ਜ਼ੀ ਸਟੂਡੀਓਜ਼ ਨੇ ਸਾਲ ਦੀ ਲੰਮੇ ਸਮੇਂ ਤੋਂ ਉਡੀਕੀ ਜਾਣ ਵਾਲੀ ਫ਼ਿਲਮ ‘ਗਦਰ 2’ ਦਾ ਧਮਾਕੇਦਾਰ ਟਰੇਲਰ ਕੀਤਾ ਰਿਲੀਜ਼

Thursday, Jul 27, 2023 - 12:21 PM (IST)

ਜ਼ੀ ਸਟੂਡੀਓਜ਼ ਨੇ ਸਾਲ ਦੀ ਲੰਮੇ ਸਮੇਂ ਤੋਂ ਉਡੀਕੀ ਜਾਣ ਵਾਲੀ ਫ਼ਿਲਮ ‘ਗਦਰ 2’ ਦਾ ਧਮਾਕੇਦਾਰ ਟਰੇਲਰ ਕੀਤਾ ਰਿਲੀਜ਼

ਮੁੰਬਈ (ਵਿਸ਼ੇਸ਼)– ਜ਼ੀ ਸਟੂਡੀਓਜ਼ ਨੇ ਸਾਲ ਦੀ ਲੰਮੇ ਸਮੇਂ ਤੋਂ ਉਡੀਕੀ ਜਾਣ ਵਾਲੀ ਫ਼ਿਲਮ ‘ਗਦਰ 2’ ਦਾ ਰੋਮਾਂਚਕ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਟਰੇਲਰ ’ਚ ਵਿਖਾਇਆ ਹੈ ਕਿ ਮਹਾਨ ਤਾਰਾ ਸਿੰਘ ਆਪਣੇ ਦੁਸ਼ਮਣਾਂ ਨੂੰ ਹਰਾਉਣ ਤੇ ਦੇਸ਼ ਤੇ ਪਰਿਵਾਰ ਦੇ ਸਨਮਾਨ ਦੀ ਰੱਖਿਆ ਕਰਨ ਲਈ ਪਰਤਦਾ ਹੈ। ਲੰਮੇ ਸਮੇਂ ਤੋਂ ਉਡੀਕਿਆ ਜਾਣ ਵਾਲਾ ਪਲ ਆ ਗਿਆ ਹੈ ਕਿਉਂਕਿ ਟਰੇਲਰ ’ਚ ਤਾਰਾ ਸਿੰਘ ਨੂੰ ਉਨ੍ਹਾਂ ਦੇ ਜ਼ਬਰਦਸਤ ਤੇ ਐਕਸ਼ਨ ਨਾਲ ਭਰਪੂਰ ਅੰਦਾਜ਼ ’ਚ ਵਿਖਾਇਆ ਗਿਆ ਹੈ, ਜੋ ਸਾਲ ਦੀ ਸਭ ਤੋਂ ਲੰਮੇ ਸਮੇਂ ਤੋਂ ਉਡੀਕਿਆ ਜਾਣ ਵਾਲਾ ਵਿਰਾਸਤ-ਸੀਕਵਲ ਹੋਣ ਦਾ ਵਾਅਦਾ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕੋ ਝਟਕੇ 'ਚ ਬਦਲੀ ਸੀ ਪੂਰੀ ਜ਼ਿੰਦਗੀ

