ਵਿਆਹ ਤੋਂ 14 ਮਹੀਨਿਆਂ ਬਾਅਦ ਆਇਆ ਗੌਹਰ ਖਾਨ ਦਾ ਬਿਆਨ, ਪਤੀ ਨੂੰ ਲੈ ਕੇ ਆਖੀ ਇਹ ਗੱਲ

Sunday, Mar 06, 2022 - 10:51 AM (IST)

ਵਿਆਹ ਤੋਂ 14 ਮਹੀਨਿਆਂ ਬਾਅਦ ਆਇਆ ਗੌਹਰ ਖਾਨ ਦਾ ਬਿਆਨ, ਪਤੀ ਨੂੰ ਲੈ ਕੇ ਆਖੀ ਇਹ ਗੱਲ

ਮੁੰਬਈ- ਅਦਾਕਾਰਾ ਗੌਹਰ ਖਾਨ ਦੀ ਵੈੱਬ ਸੀਰੀਜ਼ 'ਬੈਸਟਸੇਲਰ' 18 ਫਰਵਰੀ ਨੂੰ ਰਿਲੀਜ਼ ਹੋ ਗਈ ਹੈ। ਇਸ ਨੂੰ ਲੋਕਾਂ ਵਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਵੈੱਬ ਸੀਰੀਜ਼ 'ਚ ਗੌਹਰ ਖਾਨ ਨੇ ਮਯੰਕ ਦਾ ਕਿਰਦਾਰ ਨਿਭਾਇਆ ਹੈ ਜਿਸ ਦੀ ਪ੍ਰਸ਼ੰਸਕ ਖੂਬ ਤਾਰੀਫ ਕਰ ਰਹੇ ਹਨ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਮਯੰਕ ਦਾ ਕਿਰਦਾਰ, ਮਿਹਨਤ ਅਤੇ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਗੱਲ ਕੀਤੀ ਹੈ। ਗੌਹਰ ਨੇ ਕਿਹਾ ਕਿ-' ਇਹ ਸਨਮਾਨ ਦੀ ਗੱਲ ਹੈ ਕਿ 'ਬੈਸਟਸੇਲਰ' 'ਚ ਅਜਿਹਾ ਵਧੀਆ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਲੋਕ ਮੈਨੂੰ ਇਕ ਅੰਡਰਰੇਟਿਡ ਕਹਿ ਰਹੇ ਹਨ ਅਤੇ ਇਹ ਮੇਰੇ ਲਈ ਬਹੁਤ ਪਿਆਰਾ ਕੰਪਲੀਮੈਂਟ ਹੈ।

PunjabKesari
ਗੌਹਰ ਨੇ ਅੱਗੇ ਕਿਹਾ-'ਮੈਂ ਕੁਝ ਸ਼ਬਦਾਂ 'ਚ ਆਪਣੇ ਹਾਲੇ ਤੱਕ ਦੇ ਸਫਰ ਨੂੰ ਬਿਆਨ ਨਹੀਂ ਕਰ ਸਕਦੀ। ਅਜੇ ਮੇਰਾ ਬੈਸਟ ਆਉਣਾ ਬਾਕੀ ਹੈ ਅਤੇ ਜ਼ਿਆਦਾ ਡੀਪ ਕੈਰੇਕਟਰ ਨਿਭਾਉਣ ਲਈ ਤਿਆਰ ਹਾਂ। ਕੋਈ ਵੀ ਇੰਡਸਟਰੀ ਹੋਵੇ ਕਿਸੇ ਨੂੰ ਆਸਾਨੀ ਨਾਲ ਕੁਝ ਨਹੀਂ ਮਿਲਦਾ ਹੈ। ਮੈਂ ਕਾਫੀ ਘੱਟ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਜੇ ਤੱਕ ਮੈਂ ਪੂਰੀ ਸਫਲਤਾ ਦੇ ਨਾਲ ਮਿਹਤਨ ਕੀਤੀ ਹੈ।

PunjabKesari
ਇਸ ਤੋਂ ਇਲਾਵਾ ਗੌਹਰ ਨੇ ਕਿਹਾ ਕਿ-'ਜੈਦ ਮੈਨੂੰ ਮੇਰੀ ਪ੍ਰਾਥਨਾਵਾਂ ਨਾਲ ਮਿਲੇ ਹਨ। ਉਨ੍ਹਾਂ ਦੇ ਆਉਣ ਨਾਲ ਮੇਰੀ ਜ਼ਿੰਦਗੀ 'ਚ ਸ਼ਾਂਤੀ ਜਿਹੀ ਆ ਗਈ ਹੈ। ਮੈਂ ਉਨ੍ਹਾਂ ਦੇ ਸਾਹਮਣੇ ਖੁਦ ਨੂੰ ਕਮਜ਼ੋਰ ਮਹਿਸੂਸ ਕਰਦੀ ਹਾਂ ਅਤੇ ਉਹ ਮੇਰੇ ਲਈ ਸਭ ਕੁਝ ਹਨ। ਜੋ ਲੋਕ ਇਹ ਬੋਲਦੇ ਹਨ ਕਿ ਵਿਆਹ ਨਹੀਂ ਕਰਨਾ ਚਾਹੀਦਾ, ਮੈਂ ਉਨ੍ਹਾਂ ਨੂੰ ਕਹਾਂਗੀ ਕਿ ਵਿਆਹ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਹ ਮੇਰੇ ਨਾਲ ਹੋਇਆ ਹੁਣ ਤੱਕ ਦੀ ਸਭ ਤੋਂ ਚੰਗੀ ਗੱਲ ਸੀ।


author

Aarti dhillon

Content Editor

Related News