ਗਿੱਪੀ ਗਰੇਵਾਲ ਦੇ ਗੀਤ ''ਤੇ ਪੁੱਤਰ ਗੁਰਬਾਜ਼ ਨੇ ਪਾਈਆਂ ਲੁੱਡੀਆਂ, ਵੀਡੀਓ ਵਾਇਰਲ

Wednesday, Jul 01, 2020 - 04:08 PM (IST)

ਗਿੱਪੀ ਗਰੇਵਾਲ ਦੇ ਗੀਤ ''ਤੇ ਪੁੱਤਰ ਗੁਰਬਾਜ਼ ਨੇ ਪਾਈਆਂ ਲੁੱਡੀਆਂ, ਵੀਡੀਓ ਵਾਇਰਲ

ਜਲੰਧਰ (ਬਿਊਰੋ) — ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹਨ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਹਨਾਂ ਵੀਡੀਓਜ਼ ਅਤੇ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਗੁਰਬਾਜ਼ ਗਿੱਪੀ ਗਰੇਵਾਲ ਦੇ ਗੀਤ ਨੂੰ ਬਹੁਤ ਧਿਆਨ ਨਾਲ ਦੇਖ ਅਤੇ ਸੁਣ ਰਿਹਾ ਹੈ। ਇਸ ਦੇ ਨਾਲ ਉਹ ਹੱਥ ਹਿਲਾਊਂਦਾ ਵੀ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 

#GurbaazSinghGrewal 😘😘😘 #vair #outnow

A post shared by Gippy Grewal (@gippygrewal) on Jun 30, 2020 at 6:28am PDT

ਦੱਸ ਦਈਏ ਕਿ ਇਸ ਵੀਡੀਓ 'ਚ ਗੁਰਬਾਜ਼ ਗਰੇਵਾਲ ਦੀ ਮਾਸੂਮੀਅਤ ਹਰ ਇੱਕ ਦਾ ਦਿਲ ਮੋਹ ਰਹੀ ਹੈ। ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਗਿੱਪੀ ਗਰੇਵਾਲ ਦੇ ਬੇਟੇ ਗੁਰਬਾਜ਼ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਹਨ।

 
 
 
 
 
 
 
 
 
 
 
 
 
 

Weight wadh Gaya Sinda da 🤣🤣🤣 #shindagrewal #ekomgrewal #gippygrewal

A post shared by Gippy Grewal (@gippygrewal) on Jun 26, 2020 at 10:35am PDT

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ 'ਚ ਉਨ੍ਹਾਂ ਦਾ ਨਵਾਂ ਗੀਤ 'ਵੈਰ' ਰਿਲੀਜ਼ ਹੋਇਆ ਹੈ, ਜਿਹੜਾ ਕਿ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।

 
 
 
 
 
 
 
 
 
 
 
 
 
 

#Vair full video is out now Link in Our Bio 👍 Singer - @gippygrewal Lyrics - @ravhanjra Music - @snappybeats Label - @navrattanmusic Producer - @ihimanshverma

A post shared by Gippy Grewal (@gippygrewal) on Jun 30, 2020 at 5:45am PDT


author

sunita

Content Editor

Related News