ਸਿੱਧੂ ਦੇ ਸਮਾਰਕ ’ਤੇ ਪਹੁੰਚੀਆਂ ਕੁੜੀਆਂ ਹੋਈਆਂ ਭਾਵੁਕ, ਕਿਹਾ- ‘ਸਿੱਧੂ ਵੀਰ ਅਮਰ ਹੋ ਗਿਆ ਹੈ’

08/11/2022 5:30:31 PM

ਮਾਨਸਾ- ਰੱਖੜੀ ਦੇ ਤਿਉਹਾਰ ਮੌਕੇ ਅੱਜ ਮੂਸਾ ਪਿੰਡ ਦੇ ’ਚ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਲੜਕੀਆਂ ਨੇ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀ ਸਜਾਈ ਅਤੇ ਉਨਾਂ ਕਿਹਾ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਿਹਾ ਪਰ ਸਿੱਧੂ ਮੂਸੇ ਵਾਲਾ ਸਦਾ ਦੇ ਲਈ ਦੁਨੀਆਂ ’ਚ ਅਮਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਜਨਮਦਿਨ ਮੌਕੇ ਹਰ ਸਾਲ ਇਸੇ ਤਰ੍ਹਾਂ ਮੇਲੇ ਲੱਗਦੇ ਰਹਿਣਗੇ ਅਤੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਸਮਝ ਕੇ ਅੱਜ ਰੱਖੜੀ ਦੇ ਤਿਉਹਾਰ ਤੇ ਉਨ੍ਹਾਂ ਦੇ ਗੁੱਟ ਤੇ ਰੱਖੜੀ ਸਜਾਈ ਹੈ।

ਇਹ ਵੀ ਪੜ੍ਹੋ : ਰੱਖੜੀ ਦੇ ਤਿਉਹਾਰ ਮੌਕੇ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਕਿਹਾ-ਰੱਬ ਕਿਸੇ ਵੀ ਭੈਣ ਤੋਂ...

ਮੂਸਾ ਪਿੰਡ ਦੇ ’ਚ ਹਰ ਐਤਵਾਰ ਸਿੱਧੂ ਮੂਸੇ ਵਾਲਾ ਦੇ ਮਾਤਾ-ਪਿਤਾ ਦੇ ਨਾਲ ਦੁਖ ਸਾਂਝਾ ਕਰਨ ਦੇ ਲਈ ਉਨ੍ਹਾਂ ਦੇ ਪ੍ਰਸੰਸਕ ਦੇਸ਼ਾਂ-ਵਿਦੇਸ਼ਾਂ ’ਚ ਪਹੁੰਚਦੇ ਹਨ। ਅੱਜ ਰੱਖੜੀ ਦੇ ਤਿਉਹਾਰ ਮੌਕੇ ਵੀ ਸਿੱਧੂ ਮੂਸੇ ਵਾਲਾ ਦੇ ਸਮਾਰਕ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਪਹੁੰਚ ਰਹੇ ਨੇ ਅਤੇ ਨਾਲ ਹੀ ਕੁੜੀਆਂ ਦੀ ਸਿੱਧੂ ਮੂਸੇ ਵਾਲਾ ਦੇ ਗੁੱਟ ਤੇ ਰੱਖੜੀ ਸਜਾਉਣ ਦੇ ਲਈ ਰੱਖੜੀਆਂ ਲਈ ਕੇ ਪਹੁੰਚ ਰਹੀਆਂ ਹਨ। ਸਿੱਧੂ ਮੂਸੇ ਵਾਲਾ ਦੇ ਗੁੱਟ ’ਤੇ ਰੱਖੜੀ ਸਜਾਉਣ ਵਾਲੀਆਂ ਲੜਕੀਆਂ ਨੇ ਕਿਹਾ ਕਿ ਬੇਸ਼ੱਕ ਸਿੱਧੂ ਮੂਸੇ ਵਾਲਾ ਨੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਸ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿਣਗੀਆਂ। 

PunjabKesari

ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਇਸ ਦੁਨੀਆ ਤੇ ਅਮਰ ਹੋ ਚੁੱਕਿਆ ਹੈ ਅਤੇ ਉਸ ਦੇ ਜਨਮਦਿਨ ਅਤੇ ਬਰਸੀ ਮੌਕੇ ਸਿੱਧੂ ਮੂਸੇ ਵਾਲਾ ਦੇ ਸਮਾਰਕ ’ਤੇ ਮੇਲੇ ਲੱਗਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਹਰ ਇਕ ਭੈਣ ਦਾ ਭਰਾ ਸੀ ਅਤੇ ਉਹ ਹਰ ਇਕ ਲੜਕੀ ਦਾ ਸਤਿਕਾਰ ਕਰਦਾ ਸੀ। ਅੱਜ ਸਿੱਧੂ ਮੂਸੇ ਵਾਲਾ ਨੂੰ ਚੋਣ ਵਾਲੀ ਹਰ ਭੈਣ ਉਨ੍ਹਾਂ ਦੇ ਗੁੱਟ ’ਤੇ ਰੱਖੜੀ ਸਜਾਉਣ ਦੇ ਲਈ ਪਹੁੰਚ ਰਹੀ ਹੈ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਅਤੇ ਸਿੱਧੂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੇ ਗੀਤ ਗਾ ਕੇ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ।

PunjabKesari

ਇਹ ਵੀ ਪੜ੍ਹੋ : ਕਪਿਲ ਸ਼ਰਮਾ ਆਪਣੀ ਪਤਨੀ ਨਾਲ ਸਮੁੰਦਰ ਦੇ ਕੰਢੇ ’ਤੇ ਸਕੇਟ ਸਕੂਟਿੰਗ ਕਰਦੇ ਆਏ ਨਜ਼ਰ (ਦੇਖੋ ਵੀਡੀਓ)

ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਪਹੁੰਚੇ ਉਨ੍ਹਾਂ ਦੇ ਹਮਸ਼ਕਲ ਇਕ ਨੌਜਵਾਨ ਦੇ ਨਾਲ ਸਿੱਧੂ ਦੇ ਪ੍ਰਸੰਸਕਾਂ ਦਾ ਤਸਵੀਰਾਂ ਖਿੱਚਵਾਉਣ ਦੇ ਲਈ ਤਾਂਤਾ ਲੱਗ ਗਿਆ। ਇਸ ਮੌਕੇ ਇਸ ਨੌਜਵਾਨ ਨੇ ਕਿਹਾ ਕਿ ਬੇਸ਼ੱਕ ਉਹ ਸਿੱਧੂ ਮੂਸੇ ਵਾਲਾ ਦੀ ਜਗ੍ਹਾ ਤਾਂ ਨਹੀਂ ਲੈ ਸਕਦਾ ਪਰ ਉਨ੍ਹਾਂ ਦੇ ਨੇੜਲੇ ਸਾਥੀ ਉਸ ਨੂੰ ਸਿੱਧੂ ਮੂਸੇਵਾਲਾ ਦਾ ਹਮਸ਼ਕਲ ਕਹਿੰਦੇ ਹਨ। ਜਿਸਦੇ ਨਾਲ ਉਸ ਦੇ ਮਨ ਨੂੰ ਵੀ ਖ਼ੁਸ਼ੀ ਮਿਲਦੀ ਹੈ।


Shivani Bassan

Content Editor

Related News