ਦਿੱਲੀ ’ਚ ‘ਕੈਰੀ ਆਨ ਜੱਟਾ 3’ ਦੀ ਪ੍ਰਮੋਸ਼ਨ ਦੌਰਾਨ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਨੇ ਲਾਈਆਂ ਰੌਣਕਾਂ (ਵੀਡੀਓ)

Thursday, Jun 15, 2023 - 01:31 PM (IST)

ਦਿੱਲੀ ’ਚ ‘ਕੈਰੀ ਆਨ ਜੱਟਾ 3’ ਦੀ ਪ੍ਰਮੋਸ਼ਨ ਦੌਰਾਨ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਨੇ ਲਾਈਆਂ ਰੌਣਕਾਂ (ਵੀਡੀਓ)

ਐਂਟਰਟੇਨਮੈਂਟ ਡੈਸਕ– ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕੈਰੀ ਆਨ ਜੱਟਾ 3’ ਦੀ ਵੱਡੇ ਪੱਧਰ ’ਤੇ ਪ੍ਰਮੋਸ਼ਨ ਕਰ ਰਹੇ ਹਨ। ਇਸੇ ਸਿਲਸਿਲੇ ’ਚ ਬੀਤੇ ਦਿਨੀਂ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦਿੱਲੀ ਪਹੁੰਚੇ, ਜਿਥੇ ਉਨ੍ਹਾਂ ਨੇ ਦਿੱਲੀ ਵਾਲਿਆਂ ਨਾਲ ਖ਼ੂਬ ਮਸਤੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ

ਇਸ ਦੀ ਇਕ ਵੀਡੀਓ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਗਿੱਪੀ ਵਲੋਂ ਦਿੱਲੀ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਹੈ।

ਦੱਸ ਦੇਈਏ ਕਿ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਨੂੰ ਸਮੀਪ ਕੰਗ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜੋ ਇਸ ਦੇ ਪਹਿਲੇ ਦੋ ਪਾਰਟਸ ਵੀ ਡਾਇਰੈਕਟ ਕਰ ਚੁੱਕੇ ਹਨ। ਇਸ ਫ਼ਿਲਮ ਦੀ ਕਹਾਣੀ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖੀ ਹੈ, ਜਦਕਿ ਡਾਇਲਾਗਸ ਨਰੇਸ਼ ਕਥੂਰੀਆ ਦੇ ਲਿਖੇ ਹੋਏ ਹਨ।

ਫ਼ਿਲਮ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ’ਚ ਹਨ। ਦੁਨੀਆ ਭਰ ’ਚ ਇਹ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News