‘ਗਦਰ 2’ ਦਾ ਟਰੇਲਰ ਕਾਰਗਿਲ ਵਿਜੈ ਦਿਵਸ ਮੌਕੇ ਰਿਲੀਜ਼ ਕੀਤਾ ਗਿਆ। ਟਰੇਲਰ ਨੂੰ ਇਕ ਸ਼ਾਨਦਾਰ ਪ੍ਰੋਗਰਾਮ ’ਚ ਲਾਂਚ ਕੀਤਾ ਗਿਆ। ਪ੍ਰੋਗਰਾਮ ’ਚ ਅਨਿਲ ਸ਼ਰਮਾ, ਸੰਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ, ਸ਼ਾਰਿਕ ਪਟੇਲ, ਸਿਮਰਤ ਕੌਰ, ਮਿਥੁਨ, ਅਲਕਾ ਯਾਗਨਿਕ, ਜੁਬਿਨ ਨੌਟਿਆਲ ਤੇ ਆਦਿੱਤਿਆ ਨਰਾਇਣ ਸ਼ਾਮਲ ਹੋਏ। ਖ਼ੁਦ ਨੂੰ ਇਕ ਰੋਮਾਂਚਕ ਅਨੁਭਵ ਲਈ ਤਿਆਰ ਕਰੋ ਕਿਉਂਕਿ ਟਰੇਲਰ ਤਾਰਾ ਸਿੰਘ ਤੇ ਸਕੀਨਾ ਦੀ ਵਿਰਾਸਤ ਦੀ ਵਿਸਮਕਾਰੀ ਲਗਾਤਾਰਤਾ ਨੂੰ ਚਿਤਰਿਤ ਕਰਦਾ ਹੈ, ਜੋ 1971 ਦੇ ਅਸ਼ਾਂਤ ‘ਕ੍ਰਸ਼ ਇੰਡੀਆ ਮੂਵਮੈਂਟ’ ’ਚ ਸੈੱਟ ਹੈ।

ਸ਼ਕਤੀਸ਼ਾਲੀ ਸੰਵਾਦਾਂ, ਫੌਜੀ ਟੈਂਕਰਾਂ, ਟਰੱਕਾਂ ਤੇ ਹਾਈ-ਆਕਟੇਨ ਐਕਸ਼ਨ ਨਾਲ ਉੱਘੇ ਹੈਂਡਪੰਪ ਟਰੇਲਰ ‘ਮੈਂ ਨਿਕਲਾ ਗੱਡੀ ਲੇਕਰ’ ਦੀ ਭਾਵਨਾ ਨੂੰ ਜ਼ਿੰਦਾ ਰੱਖਦਾ ਹੈ। ਮਨਮੋਹਕ ਐਕਸ਼ਨ ਦ੍ਰਿਸ਼ਾਂ, ਅਸਾਧਾਰਨ ਕਲਾਕਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਆਤਮਾ ਨੂੰ ਝੰਜੋੜ ਦੇਣ ਵਾਲੇ ਸੰਗੀਤ ਨਾਲ ਇਡ੍ਰੇਨਾਲਾਇਨ-ਪੰਪਿੰਗ ਸਾਹਸੀ ਕਾਰਜ ਲਈ ਤਿਆਰ ਹੋ ਜਾਓ।

ਫ਼ਿਲਮ ’ਚ ਸੰਨੀ ਦਿਓਲ ਦੇ ਨਾਲ-ਨਾਲ ਅਮੀਸ਼ਾ ਪਟੇਲ, ਉਤਕ੍ਰਸ਼ ਸ਼ਰਮਾ, ਸਿਮਰਤ ਕੌਰ, ਮਨੀਸ਼ ਵਾਧਵਾ ਤੇ ਗੌਰਵ ਚੋਪੜਾ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਅਨਿਲ ਸ਼ਰਮਾ ਵਲੋਂ ਨਿਰਦੇਸ਼ਿਤ ਤੇ ਜ਼ੀ ਸਟੂਡੀਓਜ਼, ਅਨਿਲ ਸ਼ਰਮਾ ਪ੍ਰੋਡਕਸ਼ਨਜ਼ ਤੇ ਐੱਮ. ਐੱਮ. ਮੂਵੀਜ਼ ਵਲੋਂ ਨਿਰਮਿਤ ਹੈ। ਆਪਣੇ ਕੈਲੇਂਡਰ ’ਤੇ ਨਿਸ਼ਾਨ ਲਗਾ ਲਓ ਕਿਉਂਕਿ ਇਹ ਰੋਮਾਂਚਕ ਫ਼ਿਲਮ 11 ਅਗਸਤ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਇਕ ਅਸਾਧਾਰਨ ਸਿਨੇਮਾਈ ਯਾਤਰਾ ਲਈ ਤਿਆਰ ਹੋ ਜਾਓ, ਜੋ ਭਾਰਤੀ ਸਿਨੇਮਾ ’ਚ ਭਾਵਨਾਵਾਂ ਤੇ ਕਹਾਣੀ ਕਹਿਣ ਦੀ ਸ਼ਕਤੀ ਦਾ ਜਸ਼ਨ ਮਨਾਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News