ਗੀਤਾ ਬਸਰਾ ਵੀ ਕੋਰੋਨਾ ਪਾਜ਼ੇਟਿਵ, 6 ਮਹੀਨੇ ਦੇ ਪੁੱਤਰ ਨੂੰ ਛੱਡ ਖ਼ੁਦ ਨੂੰ ਕੀਤਾ ਇਕਾਂਤਵਾਸ

Friday, Jan 21, 2022 - 05:56 PM (IST)

ਗੀਤਾ ਬਸਰਾ ਵੀ ਕੋਰੋਨਾ ਪਾਜ਼ੇਟਿਵ, 6 ਮਹੀਨੇ ਦੇ ਪੁੱਤਰ ਨੂੰ ਛੱਡ ਖ਼ੁਦ ਨੂੰ ਕੀਤਾ ਇਕਾਂਤਵਾਸ

ਮੁੰਬਈ- ਕੋਰੇਨਾ ਵਾਇਰਸ ਇਕ ਵਾਰ ਫਿਰ ਤੋਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਆਏ ਦਿਨ ਕੋਰੋਨਾ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਹਾਲ ਹੀ 'ਚ ਅਦਾਕਾਰਾ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਕੋਵਿਡ-19 ਪਾਜ਼ੇਟਿਵ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਕੀਤੀ ਹੈ। 

PunjabKesari
ਗੀਤਾ ਬਸਰਾ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਖ਼ੁਦ ਦੇ ਕੋਰੋਨਾ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ। ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ- 'ਇੰਨੀ ਸਾਵਧਾਨੀ ਵਰਤਣ ਅਤੇ 2 ਸਾਲ ਤੱਕ ਇਸ ਲਾਨਤ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਵਾਇਰਸ ਨੇ ਆਖਿਰਕਾਰ ਸਾਨੂੰ ਫੜ੍ਹ ਲਿਆ'। ਨਾਲ ਹੀ ਉਨ੍ਹਾਂ ਨੇ 'ਕੁਆਰੰਟਾਈਨ ਮੋਡ' ਵੀ ਲਿਖਿਆ'। ਇਸ ਤਸਵੀਰ 'ਚ ਗੀਤਾ ਬਸਰਾ ਆਪਣੇ ਬੈੱਡ 'ਤੇ ਲੇਟੀ ਨਜ਼ਰ ਆ ਰਹੀ ਹੈ।

PunjabKesari
ਦੱਸ ਦੇਈਏ ਕਿ ਅਦਾਕਾਰ ਇਮਰਾਨ ਹਾਸ਼ਮੀ ਦੀ ਫਿਲਮ 'ਦਿ ਟਰੇਨ' 'ਚ ਆਪਣੀ ਭੂਮਿਕਾ ਦੇ ਲਈ ਮਸ਼ਹੂਰ ਗੀਤਾ ਬਸਰਾ ਨੇ ਸਾਲ 2015 'ਚ ਹਰਭਜਨ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਜੋੜੇ ਦੇ ਦੋ ਬੱਚੇ ਇਕ ਧੀ ਹਿਨਾਯਾ ਅਤੇ ਇਕ ਪੁੱਤਰ ਜੋਵਨ ਹੈ। ਪੁੱਤਰ ਨੂੰ ਅਦਾਕਾਰਾ ਨੇ ਪਿਛਲੇ ਸਾਲ 10 ਜੁਲਾਈ ਨੂੰ ਜਨਮ ਦਿੱਤਾ ਸੀ, ਜੋ ਹਾਲੇ ਸਿਰਫ 6 ਮਹੀਨੇ ਦਾ ਹੈ। ਹੁਣ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਗੀਤਾ ਆਪਣੇ 6 ਮਹੀਨੇ ਦੇ ਪੁੱਤਰ ਤੋਂ ਦੂਰ ਇਕਾਂਤਵਾਸ ਹੋਵੇਗੀ।


author

Aarti dhillon

Content Editor

Related News