‘ਗੰਦੀ ਬਾਤ’ ਦੀ ਅਦਾਕਾਰਾ ਹੋਈ ਗ੍ਰਿਫਤਾਰ, ਪੋਰਨ ਵੀਡੀਓ ਅਪਲੋਡ ਕਰਨ ਦਾ ਦੋਸ਼

Sunday, Feb 07, 2021 - 03:09 PM (IST)

‘ਗੰਦੀ ਬਾਤ’ ਦੀ ਅਦਾਕਾਰਾ ਹੋਈ ਗ੍ਰਿਫਤਾਰ, ਪੋਰਨ ਵੀਡੀਓ ਅਪਲੋਡ ਕਰਨ ਦਾ ਦੋਸ਼

ਮੁੰਬਈ (ਬਿਊਰੋ)– ਏਕਤਾ ਕਪੂਰ ਦੀ ਵੈੱਬ ਸੀਰੀਜ਼ ‘ਗੰਦੀ ਬਾਤ’ ਫੇਮ ਅਦਾਕਾਰਾ ਗਹਿਨਾ ਵਸ਼ਿਸ਼ਠ ਦੇ ਗ੍ਰਿਫਤਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਕੋਲੋਂ ਇਸ ਮਾਮਲੇ ’ਚ ਸ਼ਨੀਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਗਹਿਨਾ ’ਤੇ ਆਪਣੀ ਵੈੱਬਸਾਈਟ ’ਤੇ ਅਸ਼ਲੀਲ ਵੀਡੀਓ ਅਪਲੋਡ ਕਰਨ ਦਾ ਦੋਸ਼ ਹੈ।

ਹੁਣ ਖ਼ਬਰ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੀ ਪ੍ਰਾਪਰਟੀ ਸੈੱਲ ਨੇ ਅਦਾਕਾਰਾ ਗਹਿਨਾ ਨੂੰ ਆਪਣੀ ਗ੍ਰਿਫਤ ’ਚ ਲੈ ਲਿਆ ਹੈ। ਉਸ ’ਤੇ ਇਹ ਦੋਸ਼ ਹੈ ਕਿ ਉਹ ਆਪਣੀ ਵੈੱਬਸਾਈਟ ਲਈ ਪੋਰਨ ਵੀਡੀਓ ਸ਼ੂਟ ਕਰਨ ਤੇ ਉਸ ਨੂੰ ਅਪਲੋਡ ਕਰਨ ਦਾ ਕੰਮ ਕਰਦੀ ਹੈ।

ਖ਼ਬਰ ਮੁਤਾਬਕ ਗਹਿਨਾ ਨੂੰ ਅੱਜ ਯਾਨੀ ਐਤਵਾਰ ਨੂੰ ਕੋਰਟ ’ਚ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਬਾਅਦ ਉਸ ਦੀ ਰਿਮਾਂਡ ਜਾਂ ਜ਼ਮਾਨਤ ਨੂੰ ਲੈ ਕੇ ਕੋਈ ਗੱਲ ਸਾਹਮਣੇ ਆਵੇਗੀ। ਇਸ ਮਾਮਲੇ ’ਚ ਸ਼ਾਮਲ ਮਾਡਲਾਂ, ਬਾਕੀ ਅਦਾਕਾਰਾਂ ਤੇ ਕੁਝ ਪ੍ਰੋਡਕਸ਼ਨ ਹਾਊਸਿਜ਼ ’ਤੇ ਵੀ ਪੁਲਸ ਨੇ ਨਕੇਲ ਕੱਸੀ ਹੈ।

5 ਫਰਵਰੀ ਨੂੰ ਮਲਾੜ ’ਚ ਇਕ ਰੇਡ ਦੌਰਾਨ ਕੁਝ ਜਾਣਕਾਰੀਆਂ ਪੁਲਸ ਦੇ ਹੱਥ ਲੱਗੀਆਂ ਸਨ। ਰਿਪੋਰਟ ਦੀ ਮੰਨੀਏ ਤਾਂ ਪੁਲਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਮਡ ਆਈਲੈਂਡ ਦੇ ਕੁਝ ਨਿੱਜੀ ਬੰਗਲਿਆਂ ’ਚ ਫ਼ਿਲਮ ਦੀ ਸ਼ੂਟਿੰਗ ਦੀ ਆੜ ’ਚ ਦੇਹ ਵਪਾਰ ਤੇ ਸ਼ਾਰਟ ਪੋਰਨ ਵੀਡੀਓਜ਼ ਬਣਾਈਆਂ ਜਾਂਦੀਆਂ ਹਨ। ਇਸ ਤੋਂ ਬਾਅਦ ਪੁਲਸ ਨੇ ਰੇਡ ਕੀਤੀ ਤੇ ਗ੍ਰਿਫਤਾਰੀਆਂ ਕੀਤੀਆਂ, ਉਦੋਂ ਇਹ ਪਤਾ ਲੱਗਾ ਕਿ ਇਹ ਇਕ ਗੈਂਗ ਹੈ ਜੋ ਸਟ੍ਰੱਗਲ ਕਰਨ ਵਾਲੀਆਂ ਲੜਕੀਆਂ ਨੂੰ ਫ਼ਿਲਮ ਇੰਡਸਟਰੀ ’ਚ ਬ੍ਰੇਕ ਦਿਵਾਉਣ ਦਾ ਵਾਅਦਾ ਕਰਕੇ ਅਸ਼ਲੀਲ ਵੀਡੀਓਜ਼ ’ਚ ਕੰਮ ਕਰਵਾਉਂਦਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News