾਂ ਕਿ ਕਾਸ਼ ਕੋਈ ਸਾਡੇ ਤੋਂ ਇਹ ਪੁੱਛ ਲੈਂਦਾ ਕਿ ਸਾਡੀ ਉਸ ਸ਼ੁਰੂਆਤੀ ਸਟੇਜ ’ਤੇ ਸਾਨੂੰ ਕਿਸ ਚੀਜ਼ ਦੀ ਲੋੜ ਹੈ ਜਾਂ ਇਸ ਨੂੰ ਕਿਵੇਂ ਹੈਂਡਲ ਕਰਨਾ ਹੈ। ਇਕ ਨਿਰਮਾਤਾ ਦੇ ਤੌਰ ’ਤੇ ਛੋਟੀਆਂ-ਛੋਟੀਆਂ ਚੀਜ਼ਾਂ ਮਾਅਨੇ ਰੱਖਦੀਆਂ ਹਨ ਜੋ ਅਸੀਂ ਕਰਨੀਆਂ ਹੁੰਦੀਆਂ ਹਨ। ਅਦਾਕਾਰ ਅਤੇ ਨਿਰਮਾਤਾ ਤੁਸੀਂ ਕੋਈ ਵੀ ਹੋ ਤਾਂ ਤੁਹਾਨੂੰ ਉਸ ਅਨੁਸਾਰ ਹੀ ਚੀਜ਼ਾਂ ਹੈਂਡਲ ਕਰ ਲੈਣੀਆਂ ਚਾਹੀਦੀਆਂ ਹਨ।

ਤੁਸੀਂ ਆਪਣੇ ਆਪ ਨੂੰ ਕਰੀਅਰ ਦੇ ਇਸ ਪੜਾਅ ’ਚ ਕਿੱਥੇ ਦੇਖਦੇ ਹੋ?
ਮੈਂ ਖ਼ੁਸ਼ ਹਾਂ ਤੇ ਬਹੁਤ ਚੰਗੀ ਸਪੇਸ ’ਚ ਹਾਂ। ਮੈਂ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਸਿਰਫ਼ ਫਿਲਮਾਂ ਦੇ ਵਿਸ਼ੇ ਨੂੰ ਲੈ ਕੇ ਨਹੀਂ ਸਗੋਂ ਇਕ ਅਲੱਗ ਤਰੀਕੇ ਨਾਲ ਵੀ ਜੋ ਸਾਡੀ ਜ਼ਿੰਦਗੀ ’ਚ ਇਕ ਨਵਾਂ ਸਫ਼ਰ ਸ਼ੁਰੂ ਹੋਇਆ ਹੈ ਅਤੇ ਅਚਾਨਕ ਇਸ ਨਵੇਂ ਅਧਿਆਏ ਨਾਲ ਚੀਜ਼ਾਂ ਬਿਹਤਰ ਹੋ ਗਈਆਂ ਹਨ।

ਰਿਚਾ ਚੱਢਾ
‘ਮੇਰੀਆਂ ਬਿੱਲੀਆਂ ਨੇ ਮੈਨੂੰ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਹੈ ਮਾਂ ਬਣਨ ਦੀ’

