ਕੀ ਗੀਤਾ ਕਪੂਰ ਨੇ ਵਿਆਹ ਕਰ ਲਿਆ ਹੈ? ਮਸ਼ਹੂਰ ਕੋਰੀਓਗ੍ਰਾਫਰ ਨੇ ਇਸ ਅਫਵਾਹ 'ਤੇ ਤੋੜੀ ਚੁੱਪੀ

Wednesday, Jul 17, 2024 - 11:25 AM (IST)

ਕੀ ਗੀਤਾ ਕਪੂਰ ਨੇ ਵਿਆਹ ਕਰ ਲਿਆ ਹੈ? ਮਸ਼ਹੂਰ ਕੋਰੀਓਗ੍ਰਾਫਰ ਨੇ ਇਸ ਅਫਵਾਹ 'ਤੇ ਤੋੜੀ ਚੁੱਪੀ

ਮੁੰਬਈ- ਮਸ਼ਹੂਰ ਕੋਰੀਓਗ੍ਰਾਫਰ ਗੀਤਾ ਕਪੂਰ ਸੋਨੀ ਟੀ.ਵੀ. ਦੇ ਡਾਂਸ ਰਿਐਲਿਟੀ ਸ਼ੋਅ 'ਇੰਡੀਆਜ਼ ਬੈਸਟ ਡਾਂਸਰ' ਸੀਜ਼ਨ 4 'ਚ ਜੱਜ ਵਜੋਂ ਵਾਪਸੀ ਕਰ ਰਹੀ ਹੈ। ਗੀਤਾ ਕਪੂਰ, 'ਗੀਤਾ ਮਾਂ' ਦੇ ਨਾਂ ਨਾਲ ਮਸ਼ਹੂਰ, ਕੋਰੀਓਗ੍ਰਾਫਰ ਟੇਰੇਂਸ ਲੁਈਸ ਦੇ ਨਾਲ 2020 ਦੇ ਪਹਿਲੇ ਸੀਜ਼ਨ ਤੋਂ ਸ਼ੋਅ ਨੂੰ ਜੱਜ ਕਰ ਰਹੀ ਹੈ। ਸ਼ੋਅ ਦੇ ਤੀਜੇ ਸੀਜ਼ਨ 'ਚ, ਕਰਿਸ਼ਮਾ ਕਪੂਰ ਗੀਤਾ ਅਤੇ ਟੇਰੇਂਸ ਦੇ ਨਾਲ ਜੱਜ ਵਜੋਂ ਸ਼ਾਮਲ ਹੋਈ। ਗੀਤਾ ਕਪੂਰ ਇਕ ਵਾਰ ਫਿਰ ਸ਼ੋਅ ਦੇ ਨਾਲ-ਨਾਲ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਅਜਿਹੇ 'ਚ ਹੁਣ ਗੀਤਾ ਕਪੂਰ ਨੇ ਆਪਣੇ ਗੁਪਤ ਵਿਆਹ ਦੀਆਂ ਖਬਰਾਂ 'ਤੇ ਚੁੱਪੀ ਤੋੜ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ -Mom To Bee ਰਿਚਾ ਚੱਡਾ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਕੁਮੈਂਟ ਸੈਕਸ਼ਨ ਕੀਤਾ ਬੰਦ

ਗੀਤਾ ਕਪੂਰ ਨੇ ਤਾਜ਼ਾ ਇੰਟਰਵਿਊ 'ਚ ਵਿਆਹ ਦੀਆਂ ਅਫਵਾਹਾਂ 'ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਨੇ ਕਿਹਾ, ''ਫ਼ਿਲਮ ਇੰਡਸਟਰੀ ਨਾਲ ਜੁੜੇ ਸਾਨੂੰ ਸਾਰਿਆਂ ਨੂੰ ਆਪਣੀ ਨੈੱਟਵਰਥ ਨੂੰ ਲੈ ਕੇ ਅਫਵਾਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਮੈਂ ਕਿਤੇ ਦੇਖਿਆ ਕਿ ਕਿਸੇ ਨੇ ਲਿਖਿਆ ਹੈ ਕਿ ਮੇਰੇ ਕੋਲ ਕਰੋੜਾਂ ਦੀਆਂ ਕਾਰਾਂ ਅਤੇ ਬੰਗਲੇ ਹਨ। ਫਿਰ ਮੈਂ ਹੈਰਾਨ ਹਾਂ ਕਿ ਇਹ ਸਭ ਕਿੱਥੇ ਹਨ? ਮੈਨੂੰ ਵੀ ਪਤਾ ਹੋਣਾ ਚਾਹੀਦਾ ਹੈ?

