‘ਗਦਰ 2’ ’ਚੋਂ ਸੰਨੀ ਦਿਓਲ ਦੀ ਲੁੱਕ ਹੋਈ ਵਾਇਰਲ, ਇਸ ਵਾਰ ਹੈਂਡਪੰਪ ਦੀ ਜਗ੍ਹਾ ਚੁੱਕੀ ਇਹ ਚੀਜ਼
Wednesday, Jan 04, 2023 - 02:37 PM (IST)
ਮੁੰਬਈ (ਬਿਊਰੋ)– ਉਹ ਪਲ ਆ ਗਿਆ, ਜਿਸ ਦੀ ਹਰ ਕੋਈ ਉਡੀਕ ਕਰ ਰਿਹਾ ਸੀ। ਸੰਨੀ ਦਿਓਲ ਦੀ ਆਉਣ ਵਾਲੀ ਫ਼ਿਲਮ ‘ਗਦਰ 2’ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਯਕੀਨ ਕਰੋ, ਸੰਨੀ ਭਾਅ ਜੀ ਦਾ ਇਹ ਜ਼ਬਰਦਸਤ ਲੁੱਕ ਦੇਖ ਕੇ ਤੁਹਾਡਾ ਦਿਨ ਵਧੀਆ ਹੋ ਜਾਵੇਗਾ। ਫ਼ਿਲਮ ‘ਗਦਰ 2’ ਦੇ ਰਿਲੀਜ਼ ਹੋਣ ’ਚ ਅਜੇ ਕਾਫੀ ਸਮਾਂ ਹੈ, ਇਸ ਤੋਂ ਪਹਿਲਾਂ ਅਦਾਕਾਰ ਦਾ ਫਰਸਟ ਲੁੱਕ ਪ੍ਰਸ਼ੰਸਕਾਂ ਲਈ ਵੱਡੀ ਟ੍ਰੀਟ ਹੋਣ ਵਾਲਾ ਹੈ। 2001 ’ਚ ਸੰਨੀ ਦਿਓਲ ਨੇ ਆਪਣੇ ਢਾਈ ਕਿਲੋ ਦੇ ਹੱਥ ਨਾਲ ਹੈਂਡ ਪੰਪ ਪੁੱਟਿਆ। ਹੁਣ ਅਦਾਕਾਰ ਨੇ ਬੈਲਗੱਡੀ ਦਾ ਪਹੀਆ ਚੁੱਕ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਜਦੋਂ ਸਤੀਸ਼ ਸ਼ਾਹ ਦਾ ਲੰਡਨ ਏਅਰਪੋਰਟ 'ਤੇ ਉਡਾਇਆ ਮਜ਼ਾਕ ਤਾਂ ਅਦਾਕਾਰ ਨੇ ਕਰਾਈ ਸਟਾਫ਼ ਦੀ ਬੋਲਤੀ ਬੰਦ
ਸੰਨੀ ਦਿਓਲ ਦੀ ਲੁੱਕ ਕਿਵੇਂ ਆਈ ਸਾਹਮਣੇ?
ਜ਼ੀ ਸਟੂਡੀਓਜ਼ ਨੇ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ 2023 ’ਚ ਰਿਲੀਜ਼ ਹੋਣ ਵਾਲੇ ਵੱਡੇ ਪ੍ਰਾਜੈਕਟਾਂ ਦੀ ਇਕ ਝਲਕ ਦਿਖਾਈ ਗਈ ਹੈ। 50 ਸੈਕਿੰਡ ਦੀ ਇਸ ਵੀਡੀਓ ’ਚ ਅਜੇ ਦੇਵਗਨ ਦੀ ‘ਮੈਦਾਨ’, ਸਲਮਾਨ ਖ਼ਾਨ ਦੀ ‘ਭਾਈਜਾਨ’, ਸੋਨੂੰ ਸੂਦ ਦੀ ‘ਫਤਿਹ’ ਤੇ ਨਵਾਜ਼ੂਦੀਨ ਸਿੱਦੀਕੀ ਦੀ ‘ਹੱਡੀ’ ਦੀ ਝਲਕ ਨਜ਼ਰ ਆ ਰਹੀ ਹੈ। ਹੋਰ ਵੀ ਕਈ ਪ੍ਰਾਜੈਕਟਾਂ ਦੀਆਂ ਕਲਿੱਪਾਂ ਹਨ ਪਰ ਸਭ ਤੋਂ ਖ਼ਾਸ ‘ਗਦਰ 2’ ਦੇ ਤਾਰਾ ਸਿੰਘ ਦੀ ਲੁੱਕ ਸੀ। ਅਖੀਰ ’ਚ ਸੰਨੀ ਦਿਓਲ ਦੀ ਇਕ ਜ਼ਬਰਦਸਤ ਝਲਕ ਦੇਖਣ ਨੂੰ ਮਿਲਦੀ ਹੈ, ਜਿਸ ’ਚ ਉਹ ਪੂਰੇ ਐਕਸ਼ਨ ਮੋਡ ’ਚ ਨਜ਼ਰ ਆਏ।
ਸੰਨੀ ਦਿਓਲ ਦੀ ਲੁੱਕ ਹੋਈ ਵਾਇਰਲ
ਇਸ ਸੀਨ ’ਚ ਸੰਨੀ ਦਿਓਲ ਇਕ ਭਾਰੀ ਬੈਲ ਗੱਡੀ ਦਾ ਪਹੀਆ ਚੁੱਕਦੇ ਨਜ਼ਰ ਆ ਰਹੇ ਹਨ। ਉਸ ਦੇ ਚਿਹਰੇ ’ਤੇ ਉਹੀ ਗੁੱਸਾ ਹੈ, ਜਿਸ ਦੀ ਦੁਨੀਆ ਦੀਵਾਨੀ ਹੈ। ਇਹ ਇਸ ਵੀਡੀਓ ਦਾ ਅਜਿਹਾ ਫਰੇਮ ਹੈ, ਜਿਸ ਨੂੰ ਯੂਜ਼ਰਸ ਵਾਰ-ਵਾਰ ਦੇਖ ਰਹੇ ਹਨ। ਸੰਨੀ ਦਿਓਲ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸਨੀ ਦਿਓਲ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਫ਼ਿਲਮ ‘ਗਦਰ’ 2001 ’ਚ ਆਈ ਸੀ। ਇਹ ਫ਼ਿਲਮ ਉਸ ਸਾਲ ਦੀਆਂ ਸੁਪਰ ਡੁਪਰ ਹਿੱਟ ਫ਼ਿਲਮਾਂ ’ਚੋਂ ਇਕ ਸੀ। ਹੁਣ ‘ਗਦਰ’ ਦਾ ਸੀਕੁਅਲ ਬਹੁਤ ਜਲਦੀ ਆਉਣ ਵਾਲਾ ਹੈ। ਮੁੱਖ ਅਦਾਕਾਰ ਨਹੀਂ ਬਦਲੇ ਹਨ। ਸੰਨੀ ਦਿਓਲ ਤੇ ਅਮੀਸ਼ਾ ਪਟੇਲ ਮੁੱਖ ਭੂਮਿਕਾ ’ਚ ਹਨ। ਸਾਲਾਂ ਬਾਅਦ ਪ੍ਰਸ਼ੰਸਕਾਂ ਨੂੰ ਸੰਨੀ ਤੇ ਅਮੀਸ਼ਾ ਦੀ ਜੋੜੀ ਸਿਲਵਰ ਸਕ੍ਰੀਨ ’ਤੇ ਦੇਖਣ ਨੂੰ ਮਿਲੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।