ਗਿੱਪੀ ਨੇ 2009 ਦੇ ਗਾਣੇ ਨੂੰ ਕੀਤਾ ਰੀਕ੍ਰਿਏਟ, ਪੋਸਟਰ ਸਾਂਝਾ ਕਰ ਐਲਬਮ ਦੇ ਬੋਨਸ ਟ੍ਰੈਕ ਦੀ ਦਿੱਤੀ ਜਾਣਕਾਰੀ

2021-07-17T12:02:06.657

ਚੰਡੀਗੜ੍ਹ (ਬਿਊਰੋ)– ਜੇਕਰ ਤੁਸੀਂ ਗਿੱਪੀ ਗਰੇਵਾਲ ਨੂੰ ਸੋਸ਼ਲ ਮੀਡੀਆ ’ਤੇ ਫਾਲੋਅ ਕਰਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਤੋਂ ਗਿੱਪੀ ਗਰੇਵਾਲ ਆਪਣੇ ਪੁਰਾਣੇ ਗੀਤਾਂ ਨੂੰ ਸਾਂਝਾ ਕਰ ਰਹੇ ਹਨ। ਹਰ ਕੋਈ ਸੋਚਦਾ ਸੀ ਕਿ ਗਿੱਪੀ ਆਪਣੇ ਪੁਰਾਣੇ ਗਾਣਿਆਂ ’ਚੋਂ ਕੁਝ ਪੇਸ਼ ਕਰਨਗੇ। ਹੁਣ ਇਸ ’ਤੇ ਪੱਕੀ ਮੋਹਰ ਲੱਗ ਗਈ ਹੈ।

ਜੀ ਹਾਂ, ਗਿੱਪੀ ਆਪਣੀ ਆਉਣ ਵਾਲੀ ਐਲਬਮ ‘ਲਿਮਟਿਡ ਐਡੀਸ਼ਨ’ ਦੇ ਬੋਨਸ ਟ੍ਰੈਕ ਦੇ ਤੌਰ ’ਤੇ 2009 ਦੇ ਇਕ ਗਾਣੇ ਨੂੰ ਰੀਕ੍ਰਿਏਟ ਕਰਨਗੇ।

 
 
 
 
 
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਗਿੱਪੀ ਨੇ ਬੋਨਸ ਟ੍ਰੈਕ ਦੇ ਪੋਸਟਰ ਨੂੰ ਸਾਂਝਾ ਕੀਤਾ ਹੈ, ਜਿਸ ਦਾ ਟਾਈਟਲ ‘2009 ਰੀ-ਹੀਟਿਡ’ ਹੈ। ਪੋਸਟਰ ਬਲੈਕ ਐਂਡ ਵ੍ਹਾਈਟ ਹੈ, ਜਿਸ ਨਾਲ ਗਾਣੇ ਦਾ ਥੀਮ ਵੀ ਸਮਝ ਆ ਰਿਹਾ ਹੈ। ਗਿੱਪੀ ਗਰੇਵਾਲ ਇਸ ਗਾਣੇ ਨੂੰ 28 ਜੁਲਾਈ ਨੂੰ ਰਿਲੀਜ਼ ਕਰਨਗੇ।

ਉਥੇ ਗਿੱਪੀ ਗਰੇਵਾਲ ਦੀ ਪੂਰੀ ਐਲਬਮ ਅਗਸਤ ਮਹੀਨੇ ਤਕ ਆ ਜਾਵੇਗੀ ਪਰ ਗਿੱਪੀ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਐਲਬਮ ਦਾ ਇਕ-ਇਕ ਗਾਣਾ ਹੀ ਰਿਲੀਜ਼ ਹੋਵੇਗਾ, ਪੂਰੀ ਐਲਬਮ ਇਕੱਠੀ ਰਿਲੀਜ਼ ਨਹੀਂ ਕੀਤੀ ਜਾਵੇਗੀ।

ਨੋਟ– ਤੁਸੀਂ ਗਿੱਪੀ ਦੇ ਬੋਨਸ ਟ੍ਰੈਕ ਦੀ ਕਿੰਨੀ ਉਡੀਕ ਕਰ ਰਹੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh