ਰਿਸ਼ੀਕੇਸ਼ 'ਚ ਅਮਿਤਾਭ ਬੱਚਨ ਨੇ ਕੀਤੀ ਗੰਗਾ ਆਰਤੀ, ਦੇਖੋ ਤਸਵੀਰਾਂ

04/01/2022 2:33:10 PM

ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਨੀਂ ਦਿਨੀਂ ਤੀਰਥਨਗਰੀ ਰਿਸ਼ੀਕੇਸ਼ 'ਚ ਫਿਲਮ 'ਗੁੱਡ ਬਾਏ' ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਰਿਸ਼ੀਕੇਸ਼ ਦੇ ਲਕਸ਼ਮਣ ਝੂਲਾ, ਸੀਤਾ ਘਾਟ, ਜਾਨਕੀ ਸੇਤੂ, ਰਾਣੀਪੋਖਰੀ ਚੌਂਕ ਅਤੇ ਜੌਲੀਗ੍ਰਾਂਟ ਏਅਰਪੋਰਟ ਸਮੇਤ ਕਈ ਸਥਾਨਾਂ 'ਤੇ ਹੋਈ। 

PunjabKesari
ਇਸ ਵਿਚਾਲੇ ਬਿਗ ਬੀ ਰਿਸ਼ੀਕੇਸ਼ ਸਥਿਤ ਪਰਮਾਰਥ ਨਿਕੇਤਨ ਪਹੁੰਚੇ। ਇਸ ਦੌਰਾਨ ਬਿਗ ਬੀ ਦੇ ਨਾਲ ਅਦਾਕਾਰ ਐਲੀ ਅਵਰਾਮ ਅਤੇ ਸਾਹਿਲ ਮਹਿਤਾ ਵੀ ਮੌਜੂਦ ਸਨ। ਬਿਗ ਬੀ ਨੇ ਇਥੇ ਸੁਆਮੀ ਚਿਦਾਨੰਦ ਸਰਸਵਤੀ ਦੇ ਨਾਲ ਗੰਗਾ ਆਰਤੀ 'ਚ ਹਿੱਸਾ ਲਿਆ। ਸੁਆਮੀ ਚਿਦਾਨੰਦ ਸਰਸਵਤੀ ਪਰਮਾਰਥ ਨਿਕੇਤਨ ਦੇ ਪ੍ਰਧਾਨ ਹਨ। ਘਾਟ 'ਤੇ ਪੂਜਾ ਕਰਦੇ ਹੋਏ ਬਿਗ ਬੀ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 

PunjabKesari
ਇਸ ਦੌਰਾਨ ਬਿਗ ਬੀ ਨੇ ਕੁੜਤਾ ਪਜ਼ਾਮਾ, ਨਹਿਰੂ ਜੈਕੇਟ ਪਾਈ ਹੋਈ ਸੀ। ਇਕ ਤਸਵੀਰ 'ਚ ਅਮਿਤਾਭ ਪੌੜੀਆਂ 'ਤੇ ਬੈਠੇ ਸੁਆਮੀ ਸਰਸਵਤੀ ਨੂੰ ਸੁਣਦੇ ਨਜ਼ਰ ਆ ਰਹੇ ਹਨ।

PunjabKesari
ਉਧਰ ਇਕ ਤਸਵੀਰ 'ਚ ਉਹ ਉਨ੍ਹਾਂ ਤੋਂ ਤਿਲਕ ਲਗਵਾ ਰਹੇ ਹਨ। ਬਿਗ ਬੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

PunjabKesari
ਫਿਲਮ 'ਗੁੱਡ ਬਾਏ' ਦੀ ਗੱਲ ਕਰੀਏ ਤਾਂ ਇਸ 'ਚ ਉਨ੍ਹਾਂ ਦੇ ਨਾਲ ਨੈਸ਼ਨਲ ਕਰੱਸ਼ ਅਤੇ ਸਾਊਥ ਡੀਵਾ ਰਸ਼ਮਿਕਾ ਮੰਦਾਨਾ ਹੈ। ਬੀਤੇ ਦਿਨ ਬਿਗ ਬੀ ਨੇ ਇੰਸਟਾ 'ਤੇ ਰਸ਼ਮਿਕਾ ਮੰਦਾਨਾ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਸੀ। ਇਸ ਦੇ ਕੈਪਸ਼ਨ 'ਚ ਲਿਖਿਆ ਸੀ-'ਪੁਸ਼ਪਾ'।

ਰਸ਼ਮਿਕਾ ਤੋਂ ਇਲਾਵਾ ਇਸ ਫਿਲਮ 'ਚ ਸਾਹਿਲ ਮਹਿਤਾ, ਸੁਨੀਲ ਗਰੋਵਰ, ਐਲੀ ਅਵਰਾਮ ਸਮੇਤ ਕਈ ਸਿਤਾਰੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਬਿਗ ਬੀ ਦੇ ਕੋਲ ਕਈ ਫਿਲਮਾਂ ਪਾਈਪਲਾਈਨ 'ਚ ਹਨ। ਇਸ ਲਿਸਟ 'ਚ 'ਬ੍ਰਹਮਾਸਤਰ', 'ਰਨਵੇ 34' ਵਰਗੀਆਂ ਫਿਲਮਾਂ ਹਨ।


Aarti dhillon

Content Editor

Related News