ਗੌਤਮ ਗੁਲਾਟੀ ਨੇ ''MTV ਰੋਡੀਜ਼ ਡਬਲ ਕਰਾਸ'' ''ਚ ਕੀਤੀ ਵਾਪਸੀ
Friday, Mar 28, 2025 - 06:14 PM (IST)

ਮੁੰਬਈ (ਏਜੰਸੀ)- ਅਦਾਕਾਰ ਗੌਤਮ ਗੁਲਾਟੀ ਐਡਵੈਂਚਰ ਰਿਐਲਿਟੀ ਸ਼ੋਅ 'ਐਮਟੀਵੀ ਰੋਡੀਜ਼ ਡਬਲ ਕਰਾਸ' ਵਿੱਚ ਵਾਪਸੀ ਕਰ ਰਹੇ ਹਨ। ਅਦਾਕਾਰ ਸ਼ੋਅ ਵਿੱਚ ਵਾਈਲਡ ਕਾਰਡ ਗੈਂਗ ਲੀਡਰ ਦੇ ਰੂਪ ਵਿੱਚ ਨਜ਼ਰ ਆਉਣਗੇ, ਇਹ ਸ਼ੋਅ ਦੇ ਇਤਿਹਾਸ ਵਿੱਚ ਪਹਿਲਾ ਮੌਕਾ ਹੈ, ਜਦੋਂ ਕਿਸੇ ਗੈਂਗ ਲੀਡਰ ਨੂੰ ਵਾਈਲਡ ਕਾਰਡ ਐਂਟਰੀ ਵਜੋਂ ਸੱਦਿਆਂ ਗਿਆ ਹੈ।
ਗੌਤਮ ਨੇ ਪਿਛਲੇ ਸੀਜ਼ਨ ਵਿੱਚ ਗੇਮ 'ਤੇ ਦਬਦਬਾ ਬਣਾਇਆ ਸੀ, ਪਰ ਪ੍ਰਿੰਸ ਨਰੂਲਾ ਨਾਲ ਉਨ੍ਹਾਂ ਦੇ ਭਿਆਨਕ ਟਕਰਾਅ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪੁਰਾਣੀਆਂ ਦੁਸ਼ਮਣੀਆਂ ਦੇ ਮੁੜ ਉਭਰਨ ਅਤੇ ਨਵੇਂ ਗੱਠਜੋੜਾਂ ਦੇ ਨਾਲ, ਉਨ੍ਹਾਂ ਦੀ ਵਾਪਸੀ ਪਹਿਲਾਂ ਤੋਂ ਕਿਤੇ ਜ਼ਿਆਦਾ ਮੁਕਾਬਲੇ ਨੂੰ ਹਿਲਾ ਦੇਣ ਵਾਲੀ ਹੈ!