ਗਿੱਪੀ ਗਰੇਵਾਲ ਦੀ ਐਲਬਮ ‘ਰਾਈਡ ਵਿਦ ਮੀ’ ਦੇ ਪਹਿਲੇ ਗੀਤ ‘ਗੈਂਗ ਗੈਂਗ’ ਦਾ ਟੀਜ਼ਰ ਰਿਲੀਜ਼, ਦੇਖੋ ਵੀਡੀਓ

Sunday, Jan 07, 2024 - 01:27 PM (IST)

ਗਿੱਪੀ ਗਰੇਵਾਲ ਦੀ ਐਲਬਮ ‘ਰਾਈਡ ਵਿਦ ਮੀ’ ਦੇ ਪਹਿਲੇ ਗੀਤ ‘ਗੈਂਗ ਗੈਂਗ’ ਦਾ ਟੀਜ਼ਰ ਰਿਲੀਜ਼, ਦੇਖੋ ਵੀਡੀਓ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਜਿਥੇ ਆਪਣੀ ਆਗਾਮੀ ਫ਼ਿਲਮ ‘ਵਾਰਨਿੰਗ 2’ ਨੂੰ ਲੈ ਕੇ ਚਰਚਾ ’ਚ ਹਨ, ਉਥੇ ਉਨ੍ਹਾਂ ਦੀ ਨਵੀਂ ਐਲਬਮ ‘ਰਾਈਡ ਵਿਦ ਮੀ’ ਦਾ ਪਹਿਲਾ ਗੀਤ ‘ਗੈਂਗ ਗੈਂਗ’ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਦਾ ਟੀਜ਼ਰ ਅੱਜ ਹੀ ਰਿਲੀਜ਼ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਸ਼ੋਅ ’ਚ ਬੇਕਾਬੂ ਹੋਈ ਭੀੜ, ਲੋਕਾਂ ਨੇ ਤੋੜੀਆਂ ਕੁਰਸੀਆਂ ਤੇ ਪ੍ਰਾਪਰਟੀ ਨੂੰ ਪਹੁੰਚਾਇਆ ਨੁਕਸਾਨ

ਟੀਜ਼ਰ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਗਿੱਪੀ ਗਰੇਵਾਲ ਨੇ ਆਵਾਜ਼ ਦਿੱਤੀ ਹੈ, ਜਿਸ ਦੇ ਬੋਲ ਜੇ. ਪੀ. 47 ਵਲੋਂ ਲਿਖੇ ਗਏ ਹਨ ਤੇ ਸੰਗੀਤ ਮੈਡ ਮਿਕਸ ਨੇ ਦਿੱਤਾ ਹੈ।

ਟੀਜ਼ਰ ਦੀ ਵੀਡੀਓ ਵੀ ਸ਼ਾਨਦਾਰ ਨਜ਼ਰ ਆ ਰਹੀ ਹੈ, ਜਿਸ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਟੀਜ਼ਰ ਤੋਂ ਇਹ ਗੀਤ ਫੁੱਲ ਭੰਗੜੇ ਵਾਲਾ ਨਜ਼ਰ ਆ ਰਿਹਾ ਹੈ।

ਦੱਸ ਦੇਈਏ ਕਿ ਇਹ ਗੀਤ ਪਹਿਲਾਂ 29 ਨਵੰਬਰ ਨੂੰ ਰਿਲੀਜ਼ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਹੁਣ 10 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਇਹ ਟੀਜ਼ਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News