‘ਗੈਸ ਲਾਈਟ’ : ਰਹੱਸ ਅਤੇ ਰੋਮਾਂਚ ਭਰਪੂਰ ਫ਼ਿਲਮ 'ਚ ‘ਦਿਵਿਆਂਗ’ ਸਾਰਾ ਆਪਣੇ ਪਿਤਾ ਦੀ ਕਰੇਗੀ ਭਾਲ

Thursday, Mar 30, 2023 - 03:01 PM (IST)

‘ਗੈਸ ਲਾਈਟ’ : ਰਹੱਸ ਅਤੇ ਰੋਮਾਂਚ ਭਰਪੂਰ ਫ਼ਿਲਮ 'ਚ ‘ਦਿਵਿਆਂਗ’ ਸਾਰਾ ਆਪਣੇ ਪਿਤਾ ਦੀ ਕਰੇਗੀ ਭਾਲ

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ, ਅਦਾਕਾਰ ਵਿਕ੍ਰਾਂਤ ਮੈਸੀ ਅਤੇ ਚਿਤਰਾਂਗਦਾ ਸਿੰਘ ਇਸ ਵਾਰ ਇਕੱਠੇ ਇਕ ਮੰਚ ’ਤੇ ਨਜ਼ਰ ਆਉਣਗੇ। ਉਹ ਮੰਚ ਹੈ ਉਨ੍ਹਾਂ ਦੀ ਅਪਕਮਿੰਗ ਮੂਵੀ ‘ਗੈਸ ਲਾਈਟ’ ਦਾ, ਜੋ 31 ਮਾਰਚ ਨੂੰ ਡਿਜ਼ਨੀ ਪਲਸ ਹਾਟਸਟਾਰ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਵਿਚ ਸਾਰਾ ਅਲੀ ਖਾਨ ਇਕ ਦਿਵਿਆਂਗ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਆਪਣੇ ਪਿਤਾ ਦੀ ਭਾਲ ਕਰ ਰਹੀ ਹੈ। ਇਸ ਦੇ ਡਾਇਰੈਕਟਰ ਪਵਨ ਕ੍ਰਿਪਲਾਨੀ ਹਨ। ਫ਼ਿਲਮ ਦੀ ਸਟਾਰਕਾਸਟ ਸਾਰਾ ਅਲੀ ਖਾਨ, ਵਿਕ੍ਰਾਂਤ ਮੈਸੀ ਅਤੇ ਚਿਤਰਾਂਗਦਾ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ।

ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ : ਸਾਰਾ ਅਲੀ ਖਾਨ

ਇਕ ਸੈਲੀਬ੍ਰਿਟੀ ਬਣਨ ਤੋਂ ਬਾਅਦ ਤੁਸੀਂ ਖੁਦ ਵਿਚ ਕੀ ਵੱਖ ਦੇਖਿਆ?
ਮੈਂ ਪ੍ਰੈਸ਼ਰ ਅਤੇ ਨੈਗੇਟੀਵਿਟੀ ਨਾਲ ਬਹੁਤ ਹੀ ਸਟ੍ਰੈਂਥ ਨਾਲ ਡੀਲ ਕਰ ਸਕਦੀ ਹਾਂ।

ਅੱਜ ਦੀਆਂ ਅਭਿਨੇਤਰੀਆਂ ਹਰ ਤਰ੍ਹਾਂ ਦਾ ਰੋਲ ਕਰ ਰਹੀਆਂ ਹਨ, ਬਹੁਤ ਨਿਡਰ ਬਣਦੀਆਂ ਜਾ ਰਹੀਆਂ ਹਨ। ਕੋਈ ਵੀ ਰੋਲ ਕਰਨ ਤੋਂ ਨਹੀਂ ਡਰਦੀਆਂ, ਤੁਹਾਡਾ ਕੀ ਕਹਿਣਾ ਹੈ?
ਇਕ ਅਭਿਨੇਤਰੀ ਦੇ ਤੌਰ ’ਤੇ ਸਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਉਹ ਕਿਰਦਾਰ ਜੀਓ ਜੋ ਤੁਸੀਂ ਅਸਲ ਜ਼ਿੰਦਗੀ ਵਿਚ ਨਹੀਂ ਜੀਅ ਸਕਦੇ ਅਤੇ ਇਸ ਲਈ ਕੋਈ ਉਮਰ ਹੱਦ ਨਹੀਂ ਹੁੰਦੀ। ਮੇਰੇ ਲਈ ਇਹੀ ਉਹ ਸਮਾਂ ਹੈ, ਜਿੱਥੇ ਮੈਂ ਹਰ ਤਰ੍ਹਾਂ ਦੀ ਫਿਲਮ ਕਰਨੀ ਹੈ। ਮੈਂ ਫਰੀਡਮ ਫਾਈਟਰ ਵੀ ਬਣਨਾ ਚਾਹੁੰਦੀ ਹਾਂ, ਯੰਗ ਹਾਟ ਲੜਕੀ ਦਾ ਕਿਰਦਾਰ ਵੀ ਨਿਭਾਉਣਾ ਚਾਹੁੰਦੀ ਹਾਂ, ਦਿਵਿਆਂਗ ਲੜਕੀ ਦਾ ਕਿਰਦਾਰ ਵੀ ਨਿਭਾਅ ਰਹੀ ਹਾਂ, ਮੈਂ ਐਕਸ਼ਨ ਵੀ ਕਰਨਾ ਹੈ, ਮੈਂ ਸਭ ਕੁਝ ਕਰਨਾ ਚਾਹੁੰਦੀ ਹਾਂ।

ਟੀਜ਼ਰ ਵਿਚ ਵਿਕ੍ਰਾਂਤ ਤੁਹਾਨੂੰ ਕਹਿ ਰਹੇ ਸਨ ਕਿ ਕੀ ਤੁਸੀਂ ਇਸ ਵਿਚ ਵੀ ਗਲੈਮ ਡਾਲ ਬਣੇ ਹੋ, ਤਾਂ ਇਹ ਵਿਕ੍ਰਾਂਤ ਦਾ ਟ੍ਰਿਗਰ ਪੁਆਇੰਟ ਸੀ ਜਾਂ ਡਾਇਰੈਕਟਰ ਨੇ ਕਿਹਾ ਸੀ?
ਮੈਨੂੰ ਨਹੀਂ ਲੱਗਦਾ ਕਿ ਇਹ ਟ੍ਰਿਗਰ ਪੁਆਇੰਟ ਸੀ। ਜਿਵੇਂ ‘ਅਤਰੰਗੀ’ ਵਿਚ ਮੈਂ ਗਲੈਮਰਜ਼ ਨਹੀਂ ਸੀ ਅਤੇ ਮੈਂ ਲੋਕਾਂ ਨੂੰ ਕਨਫਿਊਜ਼ ਵੀ ਨਹੀਂ ਕਰਨਾ ਚਾਹੁੰਦੀ ਕਿ ਜੇਕਰ ਮੈਂ ਹਾਲੇ ਵੱਖ-ਵੱਖ ਕਿਰਦਾਰ ਨਿਭਾਅ ਰਹੀ ਹਾਂ ਤਾਂ ਮੈਨੂੰ ਪੁਰਾਣੇ ਚੰਗੇ ਨਹੀਂ ਲੱਗਦੇ। ਅੱਜ ਦੀ ਤਰੀਕ ਵਿਚ ਮੈਂ ਹਰ ਅਵਾਰਡ ਸ਼ੋਅ ਵਿਚ ‘ਕੁਲੀ ਨੰਬਰ-1’ ਅਤੇ ‘ਸਿੰਬਾ’ ਦੇ ਗਾਣਿਆਂ ’ਤੇ ਨੱਚ ਰਹੀ ਹਾਂ।

‘ਗੈਸ ਲਾਈਟ’ ਤੁਹਾਨੂੰ ਕਿਵੇਂ ਮਿਲੀ ਅਤੇ ਇਸ ਦਾ ਕਿਹੜਾ ਹਿੱਸਾ ਤੁਹਾਨੂੰ ਸਭ ਤੋਂ ਚੰਗਾ ਲੱਗਦਾ ਹੈ ?
ਜਦੋਂ ਮੈਂ ਸਕ੍ਰਿਪਟ ਪੜ੍ਹੀ ਤਾਂ ਮੈਂ ਉਦੋਂ ਕਹਿ ਦਿੱਤਾ ਸੀ ਕਿ ਇਹ ਫਿਲਮ ਅੱਜ ਬਣਨੀ ਚਾਹੀਦੀ ਹੈ ਅਤੇ ਇਸ ਫਿਲਮ ਵਿਚ ਮੈਂ ਜ਼ਰੂਰ ਹੋਣਾ ਚਹਾਂਗੀ।

ਘਰ ’ਚੋਂ ਕਦੇ ਸੁਝਾਅ ਲੈਂਦੇ ਹੋ?
ਮੈਂ ਸਭ ਦੀ ਸਲਾਹ ਲੈਂਦੀ ਹਾਂ ਪਰ ਇਹੀ ਕਿਹਾ ਜਾਂਦਾ ਹੈ ਕਿ ਜੋ ਕਰਨ ਵਿਚ ਤੁਹਾਡਾ ਮਨ ਨਹੀਂ ਲੱਗਦਾ ਉਹ ਕਰ ਕੇ ਕੀ ਕਰਨਾ ਤਾਂ ਇਹ ਪਰਸਨਲ ਫੈਸਲਾ ਜ਼ਿਆਦਾ ਹੁੰਦਾ ਹੈ।

ਕੀ ਇਸ ਫ਼ਿਲਮ ਵਿਚ ਤੁਸੀਂ ਕਲੇਪਟੋਮੇਨੀਆ ਦਾ ਕਿਰਦਾਰ ਕਰ ਰਹੇ ਹੋ ?
ਇਸ ਵਿਚ ਤਾਂ ਨਹੀਂ ਪਰ ਕਿਸੇ ਹੋਰ ਫ਼ਿਲਮ ਵਿਚ ਜ਼ਰੂਰ ਕਰ ਰਹੀ ਹਾਂ ਪਰ ਅੱਗੇ ਨਹੀਂ ਦੱਸਾਂਗੀ।

ਸੋਸ਼ਲ ਮੀਡੀਆ ਦੀ ਨੈਗੇਟੀਵਿਟੀ ਨੂੰ ਹੈਂਡਲ ਕਰਨਾ ਮੁਸ਼ਕਿਲ ਲੱਗਦਾ ਹੈ ?
ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਦਾ ਕਾਰਣ ਪਤਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਮੈਂ ਸੋਸ਼ਲ ਮੀਡੀਆ ’ਤੇ ਬਹੁਤ ਐਕਟਿਵ ਹਾਂ ਕਿਉਂਕਿ ਮੈਂ ਇਸ ਨੂੰ ਇੰਜੁਆਏ ਕਰਦੀ ਹਾਂ। ਗੱਲ ਟ੍ਰਾਲਿੰਗ ਦੀ ਕਰੀਏ ਤਾਂ ਜੇਕਰ ਤੁਹਾਨੂੰ ਮੇਰਾ ਕੰਮ ਚੰਗਾ ਨਾ ਲੱਗੇ ਤਾਂ ਮੈਨੂੰ ਚੰਗਾ ਨਹੀਂ ਲੱਗੇਗਾ ਕਿਉਂਕਿ ਮੈਂ ਕੰਮ ਤੁਹਾਡੇ ਲਈ ਕਰਦੀ ਹਾਂ ਅਤੇ ਜੇਕਰ ਤੁਹਾਨੂੰ ਉਹ ਪਸੰਦ ਨਹੀਂ ਤਾਂ ਉਹ ਪ੍ਰਾਬਲਮ ਹੈ ਪਰ ਜੇਕਰ ਤੁਹਾਨੂੰ ਮੇਰੇ ਕੱਪੜੇ, ਮੇਰੀਆਂ ਪਰਸਨਲ ਚੀਜ਼ਾਂ, ਮੇਰੇ ਰਿਲਿਜੀਅਸ ਵਿਸ਼ਵਾਸ ਪਸੰਦ ਨਹੀਂ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ।

ਟਾਈਮ ਅਤੇ ਤਜਰਬੇ ਨਾਲ ਬਦਲਾਅ ਆਉਂਦੇ ਹਨ : ਵਿਕ੍ਰਾਂਤ ਮੈਸੀ

ਹਰ ਮਰਡਰ ਮਿਸਟਰੀ ਵਿਚ ਤੁਸੀ ਨਜ਼ਰ ਆ ਹੀ ਜਾਂਦੇ ਹੋ। ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾ ?
ਮੈਂ ਇਸ ਫੇਜ਼ ਨੂੰ ਇੰਜੁਆਏ ਕਰਦਾ ਹਾਂ, ਮੈਨੂੰ ਡਰਾਮਾ ਬਹੁਤ ਪਸੰਦ ਹੈ। ਹਿਊਮਨ ਸਟੋਰੀ ਅਤੇ ਸਾਈਕੋਲਾਜੀਕਲ ਥ੍ਰਿਲਰ ਵੀ ਬਹੁਤ ਪਸੰਦ ਹਨ। ‘ਗੈਸ ਲਾਈਟ’ ਵੀ ਸਾਈਕੋਲਾਜੀਕਲ ਥ੍ਰਿਲਰ ਮੂਵੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਲੋਕ ਇਸ ਨੂੰ ਇੰਜੁਆਏ ਕਰਨਗੇ। ਜੇਕਰ ਡਾਟਾ ਦੀ ਗੱਲ ਕਰੀਏ ਤਾਂ ਮੇਰੀਆਂ ਹੀ ਦੋ ਫ਼ਿਲਮਾਂ ‘ਹਸੀਨ ਦਿਲਰੁਬਾ’ ਅਤੇ ‘ਫਾਰੈਂਸਿਕ’ ਦੋਵੇਂ ਵੱਖ-ਵੱਖ ਪਲੇਟਫਾਰਮ ’ਤੇ ਹਨ ਅਤੇ ਇਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਲੋਕ ਇਨ੍ਹਾਂ ਕਹਾਣੀਆਂ ਵਿਚ ਗੁਆਚ ਜਾਂਦੇ ਹਨ ਅਤੇ ਖੁਦ ਦਾ ਵੀ ਉਥੇ ਦਿਮਾਗ ਚੱਲਣ ਲੱਗਦਾ ਹੈ ਕਿ ਅੱਗੇ ਕੀ ਹੋਵੇਗਾ।

ਕੀ ਤੁਸੀਂ 1944 ਗੈਸ ਲਾਈਟ ਵੇਖੀ ਸੀ? ਕੀ ਇਹ ਉਸੇ ’ਤੇ ਬਣੀ ਹੈ?
ਨਹੀਂ ਇਹ ਉਸ ’ਤੇ ਨਹੀਂ ਬਣੀ। ਇਹ ਉਸ ਫ਼ਿਲਮ ਤੋਂ ਬਿਲਕੁਲ ਵੱਖ ਹੈ, ਸਿਰਫ਼ ਟਾਈਟਲ ਹੀ ਇਕ ਹੈ।

‘ਗੈਸ ਲਾਈਟ’ ਤੁਹਾਨੂੰ ਕਿਵੇਂ ਮਿਲੀ?
ਕਾਫ਼ੀ ਟਾਈਮ ਤੋਂ ਮੈਂ ਪਵਨ ਦੇ ਨਾਲ ਕੰਮ ਕਰਨਾ ਚਾਹੁੰਦਾ ਸੀ। ਅਸੀ ਕੁੱਝ ਸਾਲ ਪਹਿਲਾਂ ਵੀ ਇਕੱਠੇ ਕੰਮ ਕਰਨਾ ਚਾਹੁੰਦੇ ਸੀ। ਸਭ ਕੁੱਝ ਹੋ ਵੀ ਗਿਆ ਸੀ ਪਰ ਫਿਰ ਕੁੱਝ ਹੋਇਆ ਅਤੇ ਅਸੀਂ ਬਿਜ਼ੀ ਹੋ ਗਏ। ਹੁਣ ਆਖਰਕਾਰ ਇਹ ਫ਼ਿਲਮ ਆਈ, ਸਹੀ ਸਕ੍ਰਿਪਟ ਮਿਲੀ, ਸਾਰਾ ਅਲੀ ਖਾਨ ਦੇ ਨਾਲ ਵੀ ਕਾਫ਼ੀ ਟਾਈਮ ਤੋਂ ਕੰਮ ਕਰਨ ਦੀ ਪਲਾਨਿੰਗ ਚੱਲ ਰਹੀ ਸੀ ਪਰ ਹੁਣ ਫਿਰ ਇਹ ਫਿਲਮ ਕਰ ਰਹੇ ਹਾਂ ਇਕੱਠੇ।

ਤੁਸੀ ਇਕ ਅਜਿਹੇ ਐਕਟਰ ਹੋ, ਜਿਨ੍ਹਾਂ ਨੇ ਟੀ.ਵੀ., ਸ਼ਾਰਟ ਮੂਵੀ, ਫ਼ਿਲਮ ਅਤੇ ਵੈੱਬ ਸੀਰੀਜ਼ ਸਭ ਵਿਚ ਕੰਮ ਕੀਤਾ। ਕੀ ਕੁੱਝ ਆਪਣੀ ਐਕਟਿੰਗ ਵਿਚ ਬਦਲਾਅ ਦਿਸੇ?
ਬਹੁਤ ਸਾਰੇ। ਡਾਇਰੈਕਟਰ ਮੁਤਾਬਿਕ ਵੀ ਬਦਲਾਅ ਆਉਂਦੇ ਹਨ। ਉਂਝ ਵੀ ਮੈਨੂੰ ਪਤਾ ਹੈ ਕਿ ਅੱਜ ਮੈਂ ਜਿਨ੍ਹਾਂ ਫਿਲਮਾਂ ਵਿਚ ਇੰਨੀ ਸ਼ਿੱਦਤ ਨਾਲ ਕੰਮ ਕਰ ਰਿਹਾ ਹਾਂ, 10 ਸਾਲ ਬਾਅਦ ਪਿੱਛੇ ਮੁੜ ਕੇ ਦੇਖਾਂਗਾ ਤਾਂ ਮੈਂ ਹੱਸਾਂਗਾ ਕਿ ਇਸ ਤੋਂ ਵਧੀਆ ਮੈਂ ਕਰ ਸਕਦਾ ਸੀ। ਟਾਈਮ ਅਤੇ ਤਜਰਬੇ ਦੇ ਨਾਲ ਬਦਲਾਅ ਆਉਂਦੇ ਹਨ।


ਮੇਰੇ ਤੋਂ ਬਹੁਤ ਵੱਖ ਹੈ ਰੁਕਮਣੀ ਦਾ ਕਿਰਦਾਰ : ਚਿਤਰਾਂਗਦਾ ਸਿੰਘ

ਜੇਕਰ ਤੁਹਾਨੂੰ ਖੁਦ ਨੂੰ ਇਕ ਇੰਡੀਅਨ ਮਾਡਰਨ ਵੂਮੈਨ ਦੇ ਤੌਰ ’ਤੇ ਡਿਸਕ੍ਰਾਈਬ ਕਰਨਾ ਹੋਵੇ ਤਾਂ ਉਹ ਕਿਹੜੇ ਤਿੰਨ ਸ਼ਬਦ ਹੋਣਗੇ?
ਟ੍ਰੈਡੀਸ਼ਨਲ, ਇੰਡੀਪੈਂਡੈਂਟ ਅਤੇ ਪੈਸ਼ੋਨੇਟ।

ਤੁਹਾਡੇ ਤੱਕ ਇਹ ਫ਼ਿਲਮ ਕਿਵੇਂ ਪਹੁੰਚੀ?
ਮੇਰੀ ਮੈਨੇਜਰ ਨੂੰ ਪ੍ਰੋਡਿਊਸਰਜ਼ ਦੀ ਕਾਲ ਆਈ ਸੀ। ਉਨ੍ਹਾਂ ਨੇ ਸਕ੍ਰਿਪਟ ਭੇਜੀ, ਮੈਂ ਪੜ੍ਹੀ ਤਾਂ ਮੈਨੂੰ ਬਹੁਤ ਚੰਗੀ ਲੱਗੀ ਕਿਉਂਕਿ ਮੈਂ ਅੱਜ ਤੱਕ ਅਜਿਹਾ ਕੋਈ ਕਿਰਦਾਰ ਨਹੀਂ ਕੀਤਾ ਹੈ। ਰੁਕਮਣੀ ਦਾ ਕਿਰਦਾਰ ਮੇਰੇ ਤੋਂ ਬਹੁਤ ਵੱਖ ਹੈ।

