ਜੇਨੇਲੀਆ ਦੇਸ਼ਮੁਖ ਦਾ ਇਨ੍ਹਾਂ ਤਿੰਨ ''R''ਵਾਲਿਆਂ ਲਈ ਧੜਕਿਆ ਦਿਲ, ਫਲਾਂਟ ਕੀਤਾ ਟੈਟੂ

Saturday, Jul 20, 2024 - 04:47 PM (IST)

ਜੇਨੇਲੀਆ ਦੇਸ਼ਮੁਖ ਦਾ ਇਨ੍ਹਾਂ ਤਿੰਨ ''R''ਵਾਲਿਆਂ ਲਈ ਧੜਕਿਆ ਦਿਲ, ਫਲਾਂਟ ਕੀਤਾ ਟੈਟੂ

ਮੁੰਬਈ- ਅਦਾਕਾਰਾ ਜੇਨੇਲੀਆ ਦੇਸ਼ਮੁਖ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਇੰਟਰਨੈੱਟ 'ਤੇ ਲੋਕ ਉਸ ਦੇ ਪਰਿਵਾਰ ਨੂੰ ਵੀ ਕਾਫੀ ਪਸੰਦ ਕਰਦੇ ਹਨ। ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਆਪਣੀ ਇਕ ਖਾਸ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਸ ਦੇ ਹੱਥ 'ਤੇ ਮਹਿੰਦੀ ਨਾਲ ਤਿੰਨ 'R' ਲਿਖੇ ਹੋਏ ਹਨ।

PunjabKesari

ਇਹ ਤਿੰਨ 'R' ਪਤੀ ਰਿਤੇਸ਼ ਦੇਸ਼ਮੁਖ ਅਤੇ ਉਸ ਦੇ ਦੋ ਪੁੱਤਰਾਂ ਰਿਆਨ ਅਤੇ ਰਾਹਿਲ ਲਈ ਹਨ। ਇਸਦਾ ਮਤਲਬ ਹੈ ਕਿ ਇਸ ਮਹਿੰਦੀ ਦੇ ਟੈਟੂ ਦਾ ਬਹੁਤ ਡੂੰਘਾ ਅਰਥ ਹੈ। ਜੇਨੇਲੀਆ ਨੇ ਆਪਣੇ ਪਰਿਵਾਰ ਲਈ ਅਜਿਹਾ ਖੂਬਸੂਰਤ ਡਿਜ਼ਾਈਨ ਬਣਾਇਆ ਹੈ। ਜੋ ਕਿ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਲੋਕ ਉਸ ਨੂੰ ਪਰਫੈਕਟ ਅਦਾਕਾਰਾ ਕਹਿ ਰਹੇ ਹਨ। ਜੋ ਆਪਣੇ ਕੰਮ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਚੰਗੀ ਤਰ੍ਹਾਂ ਸੰਭਾਲਦੀ ਹੈ।ਤਸਵੀਰ 'ਚ ਉਹ ਕਿਤੇ ਦੂਰ ਦੇਖ ਰਹੀ ਹੈ। ਉਸ ਨੇ ਆਪਣੀ ਗੱਲ੍ਹ 'ਤੇ ਆਪਣਾ ਹੱਥ ਰੱਖਿਆ ਹੋਇਆ ਹੈ ਅਤੇ ਤਿੰਨ 'R' ਵਾਲਾ ਮਹਿੰਦੀ ਦਾ ਟੈਟੂ ਬਣਿਆ ਹੋਇਆ ਹੈ। ਟੈਟੂ ਦੇ ਨਾਲ ਦਿਲ ਦੀ ਧੜਕਣ ਦੀ ਰੇਖਾ ਵੀ ਹੈ।


author

Priyanka

Content Editor

Related News