100 ਕਰੋੜ ਰੁਪਏ ਦੇ ਕਲੱਬ ’ਚ ਸ਼ਾਮਲ ਹੋਈ ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’
Wednesday, Mar 09, 2022 - 06:36 PM (IST)

ਮੁੰਬਈ (ਬਿਊਰੋ)– ‘ਗੰਗੂਬਾਈ ਕਾਠੀਆਵਾੜੀ’ ਨੇ ਬਾਕਸ ਆਫਿਸ ’ਤੇ ਤਹਿਲਕਾ ਮਚਾ ਦਿੱਤਾ ਹੈ। ਫ਼ਿਲਮ ਨੇ 100 ਕਰੋੜ ਰੁਪਏ ਦੇ ਕਲੱਬ ’ਚ ਐਂਟਰੀ ਲੈ ਲਈ ਹੈ।
ਤਰਣ ਆਦਰਸ਼ ਨੇ ਫ਼ਿਲਮ ਦੀ ਕਮਾਈ ਦੇ ਨਵੇਂ ਅੰਕੜੇ ਸਾਂਝੇ ਕੀਤੇ ਹਨ। ਉਨ੍ਹਾਂ ਫ਼ਿਲਮ ਦੀ ਬਾਕਸ ਆਫਿਸ ਕਲੈਕਸ਼ਨ ਸਾਂਝੀ ਕੀਤੀ ਹੈ। ਤਰਣ ਆਦਰਸ਼ ਨੇ ਟਵੀਟ ਕਰਕੇ ਲਿਖਿਆ ਕਿ ‘ਗੰਗੂਬਾਈ ਕਾਠੀਆਵਾੜੀ’ ਨੇ ਅੱਜ ਸੈਂਚੁਰੀ ਬਣਾ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ
ਪੋਸਟ ਪੈਨਡੈਮਿਕ 100 ਕਰੋੜ ਦੀ ਕਲੈਕਸ਼ਨ ਕਰਨ ਵਾਲੀ ਇਹ ਚੌਥੀ ਫ਼ਿਲਮ ਹੈ। ਇਸ ਤੋਂ ਪਹਿਲਾਂ ‘ਸੂਰਿਆਵੰਸ਼ੀ’, ‘ਪੁਸ਼ਪਾ’ ਤੇ ‘83’ ਦੇ ਨਾਂ ਇਹ ਰਿਕਾਰਡ ਦਰਜ ਹੈ। ਦੂਜੇ ਹਫ਼ਤੇ ’ਚ ਵੀ ‘ਗੰਗੂਬਾਈ ਕਾਠੀਆਵਾੜੀ’ ਦੀ ਕਮਾਈ ਸ਼ਾਨਦਾਰ ਰਹੀ।
And #GangubaiKathiawadi hits century today [Wed], the fourth #Hindi film to achieve this number [💯 cr], post pandemic [#Sooryavanshi, #PushpaHindi, #83TheFilm]... [Week 2] Fri 5.01 cr, Sat 8.20 cr, Sun 10.08 cr, Mon 3.41 cr, Tue 4.01 cr. Total: ₹ 99.64 cr. #India biz. pic.twitter.com/8RrYeRBedi
— taran adarsh (@taran_adarsh) March 9, 2022
ਤਰਣ ਆਦਰਸ਼ ਨੇ ਆਪਣੇ ਟਵੀਟ ’ਚ ਇਸ ਦਾ ਜ਼ਿਕਰ ਕਰਦਿਆਂ ਲਿਖਿਆ, ‘ਦੂਜੇ ਹਫ਼ਤੇ ’ਚ ਸ਼ੁੱਕਰਵਾਰ ਨੂੰ 5.01 ਕਰੋੜ, ਸ਼ਨੀਵਾਰ ਨੂੰ 8.20 ਕਰੋੜ, ਐਤਵਾਰ ਨੂੰ 10.08 ਕਰੋੜ, ਸੋਮਵਾਰ ਨੂੰ 3.41 ਕਰੋੜ, ਮੰਗਲਵਾਰ ਨੂੰ 4.01 ਕਰੋੜ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਫ਼ਿਲਮ ਦੀ ਕੁਲ ਕਮਾਈ ਮੰਗਲਵਾਰ ਤਕ 99.64 ਕਰੋੜ ਰੁਪਏ ਰਹੀ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।