ਵਿਵਾਦਾਂ ਵਿਚਕਾਰ ਰਿਲੀਜ਼ ਹੋਇਆ ਗੈਰੀ ਸੰਧੂ ਦਾ ਇਹ ਗੀਤ, ਵੇਖੋ ਵੀਡੀਓ

Wednesday, May 19, 2021 - 12:05 PM (IST)

ਵਿਵਾਦਾਂ ਵਿਚਕਾਰ ਰਿਲੀਜ਼ ਹੋਇਆ ਗੈਰੀ ਸੰਧੂ ਦਾ ਇਹ ਗੀਤ, ਵੇਖੋ ਵੀਡੀਓ

ਚੰਡੀਗੜ੍ਹ (ਬਿਊਰੋ) : ਗਾਇਕ ਗੈਰੀ ਸੰਧੂ ਜੋ ਕਿ ਇਸ ਸਮੇਂ ਕਾਫ਼ੀ ਚਰਚਾ 'ਚ ਹਨ, ਉਨ੍ਹਾਂ ਦਾ ਗਾਇਕਾ ਸ਼ਿਪਰਾ ਗੋਇਲ ਨਾਲ ਗੀਤ 'ਇਸ਼ਕ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖ਼ੁਦ ਗੈਰੀ ਸੰਧੂ ਅਤੇ ਮਾਈਲਸ ਕੈਸਟੈਲੋ ਨੇ ਲਿਖੇ ਹਨ। ਗੈਰੀ ਸੰਧੂ ਦੇ ਇਸ ਗੀਤ ਨੂੰ ਸੰਗੀਤ ਇਕਵਿੰਦਰ ਸਿੰਘ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਵਲੋਂ ਬਣਾਇਆ ਹੈ। ਗੀਤ ਦੀ ਫੀਚਰਿੰਗ 'ਚ ਗੈਰੀ ਸੰਧੂ, ਸ਼ਿਪਰਾ ਗੋਇਲ ਅਤੇ ਮਾਈਲਸ ਕੈਸਟੈਲੋ ਨਜ਼ਰ ਆ ਰਹੇ ਹਨ। ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ 'ਚ ਇੱਕ ਗੱਭਰੂ ਅਤੇ ਮੁਟਿਆਰ ਦੇ ਪਿਆਰ ਨੂੰ ਦਰਸਾਇਆ ਗਿਆ ਹੈ। ਇਹ ਦੋਵੇਂ ਇੱਕ-ਦੂਜੇ ਦੇ ਪਿਆਰ 'ਚ ਇੰਨੇ ਗ੍ਰਿਫ਼ਤਾਰ ਹੋ ਜਾਂਦੇ ਹਨ ਕਿ ਇੱਕ ਪਲ ਵੀ ਇੱਕ-ਦੂਜੇ ਤੋਂ ਵੱਖ ਨਹੀਂ ਰਹਿਣਾ ਚਾਹੁੰਦੇ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦਾ ਵੀਡੀਓ ਵਿਦੇਸ਼ 'ਚ ਫ਼ਿਲਮਾਇਆ ਗਿਆ ਹੈ। ਗੈਰੀ ਸੰਧੂ ਤੇ ਸ਼ਿਪਰਾ ਗੋਇਲ ਦਾ ਇਹ ਗੀਤ ਹਰ ਕਿਸੇ ਦੀ ਜੁਬਾਨ 'ਤੇ ਛਾਇਆ ਹੋਇਆ ਹੈ। ਹਰ ਕਿਸੇ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।
ਗੈਰੀ ਸੰਧੂ ਤੇ ਸ਼ਿਪਰਾ ਗੋਇਲ ਦਾ ਗੀਤ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੈਰੀ ਸੰਧੂ ਨੇ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗੀਤਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਉਨ੍ਹਾਂ ਦੇ ਗੀਤ ਆ ਚੁੱਕੇ ਹਨ ।


author

sunita

Content Editor

Related News