ਜਦੋਂ ਕੋਈ ਪ੍ਰਾਜੈਕਟ ਵਿਸ਼ਵ ਪੱਧਰ ’ਤੇ ਇੰਨਾ ਚੰਗਾ ਪ੍ਰਫਾਰਮ ਕਰੇ ਤਾਂ ਅੱਗੇ ਲਈ ਹੋਰ ਵੀ ਰਸਤੇ ਖੁੱਲ੍ਹ ਜਾਂਦੇ ਹਨ।
ਹਾਂ, ਕਈ ਰਸਤੇ ਖੁੱਲ੍ਹ ਜਾਂਦੇ ਹਨ ਖ਼ਾਸ ਕਰ ਕੇ ਨਿਊਕਮਰ ਦੇ ਲਈ ਪਰ ਮੈਂ ਇਹ ਇਨ੍ਹਾਂ ਸਾਰਿਆਂ ਨੂੰ ਕਹਾਂਗੀ ਕਿ ਤੁਹਾਨੂੰ ਬਹੁਤ ਵੱਡੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ। ਜੋ ਵੀ ਮਿਲ ਰਿਹਾ ਹੈ ਅਤੇ ਤੁਹਾਡੇ ਕੋਲ ਆ ਰਿਹਾ ਹੈ, ਉਸ ਨੂੰ ਇਨਜੁਆਏ ਕਰੋ। ਸਾਨੂੰ ਇਹੀ ਉਮੀਦ ਹੈ ਕਿ ਇਹ ਕੰਮ ਕਰੇਗਾ ਤੇ ਕਈ ਰਸਤੇ ਵੀ ਖੋਲ੍ਹੇਗਾ। ਕਈ ਚੀਜ਼ਾਂ ਉੱਪਰ ਹੇਠਾਂ ਹੋ ਜਾਂਦੀਆਂ ਹਨ ਪਰ ਕਈ ਵਾਰ ਚੀਜ਼ਾਂ ਚੰਗੀਆਂ ਹੁੰਦੀਆਂ ਹਨ ਤਾਂ ਦੁਨੀਆ ਹੀ ਇਸ ਗੱਲ ਦਾ ਢਿੰਡੋਰਾ ਪਿੱਟਦੀ ਹੈ ਕਿ ਫਿਲਮ ਜਾਂ ਤੁਹਾਡਾ ਕੰਮ ਚੰਗਾ ਹੈ।

ਦਰਸ਼ਕਾਂ ਲਈ ਇਸ ਫਿਲਮ ਵਿਚ ਕੀ ਕੁਝ ਖ਼ਾਸ ਹੈ, ਜੋ ਉਹ ਇਸ ਨੂੰ ਦੇਖਣ।
ਇਸ ਫਿਲਮ ਵਿਚ ਦਰਸ਼ਕਾਂ ਲਈ ਭਰਪੂਰ ਡਰਾਮਾ ਹੈ। ਇਸ ਦੇ ਨਾਲ ਹੀ ਇਕ ਤਰ੍ਹਾਂ ਦੀ ਸਹਿਜਤਾ ਵੀ ਹੈ ਤੇ ਮਾਵਾਂ ਲਈ ਤਾਂ ਇਸ ਵਿਚ ਬਹੁਤ ਸਾਰਾ ਮੰਮੀ ਲਵ ਵੀ ਹੈ। ਫਿਲਮ ਵਿਚ ਖ਼ੂਬ ਮਨੋਰੰਜਨ ਵੀ ਹੈ ਅਤੇ ਕਿਤੇ ਨਾ ਕਿਤੇ ਇਕ ਥ੍ਰੀਲਿੰਗ ਫੀਲਿੰਗ ਵੀ ਹੈ।

ਤੁਸੀਂ ਮਾਪੇ ਬਣਨ ਤੋਂ ਬਾਅਦ ਆਪਣੇ ਬਾਰੇ ਕੀ ਨਵੀਂ ਸਿੱਖਿਆ ਜੋ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ?
ਰਿਚਾ- ਮੈਨੂੰ ਲੱਗਦਾ ਹੈ ਕਿ ਮੇਰੀਆਂ ਬਿੱਲੀਆਂ ਨੇ ਮੈਨੂੰ ਬਹੁਤ ਚੰਗੀ ਸਿਖਲਾਈ ਦਿੱਤੀ ਹੈ ਮੰਮੀ ਬਣਨ ਲਈ। ਸਾਡੀਆਂ ਦੋ ਬਿੱਲੀਆਂ ਦੇ ਪਿੱਛੇ ਦੀ ਭੱਜ ਦੌੜ ਅਤੇ ਉਨ੍ਹਾਂ ਦੀ ਖ਼ੁਰਾਕ, ਉਨ੍ਹਾਂ ਨਾਲ ਸਮਾਂ ਬਿਤਾਉਣ ਤਾਂ ਇਨ੍ਹਾਂ ਸਭ ਨਾਲ ਤੁਹਾਡੀ ਇਕ ਤਰ੍ਹਾਂ ਦੀ ਟ੍ਰੇਨਿੰਗ ਹੋ ਜਾਂਦੀ ਹੈ।
ਅਲੀ- ਅਸੀਂ ਹਾਲੇ ਵੀ ਬਹੁਤ ਕੁਝ ਸਿੱਖ ਰਹੇ ਹਾਂ ਅਤੇ ਵਿਸਤਾਰ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ।

