ਗੀਤਾ ਬਸਰਾ ਦੀ ਵੱਡੇ ਪਰਦੇ ''ਤੇ ਵਾਪਸੀ, ਸਾਈਨ ਕੀਤੀ ਇਸ ਪ੍ਰੋਡਿਊਸਰ ਦੀ ਫ਼ਿਲਮ

Thursday, Aug 18, 2022 - 10:05 AM (IST)

ਗੀਤਾ ਬਸਰਾ ਦੀ ਵੱਡੇ ਪਰਦੇ ''ਤੇ ਵਾਪਸੀ, ਸਾਈਨ ਕੀਤੀ ਇਸ ਪ੍ਰੋਡਿਊਸਰ ਦੀ ਫ਼ਿਲਮ

ਮੁੰਬਈ (ਬਿਊਰੋ) : ਅਦਾਕਾਰਾ ਗੀਤਾ ਬਸਰਾ ਦੇ ਚਾਹੁਣ ਵਾਲਿਆਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। 6 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਗੀਤਾ ਬਸਰਾ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਗੀਤਾ ਨੇ ਪ੍ਰੋਡਿਊਸਰ ਸ਼ਬੀਰ ਬਾਕਸਵਾਲਾ ਦੀ ਇੱਕ ਫ਼ਿਲਮ ਸਾਈਨ ਕੀਤੀ ਹੈ, ਜਿਨ੍ਹਾਂ ਨੇ ਕਰਨ ਜੌਹਰ ਨਾਲ ਮਿਲ ਕੇ ਫ਼ਿਲਮ 'ਸ਼ੇਰਸ਼ਾਹ' ਨੂੰ ਬਣਾਇਆ ਸੀ। ਗੀਤਾ ਬਸਰਾ ਲੰਬੇ ਸਮੇਂ ਤੋਂ ਪਤੀ ਹਰਭਜਨ ਸਿੰਘ ਨਾਲ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦੇ ਰਹੀ ਸੀ। ਹੁਣ ਉਨ੍ਹਾਂ ਦਾ ਦੂਜਾ ਬੱਚਾ ਇਕ ਸਾਲ ਦਾ ਹੋ ਗਿਆ ਹੈ। ਅਜਿਹੇ 'ਚ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਫਿਰ ਤੋਂ ਆਪਣੇ ਕਰੀਅਰ 'ਤੇ ਧਿਆਨ ਦੇਣ।

ਇਹ ਖ਼ਬਰ ਵੀ ਪੜ੍ਹੋ : ਰਾਜੂ ਸ੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਹੋ ਰਿਹਾ ਸੁਧਾਰ

ਈ-ਟਾਈਮਜ਼ ਦੀ ਰਿਪੋਰਟ ਮੁਤਾਬਕ, ਗੀਤਾ ਬਸਰਾ ਫ਼ਿਲਮ 'ਨੋਟਰੀ' 'ਚ 'ਕਹਾਨੀ' ਫੇਮ ਪਰਮਬ੍ਰਤ ਚੈਟਰਜੀ ਨਾਲ ਮੁੱਖ ਭੂਮਿਕਾ 'ਚ ਹੋਵੇਗੀ। ਇਸ ਫ਼ਿਲਮ ਨੂੰ ਪਵਨ ਵਾਡੇਅਰ ਨਿਰਦੇਸ਼ਿਤ ਕਰਨਗੇ, ਜੋ 45 ਦਿਨਾਂ ਦੇ ਇੱਕ ਸ਼ੈਡਿਊਲ 'ਚ ਪੂਰੀ ਹੋਵੇਗੀ। 5 ਅਕਤੂਬਰ ਤੋਂ ਭੋਪਾਲ 'ਚ ਸ਼ੂਟਿੰਗ ਸ਼ੁਰੂ ਹੋਵੇਗੀ। ਸ਼ਬੀਰ ਡੱਬੇਵਾਲਾ ਦਾ ਕਹਿਣਾ ਹੈ ਕਿ ਬਹੁਤ ਜਲਦ ਪੂਰੀ ਕਾਸਟ ਐਂਡ ਕਰੂ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ : ED ਦਾ ਜੈਕਲੀਨ ਖ਼ਿਲਾਫ਼ ਵੱਡਾ ਐਕਸ਼ਨ, 215 ਕਰੋੜ ਦੀ ਫਿਰੌਤੀ ਮਾਮਲੇ 'ਚ ਬਣਾਇਆ ਦੋਸ਼ੀ

ਦੱਸ ਦੇਈਏ ਕਿ ਖੁਦ ਗੀਤਾ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, "ਮੈਂ ਬਹੁਤ ਹੀ ਖ਼ੁਸ਼ ਹਾਂ। ਸ਼ਬੀਰ ਨੇ ਮੈਨੂੰ ਫੋਨ ਕੀਤਾ ਅਤੇ ਇੱਕ ਰੋਲ ਆਫ਼ਰ ਕੀਤਾ, ਜੋ ਮੈਨੂੰ ਬਹੁਤ ਪਸੰਦ ਆਇਆ। ਮੈਂ ਖੁਸ਼ ਹਾਂ ਕਿ ਮੈਂ ਇੱਕ ਅਜਿਹੇ ਕਿਰਦਾਰ ਨਾਲ ਕਮਬੈਕ ਕਰ ਰਹੀ ਹਾਂ, ਜੋ ਭਾਵਨਾਵਾਂ ਨਾਲ ਭਰਪੂਰ ਹੈ।" ਇਸ ਤੋਂ ਇਲਾਵਾ ਗੀਤਾ ਨੇ ਫ਼ਿਲਮ ਬਾਰੇ ਅੱਗੇ ਦੱਸਦਿਆਂ ਕਿਹਾ ਕਿ ਇਹ ਇੱਕ ਵਿਅੰਗਾਤਮਕ ਫ਼ਿਲਮ ਹੈ। ਇਸ ਫ਼ਿਲਮ 'ਚ ਉਹ ਇਕ ਕਾਲਜ ਗਰਲ ਦੇ ਕਿਰਦਾਰ 'ਚ ਨਜ਼ਰ ਆਵੇਗੀ, ਜਿਸ ਦਾ ਵਿਆਹ ਹੋਣ ਵਾਲਾ ਹੈ। ਗੀਤਾ ਮੁਤਾਬਕ ਇਹ ਬਹੁਤ ਚੁਣੌਤੀਪੂਰਨ ਭੂਮਿਕਾ ਹੈ।

ਇਹ ਖ਼ਬਰ ਵੀ ਪੜ੍ਹੋ : ਸਰਗੁਣ ਮਹਿਤਾ ਦੀ ਵਿਆਹੇ ਲੋਕਾਂ ਨੂੰ ਖ਼ਾਸ ਸਲਾਹ, ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਦਾ ਦੱਸਿਆ ਨੁਸਖ਼ਾ (ਵੀਡੀਓ)

ਦੱਸਣਯੋਗ ਹੈ ਕਿ ਗੀਤਾ ਬਸਰਾ ਆਖਰੀ ਵਾਰ 2016 'ਚ ਫ਼ਿਲਮ 'ਲੌਕ' 'ਚ ਨਜ਼ਰ ਆਈ ਸੀ। ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਨਿਸ਼ਚਿਤ ਤੌਰ 'ਤੇ ਉਨ੍ਹਾਂ ਨੂੰ ਪਰਦੇ 'ਤੇ ਮੁੜ ਦੇਖਣ ਲਈ ਉਤਸ਼ਾਹਿਤ ਹੋਣਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News