ਤੁਸੀਂ ਇਸ ਕਿਰਦਾਰ ਵਿਚ ਕਿਵੇਂ ਢਲੇ?
ਰੁਕਮਣੀ ਬਣਨਾ ਕਾਫ਼ੀ ਮੁਸ਼ਕਿਲ ਸੀ। ਡਾਇਰੈਕਟਰਸ ਨੂੰ ਵੀ ਕਾਫ਼ੀ ਮਿਹਨਤ ਕਰਨੀ ਪਈ ਅਤੇ ਅਸੀਂ ਇਕ ਕੋਚ ਦੇ ਨਾਲ ਵੀ ਕੰਮ ਕੀਤਾ ਸੀ, ਕਈ ਸਾਰੇ ਸੈਸ਼ਨਜ਼ ਹੋਏ ਸਨ ਸਾਡੇ।

ਵਿਕ੍ਰਾਂਤ ਅਤੇ ਸਾਰਾ ਨਾਲ ਤੁਸੀਂ ਪਹਿਲੀ ਵਾਰ ਕੰਮ ਕੀਤਾ। ਕਿਵੇਂ ਐਕਸਪੀਰਿਅੰਸ ਰਿਹਾ?
ਸੈਫ਼ ਦੇ ਨਾਲ ਕੰਮ ਕੀਤਾ ਹੈ ਪਰ ਸਾਰਾ ਅਤੇ ਵਿਕ੍ਰਾਂਤ ਦੇ ਨਾਲ ਪਹਿਲੀ ਵਾਰ ਕੰਮ ਕੀਤਾ। ਬਹੁਤ ਹੀ ਚੰਗਾ ਐਕਸਪੀਰੀਅੰਸ ਰਿਹਾ। ਇਹ ਦੋਵੇਂ ਕਾਫ਼ੀ ਚੰਗੇ ਕਲਾਕਾਰ ਹਨ। ਮੈਂ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ। ਮੈਨੂੰ ਲੱਗਦਾ ਹੈ ਕਿ ਵਿਕ੍ਰਾਂਤ ਨੇ ਸਾਡੇ ਤਿੰਨਾਂ ਵਿਚੋਂ ਸਭ ਤੋਂ ਜ਼ਿਆਦਾ ਕੰਮ ਕੀਤਾ ਹੈ। ਉਨ੍ਹਾਂ ਨੂੰ ਬਹੁਤ ਜਾਣਕਾਰੀ ਹੈ।

70 ਅਤੇ 80 ਦੇ ਦਹਾਕੇ ਦੀ ਕਿਹੜੀ ਅਭਿਨੇਤਰੀ ਦਾ ਕਿਰਦਾਰ ਤੁਸੀਂ ਨਿਭਾਉਣਾ ਚਾਹੋਗੇ?
ਮੈਂ ਸਮਿਤਾ ਜੀ ਦਾ ਕਿਰਦਾਰ ਨਿਭਾਉਣਾ ਚਾਹਾਂਗੀ। ਉਨ੍ਹਾਂ ਦੇ ਨਾਲ ਹਮੇਸ਼ਾ ਮੇਰੀ ਤੁਲਨਾ ਹੁੰਦੀ ਹੈ, ਮੈਨੂੰ ਕੰਪਲੀਮੈਂਟ ਮਿਲਦੇ ਹਨ। ਇਕ ਵਾਰ ਤਾਂ ਪ੍ਰਤੀਕ ਨੇ ਵੀ ਆਪਣੀ ਮਾਂ ਸਮਿਤਾ ਜੀ ਦੀ ਫੋਟੋ ਦੀ ਜਗ੍ਹਾ ਮੇਰੀ ਫੋਟੋ ਲਗਾ ਦਿੱਤੀ ਸੀ ਅਤੇ ਲਿਖਿਆ ਸੀ ਹੈਪੀ ਮਦਰਜ਼ ਡੇ, ਮੈਨੂੰ ਨਹੀਂ ਪਤਾ ਸੀ ਪਰ ਕਿਸੇ ਨੇ ਮੈਨੂੰ ਉਹ ਭੇਜੀ ਸੀ।
 


author

sunita

Content Editor

Related News