ਝਲਕ ਦਿਖਲਾ ਜਾ ਗਾਣਾ ਵੱਜਦੇ ਹੀ ਆਉਂਦੇ ਸਨ ਭੂਤ? ਇਮਰਾਨ ਹਾਸ਼ਮੀ ਨੇ ਤੋੜੀ ਚੁੱਪੀ
Saturday, Jul 13, 2024 - 03:55 PM (IST)

ਮੁੰਬਈ- ਸਾਲ 2006 'ਚ ਇੱਕ ਫ਼ਿਲਮ 'Aksar'ਰਿਲੀਜ਼ ਹੋਈ ਸੀ। ਇਸ ਫ਼ਿਲਮ ਦਾ ਇੱਕ ਗੀਤ 'ਝਲਕ ਦਿਖਲਾ ਜਾ' ਉਸ ਸਮੇਂ ਕਾਫੀ ਹਿੱਟ ਹੋਇਆ ਸੀ। ਇਹ ਗੀਤ ਹਰ ਪਾਸੇ ਸੁਣਾਈ ਦੇ ਰਿਹਾ ਸੀ। ਇਹ ਗੀਤ ਇਮਰਾਨ ਹਾਸ਼ਮੀ, ਡੀਨੋ ਮੋਰੀਆ ਅਤੇ ਉਤਿਦਾ ਗੋਸਵਾਮੀ 'ਤੇ ਫਿਲਮਾਇਆ ਗਿਆ ਸੀ। ਉਸ ਸਮੇਂ ਇਹ ਗੀਤ ਇੰਨਾ ਮਕਬੂਲ ਹੋਇਆ ਕਿ ਦੇਸ਼ 'ਚ ਕਈ ਥਾਵਾਂ 'ਤੇ 'ਝਲਕ ਦਿਖਲਾ ਜਾ' ਵਜਾਉਣ ਕਾਰਨ ਭੂਤ ਆਉਣ ਦੀ ਅਫਵਾਹ ਫੈਲਣ ਲੱਗੀ। ਹੁਣ ਇਸ ਗੀਤ ਦੇ ਰਿਲੀਜ਼ ਹੋਣ ਤੋਂ ਲਗਭਗ 18 ਸਾਲ ਬਾਅਦ ਇਮਰਾਨ ਹਾਸ਼ਮੀ ਨੇ ਭੂਤ ਦੀ ਅਫਵਾਹ 'ਤੇ ਆਪਣੀ ਚੁੱਪੀ ਤੋੜੀ ਹੈ।
ਇਹ ਵੀ ਪੜ੍ਹੋ :ਅਦਾਕਾਰਾ Priyanka Chopra ਨੇ ਵਿਆਹ 'ਚ ਇਨ੍ਹਾਂ ਚੀਜ਼ਾਂ ਨੂੰ ਕੀਤਾ ਮਿਸ, ਪੋਸਟ ਕੀਤੀ ਸ਼ੇਅਰ
ਇਕ ਇੰਟਰਵਿਊ 'ਚ ਇਮਰਾਨ ਹਾਸ਼ਮੀ ਤੋਂ 'ਝਲਕ ਦਿਖਲਾ ਜਾ' ਗੀਤ ਨਾਲ ਜੁੜੀ ਭੂਤ ਦੀ ਅਫਵਾਹ ਬਾਰੇ ਪੁੱਛਿਆ ਗਿਆ। ਇਸ 'ਤੇ ਇਮਰਾਨ ਹਾਸ਼ਮੀ ਨੇ ਕਿਹਾ, ''ਮੈਂ ਇਹ ਸੁਣਿਆ ਹੈ। ਹੁਣ ਪਤਾ ਨਹੀਂ ਭੂਤ ਆਏ ਹਨ ਜਾਂ ਨਹੀਂ। ਮੈਂ ਕਦੇ ਕੋਈ ਭੂਤ ਨਹੀਂ ਦੇਖਿਆ। ਸਾਡੇ ਦੇਸ਼ 'ਚ ਬਹੁਤ ਸਾਰੀਆਂ ਅਫਵਾਹਾਂ ਹਨ। ਬਹੁਤ ਸਾਰੇ ਲੋਕ ਭੂਤਾਂ 'ਚ ਵਿਸ਼ਵਾਸ ਕਰਦੇ ਹਨ। ਇਸੇ ਲਈ ਫ਼ਿਲਮ 'ਰਾਜ਼' ਨੇ ਵੀ ਚੰਗਾ ਪ੍ਰਦਰਸ਼ਨ ਕੀਤਾ।''
ਇਹ ਵੀ ਪੜ੍ਹੋ :ਪਹਿਲਵਾਨ John Cena ਰੰਗਿਆ ਪੰਜਾਬੀਆਂ ਦੇ ਰੰਗ 'ਚ, ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ
ਇਸ ਦੌਰਾਨ ਇਮਰਾਨ ਹਾਸ਼ਮੀ ਨੇ ਕਿਹਾ ਕਿ ਮੈਂ ਕਈ ਡਰਾਉਣੀਆਂ ਫਿਲਮਾਂ ਕੀਤੀਆਂ ਹਨ, ਪਰ ਮੈਨੂੰ ਕਦੇ ਭੂਤਾਂ ਦਾ ਅਨੁਭਵ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਕਦੇ ਅਜਿਹਾ ਹੋਇਆ ਤਾਂ ਮੈਂ ਭੂਤ ਦੇਖਣਾ ਚਾਹਾਂਗਾ। ਜੇਕਰ ਲੋਕਾਂ ਨੇ ਦੇਖਿਆ ਹੈ ਤਾਂ ਮੈਂ ਕਹਾਂਗਾ ਕਿ ਮੈਨੂੰ ਵੀ ਦਿਖਾਓ।