ਸਿੱਧੂ ਮੂਸੇ ਵਾਲਾ ਬਾਰੇ ਲਾਈਵ ਸ਼ੋਅ ’ਚ ਬੋਲਿਆ ਗੈਰੀ ਸੰਧੂ, ਕਿਹਾ– ‘ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ’

Wednesday, Nov 23, 2022 - 01:27 PM (IST)

ਸਿੱਧੂ ਮੂਸੇ ਵਾਲਾ ਬਾਰੇ ਲਾਈਵ ਸ਼ੋਅ ’ਚ ਬੋਲਿਆ ਗੈਰੀ ਸੰਧੂ, ਕਿਹਾ– ‘ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਹਰ ਕੋਈ ਆਪਣੇ ਸਟੇਜ ਸ਼ੋਅਜ਼ ਰਾਹੀਂ ਯਾਦ ਕਰਦਾ ਹੈ। ਹਾਲ ਹੀ ’ਚ ਗੈਰੀ ਸੰਧੂ ਨੇ ਵੀ ਆਪਣੇ ਇਕ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇ ਵਾਲਾ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੂੰ ਨੋਰਾ ਫਤੇਹੀ ਨਾਲ ਫਲਰਟ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ

ਇਸ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਸਟੇਜ ’ਤੇ ਕਹਿੰਦੇ ਹਨ, ‘‘ਸਿੱਧੂ ਮੂਸੇ ਵਾਲਾ ਦੇ ਨਾਂ ’ਤੇ ਇਕ ਵਾਰ ਤਾੜੀ ਮਾਰ ਦਿਓ। ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ। ਜਿਥੇ ਵੀ ਜਾਓ ਹੁਣ ਬਸ ਉਸ ਦੇ ਹੀ ਗੀਤ ਚੱਲਦੇ ਹਨ।’’

ਦੱਸ ਦੇਈਏ ਕਿ ਅਕਸਰ ਸਿੱਧੂ ਮੂਸੇ ਵਾਲਾ ਦੇ ਚਾਹੁਣ ਵਾਲੇ ਵੱਖ-ਵੱਖ ਗਾਇਕਾਂ ਦੇ ਲਾਈਵ ਸ਼ੋਅਜ਼ ਦੌਰਾਨ ਉਸ ਦੇ ਗੀਤ ਗਾਉਣ ਦੀ ਮੰਗ ਕਰਦੇ ਰਹਿੰਦੇ ਹਨ। ਇਸ ਮੰਗ ਨੂੰ ਕੁਝ ਗਾਇਕ ਪੂਰਾ ਕਰਦੇ ਹਨ ਤੇ ਕੁਝ ਨਹੀਂ।

ਸਿੱਧੂ ਮੂਸੇ ਵਾਲਾ ਦੇ ਮਾਤਾ-ਪਿਤਾ ਇਨ੍ਹੀਂ ਦਿਨੀਂ ਯੂ. ਕੇ. ’ਚ ਹਨ, ਜਿਥੇ ਉਹ ਸਿੱਧੂ ਦੇ ਇਨਸਾਫ਼ ਲਈ ਹੋ ਰਹੇ ਪ੍ਰਦਰਸ਼ਨਾਂ ’ਚ ਹਿੱਸਾ ਲੈਣ ਗਏ ਹਨ। ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਮਾਤਾ-ਪਿਤਾ ਨੇ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News