ਹੂ-ਬ-ਹੂ ਆਲੀਆ ਭੱਟ ਵਰਗੀ ਦਿਖਦੀ ਹੈ ਬੈਰਾਗੀ, ਵੀਡੀਓ ਵੇਖ ਤੁਹਾਡੀਆਂ ਅੱਖਾਂ ਨੂੰ ਨਹੀਂ ਆਵੇਗਾ ਯਕੀਨ

05/13/2022 6:37:08 PM

ਮੁੰਬਈ: ਦੁਨੀਆ ’ਚ ਹਰ ਇਕ ਦੇ ਚਿਹਰੇ ਦਾ ਕੋਈ ਨਾ ਕੋਈ ਹਮਸ਼ਕਲ ਦੇਖਣ ਨੂੰ ਮਿਲ ਹੀ ਜਾਂਦਾ ਹੈ। ਹੁਣ ਤੱਕ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ, ਸ਼ਾਹਰੁਖ ਖਾਨ, ਅਮਿਤਾਬ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਵਰਗੇ ਸਿਤਾਰਿਆਂ ਦੇ ਵੀ ਹਮਸ਼ਕਲ ਦੇਖੇ ਹੋਣਗੇ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਸਿਤਾਰਿਆਂ ਤੋਂ ਧੋਖਾ ਖਾ ਜਾਂਦੇ ਹਨ। ਹਾਲ ਹੀ ’ਚ ਬਾਲੀਵੁੱਡ ਦੀ ਇਕ ਹੋਰ ਅਦਾਕਾਰਾ ਦਾ ਚਿਹਰਾ ਸਾਹਮਣੇ ਆਇਆ ਹੈ। ਇਹ ਹਮਸ਼ਕਲ ਸੇਲੇਸਟੀ ਬੈਰਾਗੀ ਨਾਂ ਦੀ ਕੁੜੀ ਹੈ। ਜੋ  ਬਿਲਕੁਲ ਅਦਾਕਾਰਾ ਆਲੀਆ ਭੱਟ ਵਰਗੀ ਦਿਖਦੀ ਹੈ।PunjabKesariਇਹ ਵੀ ਪੜ੍ਹੋ: ਕਰਨ ਕੁੰਦਰਾ ਨੇ ਮੁੰਬਈ ਦੇ ਬਾਂਦਰਾ 'ਚ ਆਪਣੇ ਸੁਫ਼ਨਿਆਂ ਦੇ ਨਵੇਂ ਘਰ ਲਈ ਕਰਵਾਈ ਰਜਿਸਟ੍ਰੇਸ਼ਨ

ਸੇਲੇਸਟੀ ਨੂੰ ਪਹਿਲੀ ਨਜ਼ਰ ’ਚ ਦੇਖ ਕੇ ਹਰ ਕੋਈ ਆਲੀਆ ਤੋਂ ਧੋਖਾ ਖਾ ਜਾਵੇਗਾ। ਸੇਲੇਸਟੀ ਦੇ ਸੋਸ਼ਲ ਮੀਡੀਆ ’ਤੇ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ। ਜਿਸ ’ਚ ਉਹ ਬਿਲਕੁਲ ਆਲਿਆ ਭੱਟ ਵਰਗੀ ਨਜ਼ਰ ਆ ਰਹੀ ਹੈ।ਹਾਲ ਹੀ ’ਚ ਸੇਲੇਸਟੀ ਬੈਰਾਗੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਹ ਫ਼ਿਲਮ ‘ਦਿਲ ਤੋ ਪਾਗਲ ਹੈ’ ਦੇ ਇਕ ਗੀਤ ’ਤੇ ਲਿਪ-ਸਿੰਗ ਕਰਦੇ ਹੋਏ ਡਾਂਸ ਕਰਦੀ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by 𝑪𝒆𝒔𝒉 (@celesti.bairagey)

 ਇਹ ਵੀ ਪੜ੍ਹੋ: ਅਭਿਮਨਿਊ ਦਸਾਨੀ ਦਾ ਸਭ ਤੋਂ ਵੱਡੀ ਮਸਾਲਾ ਐਂਟਰਟੇਨਰ ‘ਨਿਕੰਮਾ’ ਦਾ ਸ਼ਾਨਦਾਰ ਮੋਸ਼ਨ ਪੋਸਟਰ ਰਿਲੀਜ਼

ਇਸ ਦੌਰਾਨ ਉਸ ਕੁੜੀ ਨੇ ਆਲਿਆ ਭੱਟ ਦੇ ‘ਗੰਗੂਬਾਈ ਕਾਠੀਆਵਾੜੀ’ ਲੁੱਕ ਨੂੰ ਵੀ ਦਿਖਾਈ ਹੈ। ਪਿੰਕ ਫ਼ਲੋਰਲ ਪ੍ਰਿੰਟ ਵਾਲੀ ਸਫ਼ੇਤ ਸਾੜੀ ਪਾ ਕੇ ਸੈਲੇਸਟੀ ਹੂ-ਬ-ਹੂ ਆਲਿਆ ਲੱਗ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੀ ਉਸ ਨੂੰ ਕੁਮੇਂਟ ਬਾਕਸ ’ਚ ਆਲਿਆ ਭੱਟ ਕਹਿ ਕੇ ਬੁਲਾ ਰਹੇ ਹਨ। ਸੋਸ਼ਲ ਮੀਡੀਆ ’ਤੇ ਸੇਲੇਸਟੀ ਬੈਰਾਗੀ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਇਸ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

PunjabKesari

PunjabKesari


Anuradha

Content Editor

Related News