ਕੇਸ਼ਵ ਬਿਨੋਏ
ਹਰ ਪ੍ਰਾਜੈਕਟ ਤੋਂ ਤੁਸੀਂ ਕੁਝ ਸਿੱਖਦੇ ਹੋ ਤਾਂ ਇਸ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਤੁਸੀਂ ਕੀ ਕੁਝ ਸਿੱਖਿਆ।

ਮੈਂ ਕਹਿਣਾ ਚਾਹਾਂਗਾ ਕਿ ਬੈਸਟ ਟੇਕਅਵੇ ਇਹ ਸੀ ਕਿ ਮੈਂ ਇਹ ਕਰਨਾ ਸੀ ਅਤੇ ਮੈਂ ਖ਼ੁਸ਼ਕਿਸਮਤ ਹਾਂ ਕਿ ਮੇਰਾ ਪਹਿਲਾ ਪ੍ਰਾਜੈਕਟ ਬਹੁਤ ਸਪੈਸ਼ਲ ਸੀ ਅਤੇ ਇਕ ਚੀਜ਼ ਸੀ, ਉਹ ਹੈ ਮਜ਼ਬੂਤ ਵਿਸ਼ਵਾਸ ਤੇ ਦੂਜੀ ਜੋ ਬਹੁਤ ਮੁਸ਼ਕਲ ਹੁੰਦੀ ਹੈ, ਉਹ ਹੈ ਕਿਰਦਾਰ। ਤੁਹਾਡਾ ਰੀਅਲ ਕਰੈਕਟਰ ਜਿਵੇਂ ਦਾ ਹੋਵੇ ਜਾਂ ਉਸ ਨਾਲ ਮਿਲਦਾ-ਜੁਲਦਾ ਹੋਵੇ ਤਾਂ ਤੁਸੀਂ ਖ਼ੁਦ ਤੋਂ ਕਿਵੇਂ ਅਲੱਗ ਰੱਖਣਾ ਹੈ। ਇਹ ਕਹਿਣਾ ਮੇਰੇ ਲਈ ਕਾਫ਼ੀ ਨਵਾਂ ਹੈ ਕਿ ਕਿਉਂਕਿ ਮੈਂ ਜਿਸ ਤਰ੍ਹਾਂ ਦਾ ਗਾਣੇ ਨਹੀਂ ਸੁਣਦਾ, ਜੋ ਮੇਰੇ ਲਈ ਬਿਲਕੁਲ ਅਲੱਗ ਹੈ, ਇਸ ਲਈ ਮੈਂ ਉਹ ਵੀ ਸੁਣੇ ਹਨ।

