‘ਜਿਗਰ ਦਾ ਟੋਟਾ’ ਗੀਤ ਰਾਹੀਂ ਗੈਰੀ ਸੰਧੂ ਨੇ ਮੂਸੇ ਵਾਲਾ, ਸੰਦੀਪ ਨੰਗਲ ਤੇ ਆਪਣੇ ਮਾਪਿਆਂ ਨੂੰ ਕੀਤਾ ਯਾਦ (ਵੀਡੀਓ)

06/22/2022 11:59:15 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੈਰੀ ਸੰਧੂ ਦਾ ਗੀਤ ‘ਜਿਗਰ ਦਾ ਟੋਟਾ’ ਰਿਲੀਜ਼ ਹੋ ਚੁੱਕਾ ਹੈ। ‘ਜਿਗਰ ਦਾ ਟੋਟਾ’ ਇਕ ਭਾਵੁਕ ਕਰ ਦੇਣ ਵਾਲਾ ਗੀਤ ਹੈ, ਜਿਸ ਰਾਹੀਂ ਗੈਰੀ ਸੰਧੂ ਨੇ ਸਿੱਧੂ ਮੂਸੇ ਵਾਲਾ, ਸੰਦੀਪ ਨੰਗਲ ਅੰਬੀਆਂ ਤੇ ਆਪਣੇ ਮਾਪਿਆਂ ਨੂੰ ਯਾਦ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲੇ ਗੋਲਡੀ ਬਰਾੜ ਦਾ ਵੱਡਾ ਇੰਟਰਵਿਊ, ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਸਿੱਧੂ ਮੂਸੇ ਵਾਲਾ ਲਈ ਗੈਰੀ ਲਿਖਦੇ ਹਨ, ‘‘ਕਈਆਂ ਦੇ ਪੁੱਤ ਛੇਤੀ ਤੁਰ ਗਏ, ਚਾਅ ਉਨ੍ਹਾਂ ਦੇ ਸਾਰੇ ਖੁਰ ਗਏ। ਸੀ ਸਜਾਈ ਫਿਰਦੀ ਸਿਹਰਾ, ਸੁਪਨੇ ਮਾਂ ਦੇ ਸਾਰੇ ਭੁਰ ਗਏ। ਤਰਸ ਰੱਤਾ ਨਾ ਜਿਹਨੂੰ ਆਇਆ, ਰੱਬ ਮੇਰੇ ਲਈ ਕਾਣਾ। ਕੋਈ ਜਿਗਰ ਦਾ ਟੋਟਾ ਤੁਰ ਚੱਲਿਆ, ਇਹ ਤਾਈਓਂ ਰੋਣ ਮਕਾਣਾਂ।’’

ਸੰਦੀਪ ਨੰਗਲ ਅੰਬੀਆਂ ਲਈ ਗੈਰੀ ਨੇ ਲਿਖਿਆ, ‘‘ਘਰ ਨੂੰ ਕਦ ਆਵੇਂਗਾ ਬਾਪੂ, ਹੈ ਨੀਂ ਹੁਣ ਉਹ ਕਿਹੜਾ ਆਖੂ। ਕਿੱਦਾਂ ਮੋੜ ਲਿਆਈਏ ਤੈਨੂੰ, ਦੂਰ ਤੇਰਾ ਸਾਡੇ ਤੋਂ ਟਾਪੂ। ਪੁੱਤ ਤੇਰੇ ਨੂੰ ਕਿੰਝ ਸਮਝਾਵਾਂ, ਇਹ ਉਮਰੋਂ ਅਜੇ ਨਿਆਣਾ। ਕੋਈ ਜਿਗਰ ਦਾ ਟੋਟਾ ਤੁਰ ਚੱਲਿਆ, ਇਹ ਤਾਈਓਂ ਰੋਣ ਮਕਾਣਾਂ।’’

ਆਪਣੇ ਮਾਪਿਆਂ ਨੂੰ ਯਾਦ ਕਰਦਿਆਂ ਗੈਰੀ ਨੇ ਲਿਖਿਆ, ‘‘ਜਿਨ੍ਹਾਂ ਮੈਨੂੰ ਹੱਥੀਂ ਪਾਲਿਆ, ਮੈਂ ਉਨ੍ਹਾਂ ਨੂੰ ਹੱਥੀਂ ਜਾਲਿਆ। ਵੇਖ ਜਾਂਦੇ ਜੇ ਪੁੱਤਰ ਮੇਰਾ, ਇਹ ਸੋਚਾਂ ਨੇ ਸੰਧੂ ਖਾ ਲਿਆ। ਹੁਕਮ ਉਹਦੇ ਨੂੰ ਮੰਨਣਾ ਪੈਂਦਾ, ਮੰਨਣਾ ਪੈਂਦਾ ਭਾਣਾ। ਕੋਈ ਜਿਗਰ ਦਾ ਟੋਟਾ ਤੁਰ ਚੱਲਿਆ, ਇਹ ਤਾਈਓਂ ਰੋਣ ਮਕਾਣਾਂ।’’

ਨੋਟ– ਇਸ ਗੀਤ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News