ਦਿਲਜੀਤ ਦੋਸਾਂਝ ਦੇ ਕੰਸਰਟ 'ਚ ਪੱਗ ਬੰਨ੍ਹ ਕੇ ਪੁੱਜੀ ਕੁੜੀ, ਗਾਇਕ ਨੇ ਦਿੱਤਾ ਇਹ ਖ਼ਾਸ ਤੋਹਫ਼ਾ

Saturday, Dec 21, 2024 - 05:20 PM (IST)

ਦਿਲਜੀਤ ਦੋਸਾਂਝ ਦੇ ਕੰਸਰਟ 'ਚ ਪੱਗ ਬੰਨ੍ਹ ਕੇ ਪੁੱਜੀ ਕੁੜੀ, ਗਾਇਕ ਨੇ ਦਿੱਤਾ ਇਹ ਖ਼ਾਸ ਤੋਹਫ਼ਾ

ਜਲੰਧਰ- ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫ਼ਿਰ ਆਲਮੀ ਪੱਧਰ 'ਤੇ ਸਨਸਨੀ ਬਣ ਕੇ ਉਭਰੇ ਹਨ, ਜਿਨ੍ਹਾਂ ਨੇ ਗਲੋਬਲ ਬਿਲਬੋਰਡ ਕੈਨੇਡਾ ਮੈਗਜ਼ੀਨ ਦੇ ਕਵਰ ਪੇਜ 'ਤੇ ਆਪਣੀ ਮੌਜ਼ੂਦਗੀ ਦਰਜ ਕਰਵਾਉਣ ਦਾ ਮਾਣ ਹਾਸਲ ਕੀਤਾ ਹੈ। ਦਿਲ ਲੁਮਿਨਾਟੀ ਟੂਰ ਦੇ ਆਖਰੀ ਪੜਾਅ ਸਫ਼ਰ ਨੂੰ ਹੰਢਾ ਰਹੇ ਗਾਇਕ ਦਿਲਜੀਤ ਨੂੰ ਦਿੱਤੇ ਉਕਤ ਮਾਣਮੱਤੇ ਸਥਾਨ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਬਿਲਬੋਰਡ ਕੈਨੇਡਾ ਨੇ ਕਿਹਾ ਹੈ ਕਿ ਦੋਸਾਂਝ ਅੰਤਰਰਾਸ਼ਟਰੀ ਪੱਧਰ ਦੀਆਂ ਸੰਗੀਤਕ ਸਫਾਂ 'ਚ ਆਪਣੀ ਸਥਿਤੀ ਮਜ਼ਬੂਤ ਕਰਦੇ ਹੋਏ ਆਪਣੇ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਵੀ ਡੂੰਘੀਆਂ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

ਹਾਲ ਹੀ 'ਚ ਗਾਇਕ ਨੇ ਆਪਣੇ ਮੁੰਬਈ ਵਾਲੇ ਕੰਸਰਟ ਦੀਆਂ ਕੁੱਝ ਵੀਡੀਓਜ਼ ਆਪਣੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ, ਇਸ ਦੌਰਾਨ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਰਦ-ਔਰਤ ਦਿਲਜੀਤ ਦੇ ਨਾਲ ਸਟੇਜ ਉਤੇ ਖੜ੍ਹੇ ਹਨ, ਦੋਵਾਂ ਨੇ ਸਿਰ ਉਤੇ ਚਿੱਟੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਇਸ ਔਰਤ ਬਾਰੇ ਗੱਲ ਕਰਦੇ ਹੋਏ ਗਾਇਕ ਕਹਿੰਦੇ ਹਨ, 'ਕੁੜੀਆਂ ਵੀ ਪੱਗ ਬੰਨ੍ਹਦੀਆਂ ਨੇ ਬੰਬੇ ਵਿੱਚ। ਜ਼ੋਰਦਾਰ ਤਾੜੀਆਂ ਇਸ ਕੁੜੀ ਲਈ।' ਇਸ ਤੋਂ ਬਾਅਦ ਗਾਇਕ ਗੀਤ ਗਾਉਣਾ ਸ਼ੁਰੂ ਕਰ ਦਿੰਦੇ ਹਨ।

 

ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਵਿੱਚ ਗਾਇਕ ਉਸੇ ਕੁੜੀ ਨੂੰ ਆਪਣੀ ਮਹਿੰਗੀ ਜਾਕੇਟ ਗਿਫ਼ਟ ਕਰ ਦਿੰਦੇ ਹਨ।ਹੁਣ ਫੈਨਜ਼ ਵੀ ਇਸ ਵੀਡੀਓ ਨੂੰ ਦੇਖ ਕੇ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਗਾਇਕ ਲਈ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਜਦੋਂ ਦੁਨੀਆ ਤੁਹਾਡੇ ਵਿਰੁੱਧ ਜਾਪੇ, ਆਪਣੇ ਦਿਲ ਨੂੰ ਸ਼ੁੱਧ ਰੱਖੋ, ਰੱਬ ਰੌਸ਼ਨ ਮਾਰਗ ਖੋਲ੍ਹੇਗਾ ਅਤੇ ਤੁਹਾਡੇ ਅਜ਼ੀਜ਼ ਹਮੇਸ਼ਾ ਤੁਹਾਡੇ ਨਾਲ ਖੜੇ ਹੋਣਗੇ।' ਇੱਕ ਹੋਰ ਨੇ ਲਿਖਿਆ, 'ਇਸ ਮਹਾਨ ਦਿਲਜੀਤ ਦੁਸਾਂਝ ਦਾ ਮੁੰਬਈ ਸ਼ੋਅ ਦਾ ਹਿੱਸਾ ਬਣ ਕੇ ਖੁਸ਼ ਹਾਂ।'


author

Priyanka

Content Editor

Related News