ਸ਼ਿਲਪਾ ਸ਼ੈੱਟੀ ਤੋਂ ਬਾਅਦ ‘ਸੁਪਰ ਡਾਂਸਰ 4’ ਤੋਂ ਹੁਣ ਗੀਤਾ ਕਪੂਰ ਵੀ ਹੋਈ ਗਾਇਬ, ਇਸ ਕਾਰਨ ਨਹੀਂ ਕੀਤੀ ਸ਼ੂਟਿੰਗ

08/13/2021 11:14:52 AM

ਮੁੰਬਈ (ਬਿਊਰੋ)– ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ‘ਸੁਪਰ ਡਾਂਸਰ ਚੈਪਟਰ 4’ ਦੀ ਸ਼ੂਟਿੰਗ ’ਤੇ ਨਹੀਂ ਜਾ ਰਹੀ ਹੈ। ਤਿੰਨ ਹਫ਼ਤਿਆਂ ਤੋਂ ਸ਼ਿਲਪਾ ਸ਼ੋਅ ’ਤੇ ਨਹੀਂ ਪਹੁੰਚੀ ਤੇ ਉਸ ਦੀ ਥਾਂ ’ਤੇ ਕੁਝ ਹੋਰ ਸਿਤਾਰਿਆਂ ਨੂੰ ਬਤੌਰ ਮਹਿਮਾਨ ਬੁਲਾਇਆ ਗਿਆ ਹੈ।

ਹੁਣ ਖ਼ਬਰ ਹੈ ਕਿ ਸ਼ਿਲਪਾ ਤੋਂ ਬਾਅਦ ਗੀਤਾ ਕਪੂਰ ਵੀ ਕੁਝ ਦਿਨਾਂ ਲਈ ਸ਼ੋਅ ਤੋਂ ਗਾਇਬ ਹੋਣ ਵਾਲੀ ਹੈ। ਜੀ ਹਾਂ, ਸਪਾਟਬੁਆਏ ਦੀ ਖ਼ਬਰ ਅਨੁਸਾਰ ਗੀਤਾ ਇਸ ਹਫ਼ਤੇ ਸ਼ੋਅ ਦਾ ਹਿੱਸਾ ਨਹੀਂ ਬਣੇਗੀ।

PunjabKesari

ਹਾਲਾਂਕਿ ਇਸ ਦੇ ਪਿੱਛੇ ਡਰਨ ਦਾ ਕੋਈ ਕਾਰਨ ਨਹੀਂ ਹੈ। ਗੀਤਾ ਦੀ ਸਿਹਤ ਥੋੜ੍ਹੀ ਠੀਕ ਨਹੀਂ ਹੈ, ਇਸ ਲਈ ਉਨ੍ਹਾਂ ਨੇ ਇਸ ਹਫ਼ਤੇ ਸ਼ੂਟਿੰਗ ਤੋਂ ਬ੍ਰੇਕ ਲਈ ਹੈ। ਖ਼ਬਰ ਅਨੁਸਾਰ ਗੀਤਾ ਜਿਵੇਂ ਹੀ ਬਿਹਤਰ ਮਹਿਸੂਸ ਕਰੇਗੀ ਤਾਂ ਉਸ ਤੋਂ ਬਾਅਦ ਉਹ ਸ਼ੋਅ ਨੂੰ ਦੁਬਾਰਾ ਜੁਆਇਨ ਕਰ ਲਵੇਗੀ।

ਉਂਝ ਸੋਨੀ ਟੀ. ਵੀ. ਨੇ ਆਪਣੇ ਆਗਾਮੀ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਹੈ, ਜਿਸ ’ਚ ਗੀਤਾ ਕਪੂਰ ਦੀ ਥਾਂ ਮਸ਼ਹੂਰ ਕੋਰੀਓਗ੍ਰਾਫਰ ਤੇ ਉਨ੍ਹਾਂ ਦੇ ਦੋਸਤ ਟੈਰੇਂਸ ਲੁਈਸ ਨਜ਼ਰ ਆ ਰਹੇ ਹਨ। ਪ੍ਰੋਮੋ ’ਚ ਅਨੁਰਾਗ ਬਾਸੂ ਦੇ ਨਾਲ ਟੈਰੇਂਸ ਸ਼ੋਅ ਜੱਜ ਕਰਦੇ ਤੇ ਬੱਚਿਆਂ ਦੀ ਤਾਰੀਫ਼ ਕਰਦੇ ਦਿਸ ਰਹੇ ਹਨ। ਉਥੇ ਹੀ ਇਸ ਹਫ਼ਤੇ ਸ਼ੋਅ ’ਚ ਸ਼ਿਲਪਾ ਦੀ ਥਾਂ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਤੇ ਅਦਾਕਾਰਾ ਸੰਗੀਤਾ ਬਿਜਲਾਨੀ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News