ਇਸ ਦਿਨ ਹੋਵੇਗਾ ਗੌਹਰ ਖਾਨ ਤੇ ਜ਼ੈਦ ਦਰਬਾਰ ਦਾ ਨਿਕਾਹ, ਖੂਬਸੂਰਤ ਤਸਵੀਰਾਂ ਨਾਲ ਦੱਸੀ ਤਾਰੀਖ਼

Tuesday, Dec 01, 2020 - 06:54 PM (IST)

ਇਸ ਦਿਨ ਹੋਵੇਗਾ ਗੌਹਰ ਖਾਨ ਤੇ ਜ਼ੈਦ ਦਰਬਾਰ ਦਾ ਨਿਕਾਹ, ਖੂਬਸੂਰਤ ਤਸਵੀਰਾਂ ਨਾਲ ਦੱਸੀ ਤਾਰੀਖ਼

ਜਲੰਧਰ (ਬਿਊਰੋ)– ਅਦਾਕਾਰਾ ਗੌਹਰ ਖਾਨ 25 ਦਸੰਬਰ ਨੂੰ ਕ੍ਰਿਸਮਸ ਵਾਲੇ ਦਿਨ ਆਪਣੇ ਬੁਆਏਫਰੈਂਡ ਜ਼ੈਦ ਦਰਬਾਰ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਦੋਵਾਂ ਨੇ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਆਪਣੇ ਨਿਕਾਹ ਦੀ ਤਾਰੀਖ਼ ਦਾ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ ਹੈ। ਕੋਰੋਨਾ ਕਾਲ ’ਚ ਹੋਣ ਜਾ ਰਹੇ ਇਸ ਨਿਕਾਹ ’ਚ ਬਹੁਤ ਸੀਮਤ ਲੋਕ ਸ਼ਰੀਕ ਹੋਣਗੇ, ਜਿਨ੍ਹਾਂ ’ਚ ਪਰਿਵਾਰ ਦੇ ਮੁੱਖ ਲੋਕ ਤੇ ਕੁਝ ਨਜ਼ਦੀਕੀ ਦੋਸਤ ਹੋਣਗੇ।

PunjabKesari

ਗੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਉਹ ਰੈੱਡ ਤੇ ਗੋਲਡਨ ਕਲਰ ਦਾ ਡਿਜ਼ਾਈਨਰ ਲਹਿੰਗਾ ਪਹਿਨੀ ਨਜ਼ਰ ਆ ਰਹੀ ਹੈ। ਜ਼ੈਦ ਨੇ ਕੁੜਤਾ-ਪਜਾਮਾ ਪਹਿਨਿਆ ਹੈ, ਜਿਸ ਨਾਲ ਉਸ ਨੇ ਖੂਬਸੂਰਤ ਹਾਫ ਜੈਕੇਟ ਪਹਿਨੀ ਹੈ।

PunjabKesari

ਦੋਵੇਂ ਤਸਵੀਰਾਂ ’ਚ ਬੇਹੱਦ ਖੂਬਸੂਰਤ ਲੱਗ ਰਹੇ ਹਨ ਤੇ ਇਨ੍ਹਾਂ ਤਸਵੀਰਾਂ ਨਾਲ ਇਕ ਨੋਟ ਜਾਰੀ ਕਰਕੇ ਗੌਹਰ ਨੇ ਲਿਖਿਆ, ‘ਸਾਲ 2020 ਸਿਰਫ ਸਾਧਾਰਨ ਸਾਲ ਦੇ ਬਿਨਾਂ ਕੁਝ ਨਹੀਂ ਰਿਹਾ ਹੈ ਤੇ ਇਸ ’ਚ ਸਾਡੀ ਪ੍ਰੇਮ ਕਹਾਣੀ ਅਸਾਧਾਰਨ ਤੋਂ ਇਲਾਵਾ ਸਭ ਕੁਝ ਰਹੀ।’

PunjabKesari

ਗੌਹਰ ਨੇ ਲਿਖਿਆ, ‘ਸਾਨੂੰ ਇਹ ਐਲਾਨ ਕਰਦਿਆਂ ਕਾਫੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਵਿਆਹ ਦੇ ਬੰਧਨ ’ਚ ਬੱਝ ਕੇ ਹਮੇਸ਼ਾ ਲਈ ਇਕ ਬਹੁਤ ਖੂਬਸੂਰਤ ਸਫਰ ’ਤੇ ਜਾ ਰਹੇ ਹਾਂ। ਮੌਜੂਦਾ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਅਸੀਂ ਇਸ ਵੱਡੇ ਦਿਨ ਨੂੰ ਸਿਰਫ ਆਪਣੇ ਪਰਿਵਾਰ ਨਾਲ ਇਕ ਛੋਟੇ ਜਿਹੇ ਜਸ਼ਨ ਦੇ ਤੌਰ ’ਤੇ ਮਨਾਵਾਂਗੇ।’

PunjabKesari

ਗੌਹਰ ਨੇ ਅੱਗੇ ਲਿਖਿਆ, ‘ਸਾਨੂੰ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਤੇ ਪਿਆਰ ਚਾਹੀਦਾ ਹੈ। ਤੁਹਾਡੇ ਲਗਾਤਾਰ ਮਿਲਦੇ ਰਹੇ ਸਮਰਥਨ ਤੇ ਲਗਾਤਾਰ ਮਿਲ ਰਹੀਆਂ ਸ਼ੁਭਕਾਮਨਾਵਾਂ ਲਈ ਅਸੀਂ ਸ਼ੁਕਰਗੁਜ਼ਾਰ ਹਾਂ।’

PunjabKesari

ਗੌਹਰ ਨੇ ਆਪਣੀ ਪੋਸਟ ਦੀ ਆਖਰੀ ਲਾਈਨ ’ਚ ਲਿਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਕਿਸੇ ਨੂੰ ਆਪਣਾ ਜੀਵਨਸਾਥੀ ਮਿਲੇ, ਨਾਲ ਹੀ ਉਹ ਵਜ੍ਹਾ ਵੀ ਮਿਲੇ ਕਿ ਕਿਸ ਤਰ੍ਹਾਂ ਉਸ ਨੂੰ ਹਾਸਲ ਕੀਤਾ ਜਾਵੇ।

PunjabKesari


author

Rahul Singh

Content Editor

Related News