ਇਹ ਖ਼ਬਰ ਵੀ ਪੜ੍ਹੋ -YouTuber ਅਰਮਾਨ ਮਲਿਕ 'ਤੇ ਲੱਗੇ ਡਰੱਗਜ਼ ਅਤੇ ਬਲਾਤਕਾਰ ਦੇ ਦੋਸ਼, FIR ਦੀਆਂ ਕਾਪੀਆਂ ਵਾਇਰਲ

ਗੀਤਾ ਕਪੂਰ ਨੇ ਅੱਗੇ ਕਿਹਾ, "ਮੈਂ ਹੈਰਾਨ ਹਾਂ ਕਿ ਇਹ ਕਰੋੜਾਂ ਦੀਆਂ ਕਾਰਾਂ ਕਿੱਥੇ ਹਨ?" ਮੈਂ ਉਨ੍ਹਾਂ ਨੂੰ ਚਲਾਉਣਾ ਚਾਹੁੰਦੀ ਹਾਂ। ਕਿੱਥੇ ਹਨ ਕਰੋੜਾਂ ਦੇ ਇਹ ਬੰਗਲੇ? ਮੈਂ ਉੱਥੇ ਰਹਿਣਾ ਚਾਹੁੰਦੀ ਹਾਂ। ਮੇਰੇ ਕੋਲ ਇਹ ਕਰੋੜਾਂ ਰੁਪਏ ਕਿਸ ਬੈਂਕ 'ਚ ਹਨ? ਮੈਂ ਉਨ੍ਹਾਂ ਨੂੰ ਖਰਚ ਕਰਨਾ ਚਾਹੁੰਦੀ ਹਾਂ। ਇਸ ਲਈ ਇਹ ਅਫਵਾਹਾਂ ਮੈਨੂੰ ਹੈਰਾਨ ਕਰਦੀਆਂ ਹਨ। ਸਾਡੇ ਕੋਲ ਜੋ ਜਾਇਦਾਦ ਹੈ, ਉਸ ਬਾਰੇ ਸਰਕਾਰ ਨੂੰ ਪਤਾ ਹੈ ਅਤੇ ਅਸੀਂ ਉਸ 'ਤੇ ਟੈਕਸ ਵੀ ਅਦਾ ਕਰਦੇ ਹਾਂ।

ਇਹ ਖ਼ਬਰ ਵੀ ਪੜ੍ਹੋ - ਸ਼ਹੀਦ ਅੰਸ਼ੁਮਨ ਸਿੰਘ ਦੀ ਪਤਨੀ ਸਮਝ ਕੇ Youtuber ਨੂੰ ਕੀਤਾ ਟ੍ਰੋਲ, ਜਾਣੋ ਕੀ ਹੈ ਮਾਮਲਾ

ਦਿੱਗਜ਼ ਕੋਰੀਓਗ੍ਰਾਫਰ ਨੇ ਅੱਗੇ ਕਿਹਾ, “ਮੇਰੇ ਬਾਰੇ ਇੱਕ ਹੋਰ ਅਫਵਾਹ ਫੈਲ ਰਹੀ ਹੈ ਕਿ ਮੈਂ ਵਿਆਹੀ ਹੋਈ ਹਾਂ। ਮੈਂ ਗੁਪਤ ਵਿਆਹ ਕੀਤਾ ਹੈ, ਜੋ ਮੈਂ ਨਹੀਂ ਕੀਤਾ ਹੈ। ਜੇ ਮੇਰਾ ਵਿਆਹ ਹੋਇਆ ਤਾਂ ਮੈਂ ਮਾਣ ਨਾਲ ਕਹਾਂਗੀ ਕਿ ਹਾਂ, ਮੈਂ ਵਿਆਹੀ ਹੋਈ ਹਾਂ, ਮੇਰੇ ਬਹੁਤ ਸਾਰੇ ਬੱਚੇ ਹਨ। ਇਹ ਅਫਵਾਹਾਂ ਬੰਦ ਹੋਣੀਆਂ ਚਾਹੀਦੀਆਂ ਹਨ।


author

Priyanka

Content Editor

Related News