ਕਣੀ ਕੁਸ਼ਰੁਤੀ

ਕਿਸੇ ਭਾਰਤੀ ਫਿਲਮ ਫੈਸਟੀਵਲ ਵਿਚ ਤੁਹਾਡੇ ਖ਼ੁਦ ਨੂੰ ਪੇਸ਼ ਕਰਨ ਦੇ ਪੈਰਾਮੀਟਰ ਕੀ ਹੁੰਦੇ ਹਨ ?
ਮੇਰੇ ਅਜਿਹੇ ਕੋਈ ਪੈਰਾਮੀਟਰ ਨਹੀਂ ਹਨ ਕਿਉਂਕਿ ਇਹ ਨਿਰਭਰ ਕਰਦਾ ਹੈ ਕਿ ਮੈਂ ਜਾ ਕਿੱਥੇ ਰਹੀ ਹਾਂ। ਕੁਝ ਚੀਜ਼ਾਂ ਹਨ ਜਿਨ੍ਹਾਂ ਵਿਚ ਮੈਂ ਵਿਸ਼ਵਾਸ ਕਰਦੀ ਹਾਂ ਤਾਂ ਜਿੱਥੇ ਵੀ ਜਾਵਾਂ ਉੱਥੇ ਮੈਂ ਹੋਣੀ ਚਾਹੀਦੀ ਹਾਂ ਨਾ ਕਿ ਮੇਰੀ ਪਰਸਨੈਲਿਟੀ। ਮੇਰੇ ਅਜਿਹੇ ਕੋਈ ਸੈੱਟ ਆਫ ਰੂਲ ਨਹੀਂ ਹਨ।

ਪ੍ਰੀਤੀ ਪਾਣਗ੍ਰਹੀ

ਇਹ ਪ੍ਰਾਜੈਕਟ ਤੁਹਾਡੇ ਲਈ ਕਿੰਨਾ ਖ਼ਾਸ ਰਿਹਾ ਅਤੇ ਤੁਸੀਂ ਇਸ ਤੋਂ ਕੀ ਸਿੱਖਿਆ?
ਇਸ ਪ੍ਰਾਜੈਕਟ ਦੀ ਸਭ ਤੋਂ ਖ਼ਾਸ ਗੱਲ ਮੇਰੇ ਲਈ ਇਹੀ ਰਹੀ ਕਿ ਮੈਂ ਜਦੋਂ ਤੱਕ ਇਸ ’ਤੇ ਕੰਮ ਕੀਤਾ, ਮੈਂ ਪ੍ਰੀਤੀ ਦੀ ਤਰ੍ਹਾਂ ਸੋਚਿਆ ਹੀ ਨਹੀਂ। ਮੈਂ ਸਿਰਫ਼ ਜਿਵੇਂ ਮੀਰਾ ਸੋਚਦੀ ਹੈ, ਜਿਵੇਂ ਉਹ ਚਾਹੁੰਦੀ ਹੈ, ਸਿਰਫ ਓਨਾਂ ਸੋਚਿਆ। ਆਪਣੀ ਅਸਲੀ ਪਛਾਣ ਤੋਂ ਹਟ ਕੇ ਆਪਣੇ ਕਿਰਦਾਰ ਦੇ ਤਰੀਕੇ ਨਾਲ ਸੋਚਣਾ ਤਾਂ ਜੋ ਮੈਂ ਉਸ ਵਿਚ ਪੂਰੀ ਤਰ੍ਹਾਂ ਨਾਲ ਫਿੱਟ ਬੈਠ ਸਕਾਂ।
ਆਪਣੇ ਵਿਚਾਰਾਂ ਨੂੰ ਵੀ ਮੈਂ ਇਸ ਕਿਰਦਾਰ ਦੇ ਅਨੁਸਾਰ ਹੀ ਬਦਲਿਆ। ਇਸ ਨੂੰ ਮੈਂ ਇਨਜੁਆਏ ਤਾਂ ਕੀਤਾ ਹੀ ਪਰ ਮੈਨੂੰ ਕੰਮ ਕਰਨ ਦਾ ਤਰੀਕਾ ਵੀ ਸਮਝ ਆਇਆ। ਮੈਂ ਸੈੱਟ ਅਤੇ ਸ਼ੂਟਿੰਗ ਨੂੰ ਬਹੁਤ ਮਿਸ ਵੀ ਕਰਦੀ ਹਾਂ।


author

sunita

Content Editor

Related News