ਸ਼ਾਹਰੁਖ ਦੀ ਬੇਗਮ ਨੇ ਹੌਟਨੈੱਸ ਦੇ ਬਿਖ਼ੇਰੇ ਜਲਵੇ, ਬਲੈਕ ਮੈਕਸੀ ਡਰੈੱਸ ’ਚ ਗੌਰੀ ਦੀ ਸ਼ਾਨਦਾਰ ਲੁੱਕ

Sunday, Sep 18, 2022 - 12:05 PM (IST)

ਸ਼ਾਹਰੁਖ ਦੀ ਬੇਗਮ ਨੇ ਹੌਟਨੈੱਸ ਦੇ ਬਿਖ਼ੇਰੇ ਜਲਵੇ, ਬਲੈਕ ਮੈਕਸੀ ਡਰੈੱਸ ’ਚ ਗੌਰੀ ਦੀ ਸ਼ਾਨਦਾਰ ਲੁੱਕ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਇਕ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਹੋਣ ਦੇ ਨਾਲ-ਨਾਲ ਫੈਸ਼ਨਿਸਟਾ ਵੀ ਹੈ। ਗੌਰੀ ਖ਼ਾਨ ਜਦੋਂ ਵੀ ਕਿਸੇ ਪਾਰਟੀ ਜਾਂ ਈਵੈਂਟ ’ਚ ਆਉਂਦੀ ਹੈ ਤਾਂ ਉਸ ਦਾ ਅੰਦਾਜ਼ ਕਾਫ਼ੀ ਲਾਈਮਲਾਈਟ ਚੋਰੀ ਕਰਦੀ ਹੈ। ਗੌਰੀ ਖ਼ਾਨ ਬੇਸ਼ੱਕ ਅਦਾਕਾਰਾ ਨਹੀਂ ਪਰ ਉਹ ਖੂਬਸੂਰਤੀ ’ਚ ਅਦਾਕਾਰਾਂ ਦਾ ਮੁਕਾਬਲਾ ਕਰਦੀ ਨਜ਼ਰ ਆਉਂਦੀ  ਹੈ।

PunjabKesari

ਗੌਰੀ ਖ਼ਾਨ ਆਪਣੀ ਲੁੱਕ ਅਤੇ ਸਟਾਈਲ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਇਸ ਦੇ ਨਾਲ ਹੀ ਇਕ ਵਾਰ ਫਿਰ ਸ਼ਾਹਰੁਖ ਦੀ ਬੇਗਮ ਆਪਣੇ ਲੁੱਕ ਕਾਰਨ ਲਾਈਮਲਾਈਟ ’ਚ ਆ ਗਈ ਹੈ।

PunjabKesari

ਇਹ ਵੀ ਪੜ੍ਹੋ : ਹੁਣ 200 ਕਰੋੜ ਦੀ ਮਨੀ ਲਾਂਡਰਿੰਗ ’ਚ ਸ਼ਾਮਲ ਨੋਰਾ ਫਤੇਹੀ ਦੇ ਜੀਜੇ ਦਾ ਨਾਂ, ਸੁਕੇਸ਼ ਨੇ ਗਿਫ਼ਟ ਕੀਤੀ ਸੀ BMW ਕਾਰ

ਗੌਰੀ ਖ਼ਾਨ ਸ਼ਨੀਵਾਰ ਸ਼ਾਮ ਨੂੰ ਜਿਊਲਰੀ ਕਲੈਕਸ਼ਨ ਲਾਂਚ ਕਰਨ ਪਹੁੰਚੀ ਸੀ। ਇਸ ਦੌਰਾਨ ਹਸੀਨਾ ਦਾ ਲੁੱਕ ਕਲਾਸੀ ਹੋਣ ਦੇ ਨਾਲ-ਨਾਲ ਬੇਹੱਦ ਬੋਲਡ ਵੀ ਨਜ਼ਰ ਆਇਆ।

PunjabKesari

ਗੌਰੀ  ਖ਼ਾਨ ਬਲੈਕ ਮੈਕਸੀ ਡਰੈੱਸ ’ਚ ਆਪਣੇ ਆਪਣੀ ਖੂਬਸੂਰਤੀ ਨੂੰ ਫ਼ਲਾਂਟ ਕਰਦੀ ਨਜ਼ਰ ਆਈ। ਇਸ ਦੇ ਨਾਲ  ਗੌਰੀ ਖ਼ਾਨ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। 

PunjabKesari

ਗੌਰੀ ਨੇ ਹਰੇ ਅਤੇ ਲਾਲ ਸਟੋਨਜ਼ ਵਾਲਾ ਹਾਰ ਪਾਇਆ ਹੈ। ਕੈਮਰੇ ਸਾਹਮਣੇ ਗੌਰੀ ਖ਼ਾਨ ਆਪਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਗੌਰੀ ਖ਼ਾਨ ਨੇ ਆਪਣੀ ਲੁੱਕ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਗੌਰੀ ਖ਼ਾਨ ਦਾ ਹੌਟ ਅੰਦਾਜ਼ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : KBC: 21 ਸਾਲਾਂ ਬਾਅਦ ਸੁਫ਼ਨਾ ਹੋਇਆ ਪੂਰਾ, ਹਾਊਸਵਾਈਫ਼ ਕਵਿਤਾ 7.5ਕਰੋੜ ਦੇ ਆਖ਼ਰੀ ਸਵਾਲ ’ਤੇ ਪਹੁੰਚੀ

ਗੌਰੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੌਰੀ ਜਲਦੀ ਹੀ ਕਰਨ ਜੌਹਰ ਦੇ ਚੈਟ ਸ਼ੋਅ ‘ਕੌਫੀ ਵਿਦ ਕਰਨ 7’ ’ਚ ਨਜ਼ਰ ਆਵੇਗੀ। ਗੌਰੀ ਸ਼ੋਅ ’ਚ ਸ਼ਾਹਰੁਖ ਖ਼ਾਨ ਨਾਲ ਨਹੀਂ ਸਗੋਂ ਭਾਵਨਾ ਪਾਂਡੇ, ਸੀਮਾ ਸਚਦੇਵ, ਮਹੀਪ ਕਪੂਰ ਅਤੇ ਨੀਲਮ ਕੋਠਾਰੀ ਸੋਨੀ ਨਾਲ ਨਜ਼ਰ ਆਵੇਗੀ।


author

Shivani Bassan

Content Editor

Related News