ਸਿਮਰਨਜੀਤ ਸਿੰਘ ਮਾਨ ਦੇ ਬਿਆਨ 'ਤੇ ਗੈਵੀ ਚਾਹਲ ਨੇ ਦਿੱਤੀ ਇਹ ਪ੍ਰਤੀਕਿਰਿਆ ( ਵੀਡੀਓ)

Saturday, Jul 16, 2022 - 03:01 PM (IST)

ਸਿਮਰਨਜੀਤ ਸਿੰਘ ਮਾਨ ਦੇ ਬਿਆਨ 'ਤੇ ਗੈਵੀ ਚਾਹਲ ਨੇ ਦਿੱਤੀ ਇਹ ਪ੍ਰਤੀਕਿਰਿਆ ( ਵੀਡੀਓ)

ਜਲੰਧਰ (ਬਿਊਰੋ)- ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਦਿੱਤੇ ਬਿਆਨ ਨੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਠੇਸ ਪਹੁੰਚਾਈ ਹੈ ਜਿਸ 'ਤੇ ਕਲਾਕਾਰਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੈਵੀ ਚਾਹਲ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਅਦਾਕਾਰ ਨੇ ਇਸ ਵੀਡੀਓ ਦੇ ਨਾਲ ਇਕ ਕੈਪਸ਼ਨ ਵੀ ਦਿੱਤੀ ਹੈ- 'ਵਾਹਿਗੁਰੂ ਜੀ ਮੇਹਰ ਕਰਿਓ 🙏🏻,ਆਪਸੀ ਭਾਈਚਾਰੇ ਦੀ ਸੋਝੀ ਬਖ਼ਸ਼ਿਓ , ਮੱਤ ਬੁੱਧ ਬਖ਼ਸ਼ਿਓ🙏🏻।


ਵੀਡੀਓ 'ਚ ਬੋਲਦੇ ਹੋਏ ਗੈਵੀ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਹਾਲ ਹੀ 'ਚ ਸਰਦਾਰ ਭਗਤ ਸਿੰਘ ਦੇ ਬਾਰੇ ਜੋ ਬਿਆਨ ਦਿੱਤਾ ਹੈ ਉਹ ਨਿੰਦਣਯੋਗ ਹੈ। ਭਾਰਤ ਦੀ ਆਜ਼ਾਦੀ 'ਚ ਸ਼ਹੀਦ ਭਗਤ ਸਿੰਘ ਦੇ ਯੋਗਦਾਨ ਨੂੰ ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਕਈ ਲੋਕਾਂ ਨੂੰ ਲੱਗਦਾ ਹੈ ਕਿ ਆਪਣੀ ਕੌਮ ਨੂੰ ਸਿਰਫ਼ ਆਪਸੀ ਨਫ਼ਰਤ ਫੈਲਾ ਕੇ, ਇਕ ਦੂਜੇ ਦੇ ਨਾਲੋਂ ਤੋੜ ਕੇ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ, ਅਸੀਂ ਇਨ੍ਹਾਂ ਚੀਜ਼ਾਂ ਤੋਂ ਬਚਣਾ ਹੈ। ਗੈਵੀ ਨੇ ਕਿਹਾ ਕਿ ਮੇਰੀ ਸਾਰੇ ਭੈਣ-ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਇਸ 'ਤੇ ਰਿਐਕਟ ਕਿਸ ਤਰ੍ਹਾਂ ਕਰਨਾ ਹੈ। ਇਸ ਬਿਆਨ ਦੇ ਕਈ ਸਮਰਥਕ ਵੀ ਹੋਣਗੇ ਅਤੇ ਕਈ ਸਮਰਥਕ ਨਹੀਂ ਵੀ ਹੋਣਗੇ, ਹਰ ਇਕ ਦਾ ਆਪਣਾ-ਆਪਣਾ ਨਜ਼ਰੀਆ ਹੈ ਪਰ ਲੜ੍ਹਾਈ ਆਪਣੇ ਘਰ-ਪਰਿਵਾਰ ਦੇ 'ਚ ਹੈ, ਟੁੱਟਣਾ ਆਪਣਾ ਹੀ ਪਰਿਵਾਰ ਹੈ। ਇਸ ਚੀਜ਼ ਤੋਂ ਅਸੀਂ ਬਚਣਾ ਹੈ, ਵਾਹਿਗੁਰੂ ਜੀ ਸਾਡੇ ਪੰਜਾਬ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਏ। 

PunjabKesari
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕ ਜਸਬੀਰ ਜੱਸੀ ਨੇ ਵੀ ਪੋਸਟ ਸਾਂਝੀ ਕੀਤੀ ਸੀ ਜਿਸ 'ਚ ਲਿਖਿਆ ਹੈ-ਦੇਸ਼ ਨੂੰ ਹੋਰ ਕੋਈ ਨੇਤਾ ਨਹੀਂ, ਸਰਦਾਰ ਭਗਤ ਸਿੰਘ ਚਾਹੀਦੈ!!!!। ਪ੍ਰਸ਼ੰਸਕਾਂ ਵਲੋਂ ਗਾਇਕ ਦੀ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।


author

Aarti dhillon

Content Editor

Related News